ਫ਼ੌਜੀ ਦੀ ਪ੍ਰੇਮ ਕਹਾਣੀ ਬਿਆਨ ਕਰਦੀ ਫ਼ਿਲਮ ‘ਸਾਕ’
ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਇਸ ਨੂੰ ਡਾਇਰੈਕਟ ਵੀ ਕੀਤਾ ਹੈ
ਜਲੰਧਰ: ਜੋਬਨਪ੍ਰੀਤ ਸਿੰਘ, ਇਹ ਉਹ ਨਾਂ ਹੈ, ਜਿਸ ਨੇ ਪੰਜਾਬੀ ਫਿਲਮਾਂ 'ਚ ਛੋਟੀਆਂ-ਮੋਟੀਆਂ ਭੂਮਿਕਾਵਾਂ ਨਿਭਾਅ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਹਾਲ ਹੀ ਵਿਚ ਆਉਣ ਵਾਲੀ ਫਿਲਮ 'ਸਾਕ' ਦੇ ਨਿਰਮਾਤਾਵਾਂ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ। ਫਿਲਮ ਦੇ ਮੁੱਖ ਕਿਰਦਾਰ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਅਲਾਵਾ, ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਗੁਰਦੀਪ ਬਰਾੜ, ਦਿਲਾਵਰ ਸਿੱਧੂ ਖਾਸ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਇਸ ਨੂੰ ਡਾਇਰੈਕਟ ਵੀ ਕੀਤਾ ਹੈ। ਓਂਕਾਰ ਮਿਨਹਾਸ ਅਤੇ ਕਾਏਟਰਜ਼ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਗੁਰਮੀਤ ਸਿੰਘ ਨੇ ਇਸ ਫਿਲਮ ਦਾ ਬੈਕਗਰਾਉਂਡ ਸੰਗੀਤ ਦਿੱਤਾ ਹੈ। ਸਾਕ ਦੇ ਗੀਤ ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖੇ ਹਨ। ਇਸ ਪੂਰੇ ਪ੍ਰੋਜੈਕਟ ਨੂੰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰੀਤ ਮਿਨਹਾਸ ਨੇ ਮਿਨਹਾਸ ਫਿਲਮਸ ਪ੍ਰਾ ਲਿ ਤੋਂ ਪ੍ਰੋਡਿਊਸ ਕੀਤਾ ਹੈ।
ਹਾਲ ਹੀ ਵਿਚ ਫਿਲਮ ਦੀ ਸਟਾਰ ਕਾਸਟ ਅਤੇ ਨਿਰਮਾਤਾਵਾਂ ਨੇ ਜਲੰਧਰ ਵਿਚ ਇੱਕ ਖਾਸ ਪ੍ਰੈਸ ਕਾਨਫਰੰਸ ਦੇ ਦੌਰਾਨ 'ਸਾਕ' ਦਾ ਟੀਜ਼ਰ ਰਿਲੀਜ਼ ਕੀਤਾ।ਡੈਬਿਊਟੈਂਟ ਜੋਬਨਪ੍ਰੀਤ ਸਿੰਘ ਨੇ ਕਿਹਾ, "ਅਲੱਗ ਬੈਕਗਰਾਉਂਡ ਹੋਣ ਤੋਂ ਬਾਵਜੂਦ ਮੈਂਨੂੰ ਇਹ ਪਤਾ ਸੀ ਕਿ ਮੈਂ ਹਮੇਸ਼ਾ ਤੋਂ ਹੀ ਇੱਕ ਅਦਾਕਾਰ ਬਣਨਾ ਚਾਹੁੰਦਾ ਸੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂਨੂੰ ਇਸ ਜਬਰਦਸਤ ਕਾਨਸੈਪਟ ਨਾਲ ਇਸ ਫ਼ੀਲਡ ਚ ਆਉਣ ਦਾ ਮੌਕਾ ਮਿਲਿਆ।
ਮੈਂ ਪੂਰੀ ਟੀਮ ਖਾਸਕਰ ਮੈਂਡੀ ਤੱਖਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰਾ ਹਮੇਸ਼ਾ ਸਾਥ ਦੇਣ ਅਤੇ ਪ੍ਰੇਰਿਤ ਕਰਨ ਲਈ।"ਫਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਕਿਹਾ, "ਜਦੋਂ ਮੈਂਨੂੰ ਇਸ ਫਿਲਮ ਦਾ ਆਇਡਿਆ ਆਇਆ ਤਾਂ ਮੈਂਨੂੰ ਪਤਾ ਸੀ ਕਿ ਮੈਂ ਖੁਦ ਹੀ ਇਸ ਫਿਲਮ ਨੂੰ ਡਾਇਰੈਕਟ ਕਰੂੰਗਾ। ਕਿਉਂਕਿ ਸਾਕ ਦੀ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਂ ਇਸ ਨੂੰ ਵਧੀਆ ਬਣਾਉਣ ਵਿਚ ਆਪਣੀ ਪੂਰੀ ਜੀ ਜਾਨ ਲਗਾ ਦਿੱਤੀ ਹੈ ਅਤੇ ਇਹਨੀ ਲਾਜਵਾਬ ਟੀਮ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ।
ਮੈਂ ਪੂਰੀ ਟੀਮ ਦਾ ਬਹੁਤ ਹੀ ਸ਼ੁਰਗੁਜ਼ਾਰ ਹਾਂ ਕਿਉਂਕਿ ਉਹਨਾਂ ਤੋਂ ਬਿਨਾ ਇਹ ਫਿਲਮ ਸੰਭਵ ਹੀ ਨਹੀਂ ਸੀ।"ਫਿਲਮ ਦੇ ਪ੍ਰੋਡੂਸਰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰੀਤ ਮਿਨਹਾਸ ਨੇ ਕਿਹਾ, "ਇਹ ਸਾਡਾ ਪਹਿਲਾ ਪ੍ਰੋਜੈਕਟ ਹੈ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਮਨੋਰੰਜਨ ਜਗਤ ਚ ਆਪਣੀ ਸ਼ੁਰੂਆਤ 'ਸਾਕ' ਵਰਗੇ ਲਾਜਵਾਬ ਕਾਨਸੈਪਟ ਨਾਲ ਕਰ ਰਹੇ ਹਾਂ। ਜੋ ਜੋਬਨਪ੍ਰੀਤ ਦੀ ਵੀ ਇਸ ਫ਼ੀਲਡ ਚ ਸ਼ੁਰੂਆਤ ਦਰਜ਼ ਕਰੇਗੀ, ਹੁਨਰ ਦੀ ਖਾਣ ਮੈਂਡੀ ਤੱਖਰ ਦੇ ਨਾਲ। ਅਸੀਂ ਆਸ ਕਰਦੇ ਹਾਂ ਕਿ ਇਹ ਫਿਲਮ ਸਭ ਦੇ ਕਰਿਅਰ ਲਈ ਇੱਕ ਨਵਾਂ ਮਿਆਰ ਰਚੇ।"'ਸਾਕ' ਦਾ ਵਿਸ਼ਵ ਵਿਤਰਣ ਕੀਤਾ ਹੈ ਵ੍ਹਾਈਟ ਹਿੱਲ ਸਟੂਡੀਓਸ ਨੇ। ਇਹ ਫਿਲਮ 6 ਸਤੰਬਰ 2019 ਨੂੰ ਰਿਲੀਜ਼ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।