ਬਰੈਂਪਟਨ ਵਿਚ ਚੋਰਾਂ ਨੇ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਗੱਡੀ ਦੀ ਕੀਤੀ ਭੰਨਤੋੜ, ਗਾਇਕ ਜੋੜੀ ਨੇ ਸਾਂਝੀ ਕੀਤੀ ਵੀਡੀਉ
ਲਿਖਿਆ, ਥੋੜ੍ਹੇ ਜਿਹੇ ਸਮਾਨ ਲਈ ਗੱਡੀ ਭੰਨ ਗਏ
Thieves vandalized the car of Deep Dhillon and Jaismeen Jassi
ਚੰਡੀਗੜ੍ਹ: ਕੈਨੇਡਾ ਦੇ ਬਰੈਂਪਟਨ ਵਿਚ ਮਸ਼ਹੂਰ ਪੰਜਾਬੀ ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਗੱਡੀ ਦੀ ਚੋਰਾਂ ਵਲੋਂ ਭੰਨਤੋੜ ਕੀਤੀ ਗਈ। ਗਾਇਕ ਜੋੜੀ ਨੇ ਅਪਣੀ ਗੱਡੀ ਦੀ ਵੀਡੀਉ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਅਤੇ ਕਿਹਾ ਕਿ ਥੋੜ੍ਹੇ ਜਿਹੇ ਸਮਾਨ ਲਈ ਚੋਰ ਉਨ੍ਹਾਂ ਦੀ ਗੱਡੀ ਭੰਨ ਗਏ।
ਇਹ ਵੀ ਪੜ੍ਹੋ: ਫਿਰੋਜ਼ਪੁਰ: ਮਾਪਿਆਂ ਨਾਲ ਝੋਨਾ ਲਵਾ ਰਹੀ ਲੜਕੀ ਨੂੰ ਮੋਟਰ ਤੋਂ ਲੱਗਿਆ ਕਰੰਟ, ਮੌਤ
ਗਾਇਕ ਜੋੜੀ ਨੇ ਵੀਡੀਉ ਸਾਂਝੀ ਕਰਦਿਆਂ ਲਿਖਿਆ, “ਬਰੈਂਪਟਨ ਵਿਚ ਗੱਡੀ ਰੋਕ ਕੇ, ਸਸਕਟੂਨ ਗਏ ਸੀ...ਗੁਰਦੁਆਰਾ ਸਾਹਿਬ ਕੋਲ ਪਲਾਜ਼ੇ ’ਚ ਰਾਤ ਨੂੰ ਤੋੜ ਗਏ ਗੱਡੀ, ਥੋੜ੍ਹੇ ਜਿਹੇ ਸਮਾਨ ਲਈ”। ਦੱਸ ਦੇਈਏ ਕਿ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਵਿਦੇਸ਼ ਵਿਚ ਵੀ ਅਪਣਾ ਘਰ ਬਣਾਇਆ ਹੋਇਆ ਹੈ।