ਵਿਵਾਦਾਂ ਵਿਚ ਘਿਰਦੇ ਜਾ ਰਹੇ ਹਨ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ, ਕੀ ਹੈ ਪੂਰਾ ਮਾਮਲਾ

Sunny Deol

ਗੁਰਦਾਸਪੁਰ ਦੇ ਭਾਜਪਾ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਵਿਵਾਦਾਂ ਵਿਚ ਘਿਰਦੇ ਜਾ ਰਹੇ ਹਨ। ਬਟਾਲਾ ਦੇ ਇਕ ਸਿੱਖ ਡੈਲੀਗੇਸ਼ਨ ਨੇ ਅਕਾਲ ਤਖ਼ਤ ਵਿਚ ਸੰਨੀ ਵਿਰੁੱਧ ਸ਼ਿਕਾਇਤ ਕੀਤੀ ਹੈ ਕਿ ਸੰਨੀ ਨੇ ਪਵਿੱਤਰ ਸਿਰੋਪੇ ਦੀ ਬੇਅਦਬੀ ਕੀਤੀ ਹੈ। ਉਹਨਾਂ ਨੇ ਰੋਡ ਸ਼ੋਅ ਦੌਰਾਨ ਸਿਰੋਪਾ ਅਪਣੇ ਪੈਰਾਂ ਵਿਚ ਰੱਖਿਆ ਸੀ। ਇਹ ਇਕ ਵੀਡੀਓ ਵਿਚ ਸਾਹਮਣੇ ਆਇਆ ਹੈ।

ਬਟਾਲਾ ਆਧਾਰਿਤ ਕਲਗੀਧਰ ਗਤਕਾ ਅਖਾੜਾ ਦੇ ਕਰਮਚਾਰੀਆਂ ਨੇ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਦਿਓਲ ਵਿਰੁੱਧ ਕਾਰਵਾਈ ਕੀਤੀ ਜਾਵੇ। ਉਹ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਯਾਤਰਾ ਦੌਰਾਨ 2 ਮਈ ਨੂੰ ਗੁਰਦਾਸਪੁਰ ਵਿਚ ਰੋਡ ਸ਼ੋਅ ਵਿਚ ਨਿਕਲੇ ਸਨ। ਇਸ ਰੋਡ ਸ਼ੋਅ ਦੌਰਾਨ ਉਹਨਾਂ ਨੇ ਸਿਰੋਪਾ ਅਪਣੇ ਪੈਰਾਂ ਹੇਠ ਰੱਖਿਆ ਸੀ।

ਡੈਲੀਗੇਸ਼ਨ ਦੇ ਪ੍ਰਮੁੱਖ ਸੇਵਾਦਾਰ ਰਸ਼ਪਾਲ ਸਿੰਘ, ਜਿਹਨਾਂ ਨੇ ਅਕਾਲ ਤਖ਼ਤ ਵਿਚ ਸ਼ਿਕਾਇਤ ਕੀਤੀ ਸੀ, ਨੇ ਕਿਹਾ ਕਿ ਦਿਓਲ ਨੇ ਅਪਣੀ ਇਸ ਗ਼ਲਤੀ ਕਾਰਨ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਜਨਤਕ ਸ਼ੋਅ ਦੌਰਾਨ ਸੰਨੀ ਦਿਓਲ ਨੇ ਜੋ ਗ਼ਲਤੀ ਕੀਤੀ ਹੈ ਉਸ ਤੇ ਉਹਨਾਂ ਨੇ ਅਜੇ ਤਕ ਕੋਈ ਮੁਆਫ਼ੀ ਨਹੀਂ ਮੰਗੀ।