ਹੁਣ R Nait ਘਿਰੇ ਵਿਵਾਦਾਂ ਵਿਚ ! ‘ਰਾਧੇ ਮਾਂ’ ਨਾਲ ਹੋਈ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਕਲਾਕਾਰ ਇਹਨਾਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ  ਰਹੇ ਹਨ।

R nait & Radhe maa

ਚੰਡੀਗੜ੍ਹ: ਪੰਜਾਬੀ ਕਲਾਕਾਰ ਇਹਨਾਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ  ਰਹੇ ਹਨ। ਵਿਵਾਦ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਲੜਾਈ ਤੋਂ ਸ਼ੁਰੂ ਹੋਏ ਤੇ ਹੌਲੀ ਹੌਲੀ ਕਈ ਹੋਰ ਕਲਾਕਾਰ ਵੀ ਵਿਵਾਦਾਂ ਦੇ ਘੇਰ ਵਿਚ ਆ ਗਏ ਹਨ, ਜਿਨ੍ਹਾਂ ਵਿਚੋਂ ਸਿੱਧੂ ਮੂਸੇ ਵਾਲਾ ਤੇ ਗੁਰਦਾਸ ਮਾਨ ਵੀ ਸ਼ਾਮਿਲ ਹਨ। ਹੁਣ ਵਿਵਾਦਾਂ ਦੇ ਘੇਰੇ ਵਿੱਚ ਇਕ ਹੋਰ ਨਾਮ ਜੁੜ ਗਿਆ ਹੈ ਉਹ ਨੇ ਪੰਜਾਬ ਦੇ ਮਕਬੂਲ ਗਾਇਕ ਆਰ ਨੇਤ।

ਆਰ ਨੇਤ ਦੀ ਇਹਨੀ ਦਿਨੀਂ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ  ਵਿਚ ਉਹ ਲਗਾਤਾਰ ਵਿਵਾਦਾਂ ਵਿਚ  ਰਹਿਣ ਵਾਲੀ ‘ਰਾਧੇ ਮਾਂ’ ਨਾਲ ਵਿਖਾਈ ਦੇ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ‘ਰਾਧੇ ਮਾਂ’ ਆਰ ਨੇਤ ਤੋਂ ਮਾਈਕ  ਖੋਹ ਕੇ ਇਹ ਕਹਿੰਦੀ ਵਿਖਾਈ ਦੇ ਰਹੀ ਹੈ ਕਿ ਉਹ ਗਾਣਿਆਂ ਤੇ ਨਹੀਂ ਸਗੋਂ ਪ੍ਰਭੂ ਦੀ ਭਗਤੀ ਵਿਚ ਝੂਮਦੀ ਹੈ।

ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਰ ਨੇਤ ਦੀ ਇਹ ਵੀਡੀਓ ਵਾਇਰਲ ਹੋਣ ਕਾਰਨ ਉਹ ਹੁਣ ਨਵੇਂ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ ਕਿਉਂਕਿ ਹੁਣ ਹੀ ਆਰ ਨੇਤ ਦਾ ਲੁਟੇਰੇ ਗਾਣਾ ਰਿਲੀਜ ਹੋਇਆ ਹੈ ਜਿਸ ਵਿਚ ਉਹ ਹਰਿਆਣਵੀ ਡਾਂਸਰ ਸਪਨਾ ਚੋਧਰੀ ਨਾਲ ਵਿਖਾਈ ਦੇ ਰਹੇ ਹਨ। ਪਰ ਹੁਣ ਆਰ ਨੇਤ ਦੀ  ‘ਰਾਧੇ ਮਾਂ’ ਨਾਲ ਇਹ ਵੀਡੀਓ ਵਾਇਰਲ  ਹੋਣੀ ਆਰ ਨੇਤ ਲਈ ਕਿਹੜੀ ਨਵੀਂ ਮੁਸੀਬਤ ਖੜੀ ਕਰ ਸਕਦੀ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।