ਦਿੱਲੀ ਦੇ ਮੈਡਮ ਤੁਸਾਦ ਵਿਖੇ ਲੱਗਿਆ ਦਿਲਜੀਤ ਦੋਸਾਂਝ ਦਾ ਪੁਤਲਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਿਲਜੀਤ ਦੋਸਾਂਝ ਦਾ ਦਿੱਲੀ ਵਿਖੇ ਸਥਿਤ ਮੈਡਮ ਤੁਸਾਦ ਮਿਊਜ਼ੀਅਮ ਵਿਚ ਮੋਮ ਦਾ ਪੁਤਲਾ(ਵੈਕਸ ਸਟੈਚੂ) ਲੱਗਿਆ ਹੈ।

Diljit Dosanjh

ਨਵੀਂ ਦਿੱਲੀ: ਦਿਲਜੀਤ ਦੋਸਾਂਝ ਜਿਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਬਾਲੀਵੁੱਡ ਨੂੰ ਵੀ ਆਪਣਾ ਮੁਰੀਦ ਬਣਾ ਲਿਆ ਹੈ। ਕਈ ਸੁਪਰਹਿੱਟ ਬਾਲੀਵੁੱਡ ਫ਼ਿਲਮਾਂ ਅਤੇ ਗਾਣੇ ਦੇਣ ਵਾਲੇ ਦਿਲਜੀਤ ਦੋਸਾਂਝ ਨੇ ਹਮੇਸ਼ਾ ਹੀ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦਿਲਜੀਤ ਦੋਸਾਂਝ ਲਈ ਅਤੇ ਉਹਨਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਦਿਲਜੀਤ ਦੋਸਾਂਝ ਦਾ ਦਿੱਲੀ ਵਿਖੇ ਸਥਿਤ ਮੈਡਮ ਤੁਸਾਦ ਮਿਊਜ਼ੀਅਮ ਵਿਚ ਮੋਮ ਦਾ ਪੁਤਲਾ(ਵੈਕਸ ਸਟੈਚੂ) ਲੱਗਿਆ ਹੈ। ਦਿਸਜੀਤ ਨੇ ਇਸ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆ ਹਨ।

ਦੱਸ ਦਈਏ ਕਿ MadameTussauds ਮਿਊਜ਼ੀਅਮ ‘ਚ ਦਿਲਜੀਤ ਦੋਸਾਂਝ ਦਾ ਪੁਤਲਾ ਪਹਿਲੇ ਪਗੜੀਧਾਰੀ ਦਾ ਪੁਤਲਾ ਹੈ। ਇਸ ਤੋਂ ਪਹਿਲਾਂ MadameTussauds ‘ਚ ਕਿਸੇ ਵੀ ਸਰਦਾਰ ਵਿਅਕਤੀ ਦਾ ਪੁਤਲਾ ਸਥਾਪਿਤ ਨਹੀਂ ਹੋਇਆ ਹੈ। MadameTussauds ਮਿਊਜ਼ੀਅਮ ‘ਚ ਸਿਤਾਰਿਆਂ ਦੇ ਮੋਮ ਦੇ ਪੁਤਲੇ ਸਥਾਪਿਤ ਕੀਤੇ ਜਾਂਦੇ ਹਨ, ਜਿੰਨ੍ਹਾਂ ‘ਚ ਕਈ ਬਾਲੀਵੁੱਡ ਸਟਾਰ ਅਤੇ ਖਿਡਾਰੀਆਂ ਦੇ ਮੋਮ ਦੇ ਪੁਤਲੇ ਬਣਾਏ ਗਏ ਹਨ।

ਇੰਨ੍ਹਾਂ ‘ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਵਿਰਾਟ ਕੋਹਲੀ ਵਰਗੇ ਵੱਡੇ ਸਟਾਰਜ਼ ਦੇ ਪੁਤਲੇ ਬਣਾਏ ਗਏ ਹਨ। ਹੁਣ ਦਿਲਜੀਤ ਦੋਸਾਂਝ ਦੀ MadameTussauds ਮਿਊਜ਼ੀਅਮ ਦਿੱਲੀ ਵਿਖੇ ਵੈਕਸ ਸਟੈਚੂ ਸਥਾਪਿਤ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਇਸ ਮੋਮ ਦੇ ਪੁਤਲੇ ਦੀ ਰੀਲੀਜ਼ 28 ਫਰਵਰੀ 2019 ਨੂੰ ਹੋਣੀ ਸੀ, ਪਰ ਭਾਰਤ-ਪਾਕਿ ਵਿਚ ਚਲਦੀ ਤਣਾਅਪੂਰਨ ਸਥਿਤੀ ਕਾਰਨ ਉਸ ਨੇ ਇਸ ਰੀਲੀਜ਼ ਨੂੰ ਮੁਲਤਵੀ ਕਰ ਦਿੱਤਾ ਸੀ।