ਕਾਬੁਲ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਨੂੰ ਲੈ ਕੇ ਬੱਬੂ ਮਾਨ ਆਏ ਅੱਗੇ, ਸਰਕਾਰ ਤੋਂ ਕੀਤੀ ਇਹ ਮੰਗ  

ਏਜੰਸੀ

ਮਨੋਰੰਜਨ, ਪਾਲੀਵੁੱਡ

ਨਿਹੱਥਿਆਂ ਉੱਤੇ ਵਾਰ ਕਰਨ ਨੂੰ ਬਗ਼ੈਰਤੋ ਦਲੇਰੀ ਕਹਿੰਦੇ ਨਹੀਂ...

Babbu maan gurudwara sahib attack in afghanistan government to take steps

ਜਲੰਧਰ: ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਆਪਣੇ ਗੀਤਾਂ ਵਿਚ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਦੇ ਗੀਤਾਂ ਵਿਚ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੁਰਦੁਆਰੇ ਉੱਤੇ ਹੋਏ ਹਮਲੇ ਉੱਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਿਖਿਆ- ਯੂ. ਐੱਸ. ਏ, ਰੂਸ, ਚੀਨ ਅਤੇ ਕੋਰੀਆ ਵਿਹਲਾ ਹੈ, ਤੁਸੀਂ ਉਨ੍ਹਾਂ ਨਾਲ ਕਿਉਂ ਖਹਿੰਦੇ ਨਹੀਂ।

ਨਿਹੱਥਿਆਂ ਉੱਤੇ ਵਾਰ ਕਰਨ ਨੂੰ ਬਗ਼ੈਰਤੋ ਦਲੇਰੀ ਕਹਿੰਦੇ ਨਹੀਂ। ਸਾਨੂੰ ਖਾ ਲਿਆ ਜਾਤਾਂ ਧਰਮਾਂ ਨੇ, ਅਸੀਂ ਕਿਸੇ ਜੋਗੇ ਨਹੀਂ। ਤਾਂ ਹੀ ਤਾਂ ਨਲਵੇ ਸ਼ੇਰ ਤੋਂ ਬਾਅਦ ਕਦੇ ਝੰਡੇ ਗੱਡੇ ਨਹੀਂ। ਅਲਵਿਦਾ ਪੰਜਾਬੀ ਮਾਂ ਬੋਲੀ ਦਿਓ ਪੁੱਤਰੋ... ਪੰਜਾਬੀ ਮਾਂ ਬੋਲੀ ਦੇ ਜਾਇਆ ਲਈ ਇਕ ਹਉਂਕਾ ਜ਼ਰੂਰ ਭਰ ਦਿਓ, ਮੁਲਕ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵਾਪਸ ਲਿਆਂਦਾ ਜਾਵੇ ਤੇ ਮੁੜ ਵਸੇਬੇ ਲਈ ਇੰਤਜ਼ਾਮ ਕੀਤੇ ਜਾਣ।

 

 

ਦੱਸ ਦੇਈਏ ਕਿ ਇਸ ਤੋਂ ਇਲਾਵਾ ਬੱਬੂ ਮਾਨ ਨੇ ਸਮੂਹ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਤਨੋਂ ਮਨੋਂ ਧਨੋਂ ਇਨ੍ਹਾਂ ਪਰਿਵਾਰਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ।ਕ੍ਰਿਪਾ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਕਿ ਉਹ ਆਪਣਿਆਂ ਵਿਚ ਰਹਿ ਸਕਣ। ਇਸ ਹਮਲੇ ਦੀਆਂ ਕੁਝ ਤਸਵੀਰਾਂ ਵੀ ਬੱਬੂ ਮਾਨ ਨੇ ਪੋਸਟ ਕੀਤੀਆਂ ਹਨ। 

ਦਸ ਦਈਏ ਕਿ ਬੀਤੇ ਦਿਨੀਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਵਿੱਚ ਦਰਜਨਾਂ ਸਿੱਖ ਪਰਿਵਾਰਾਂ ਦੀ ਜਾਂਚ ਚਲੀ ਗਈ ਸੀ। ਉਸ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸ਼ੰਕਰ ਸਿੰਘ ਵੀ ਸ਼ਾਮਿਲ ਨੇ। ਜੋ ਆਪਣੀ ਪਤਨੀ ਪਿੰਕੀ ਦੇ ਨਾਲ ਕਾਬੁਲ ਵਿੱਚ ਰਹਿ ਰਹੇ ਸਨ ਅਤੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਲਈ ਉੱਥੇ ਗਏ ਸਨ ਪਰ ਇਸ ਦਹਿਸ਼ਤਗਰਦੀ ਹਮਲੇ 'ਚ ਸ਼ੰਕਰ ਸਿੰਘ ਦੀ ਜਾਨ ਚਲੀ ਗਈ।

ਸ਼ੰਕਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸ ਦੀ ਭੈਣ ਨਾਲ ਸ਼ੰਕਰ ਸਿੰਘ ਦਾ ਵਿਆਹ 22 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ 6 ਬੱਚੇ ਵੀ ਨੇ ਜੋ ਲੁਧਿਆਣਾ 'ਚ ਹੀ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਉਨ੍ਹਾਂ ਕਿਹਾ ਕਿ ਰੋਜ਼ੀ ਰੋਟੀ ਲਈ ਸ਼ੰਕਰ ਸਿੰਘ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਜਾਂਦੇ ਸਨ ਅਤੇ ਉਨ੍ਹਾਂ ਦੀ ਪਤਨੀ ਪਿੰਕੀ ਵੀ ਕਾਬੁਲ 'ਚ ਹੀ ਸੀ ਪਰ ਗੁਰਦੁਆਰੇ 'ਤੇ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਉਸ ਦੇ ਜੀਜਾ ਸ਼ੰਕਰ ਸਿੰਘ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਇਹ ਮੰਗ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਦੇ 6 ਬੱਚੇ ਨੇ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਹੈ। ਪਰਿਵਾਰਕ ਮੈਂਬਰ ਨੇ ਸ਼ੰਕਰ ਸਿੰਘ ਦੀ ਮ੍ਰਿਤਕ ਦੇਹ ਅਤੇ ਉਸ ਦੀ ਭੈਣ ਪਿੰਕੀ ਨੂੰ ਭਾਰਤ ਲਿਆਉਣ ਲਈ ਵੀ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਕਾਬੁਲ ਦੇ ਗੁਰਦੁਆਰਾ ਸਾਹਿਬ 'ਚ ਹੋਏ ਦਹਿਸ਼ਤਗਰਦੀ ਹਮਲੇ 'ਚ ਸਿਰਫ ਉੱਥੇ ਗੁਰਦੁਆਰੇ 'ਚ ਮੌਜੂਦ ਸਿੱਖ ਸ਼ਰਧਾਲੂਆਂ ਦੀ ਹੀ ਸਿਰਫ ਮੌਤ ਨਹੀਂ ਹੋਈ ਸਗੋਂ ਉਨ੍ਹਾਂ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਵੀ ਇਸ ਹਮਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।