ਜੱਸੀ ਗੁਰਸ਼ੇਰ ਬਣ ਗਏ ਨੇ ‘ਜੱਦੀ ਪੁਸ਼ਤੀ ਸਰਦਾਰ’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਕਲਾਕਾਰ ਪੰਜਾਬ ਦੇ ਨਾਲ-ਨਾਲ ਪੂਰੀ ਦੁਨਿਆ ਵਿਚ ਅਪਣਾ ਨਾਮ ਰੌਸ਼ਨ......

Jassi Gursher

ਚੰਡੀਗੜ੍ਹ (ਭਾਸ਼ਾ): ਪੰਜਾਬੀ ਕਲਾਕਾਰ ਪੰਜਾਬ ਦੇ ਨਾਲ-ਨਾਲ ਪੂਰੀ ਦੁਨਿਆ ਵਿਚ ਅਪਣਾ ਨਾਮ ਰੌਸ਼ਨ ਕਰ ਰਹੇ ਹਨ। ਪੰਜਾਬੀ ਗਾਇਕੀ ਵਿਚ ਹਰ ਰੋਜ ਕੋਈ ਨਾ ਕੋਈ ਸਿਤਾਰਾ ਅਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ। ਜਿਸ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਜਿਆਦਾ ਫਾਇਦਾ ਹੋ ਰਿਹਾ ਹੈ। ਇਸ ਦੇ ਨਾਲ ਵੱਧ ਤੋਂ ਵੱਧ ਕਲਾਕਾਰਾਂ ਵਿਚ ਵਧਿਆ ਤਰੀਕੇ ਦੀ ਗਾਇਕੀ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬੀ ਗਾਇਕ ਜੱਸੀ ਗੁਰਸ਼ੇਰ ਦਾ ਨਵਾਂ ਗੀਤ ‘ਜੱਦੀ ਪੁਸ਼ਤੀ ਸਰਦਾਰ’ ਰਿਲੀਜ਼ ਹੋ ਗਿਆ ਹੈ। ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹਹੀ ਸਾਫ ਹੈ ਕਿ ਗੀਤ ਵਿਚ ਜੱਦੀ ਪੁਸ਼ਤੀ ਸਰਦਾਰ ਦੀ ਗੱਲ ਕੀਤੀ ਗਈ ਹੈ।

ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਐੱਫ.ਐੱਮ.ਬੀ ਸਟੂਡੀਓ ਨੇ ਦਿਤਾ ਹੈ। ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ। ਵੀਡੀਓ ਇਨ੍ਹੀ ਜਿਆਦਾ ਸ਼ਾਨਦਾਰ ਬਣਾਈ ਗਈ ਹੈ ਕਿ ਸਰਦਾਰ ਦਾ ਕਿਰਦਾਰ ਬਹੁਤ ਜਿਆਦਾ ਵਧਿਆ ਤਰੀਕੇ ਨਾਲ ਦਿਖਾਇਆ ਗਿਆ ਹੈ ਕਿ ਹਰ ਕੋਈ ਸਰਦਾਰ ਬਣਨ ਦੇ ਲਈ ਤਿਆਰ ਹੋ ਜਾਵੇਗਾ। ਇਸ ਗੀਤ ਨੂੰ ਪ੍ਰੋਡਿਊਸ ਮਨੀਸ਼ ਕੱਟਲ ਤੇ ਸਤਨਾਮ ਗੋਤਰਾ ਨੇ ਕੀਤਾ ਹੈ। ਜੋ ਐਂਥਮ ਆਰਟ ਦੇ ਬੈਨਰ ਹੇਠ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ।

ਦੱਸ ਦਈਏ ਕਿ ਜੱਸੀ ਗੁਰਸ਼ੇਰ ਦਾ ਇਸ ਤੋਂ ਪਹਿਲਾਂ ਗੀਤ ‘ਮੰਗਣਾ’ ਰਿਲੀਜ਼ ਹੋਇਆ ਸੀ। ਜੋ ਕਿ ਬਹੁਤ ਜਿਆਦਾ ਗੀਤ ਮਸ਼ਹੂਰ ਹੋਇਆ ਸੀ। ਹੰਬਲ ਮਿਊਜਿਕ ਦੇ ਯੂਟਿਊਬ ਚੈਨਲ ਉਤੇ ਰਿਲੀਜ਼ ਹੋਏ ਇਸ ਗੀਤ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਉਥੇ ਜੱਸੀ ਦਾ ‘ਯਾਦਾਂ’ ਗੀਤ ਵੀ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਨੂੰ ਯੂਟਿਊਬ ਉਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਜੱਸੀ ਯੂਟਿਊਬ ਉਤੇ ਪੂਰੇ ਮਸ਼ਹੂਰ ਹਨ। ਇਨ੍ਹਾਂ ਦੇ ਗੀਤਾਂ ਨੂੰ ਯੂਟਿਊਬ ਉਤੇ ਬਹੁਤ ਜਿਆਦਾ ਪਿਆਰ ਮਿਲਦਾ ਹੈ ਜਿਸ ਦੇ ਨਾਲ ਜੱਸੀ ਹਮੇਸ਼ਾਂ ਹੀ ਅਪਣੇ ਸਰੋਤਿਆਂ ਲਈ ਵਧਿਆ ਗੀਤਕਾਰੀ ਕਰਦੇ ਹਨ। ਜਿਸ ਦੇ ਨਾਲ ਉਨ੍ਹਾਂ ਦੀ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣੀ ਰਹੇ।