ਮੀਕਾ ਸਿੰਘ ਅਤੇ ਦਲੇਰ ਮਹਿੰਦੀ ਨੂੰ ਲੱਗਿਆ ਸਦਮਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਅਤੇ ਬਾਲੀਵੁੱਡ ਪ੍ਰਸ਼ਿੱਧ ਕਲਾਕਾਰ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਦੇ ਵੱਡੇ ਭਰਾ ਅਮਰਜੀਤ ਸਿੰਘ.......

Mika Singh and Daler Mehndi

ਨਵੀਂ ਦਿੱਲੀ ( ਭਾਸ਼ਾ ): ਪੰਜਾਬੀ ਅਤੇ ਬਾਲੀਵੁਡ ਮਸ਼ਹੂਰ ਕਲਾਕਾਰ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਦੇ ਵੱਡੇ ਭਰਾ ਅਮਰਜੀਤ ਸਿੰਘ ਦਾ ਸੋਮਵਾਰ ਦੇਰ ਰਾਤ ਨੂੰ ਦਿਹਾਂਤ ਹੋ ਗਿਆ। ਅਧਿਕਾਰੀਆਂ ਦੀ ਮੰਨੀਏ ਤਾਂ ਅਮਰਜੀਤ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਨੇ ਦਿੱਲੀ ਦੇ ਇਕ ਨਿਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਅਪਣੇ ਭਰਾ ਦੇ ਦਿਹਾਂਤ ਦੀ ਖ਼ਬਰ ਮੀਕਾ ਸਿੰਘ ਤੇ ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ ਰਾਹੀਂ ਦਿਤੀ ਹੈ। ਮੀਕਾ ਸਿੰਘ ਨੇ ਭਰਾ ਦੇ ਦਿਹਾਂਤ ਉਤੇ ਦੁੱਖ ਜਤਾਉਂਦੇ ਹੋਏ ਲਿਖਿਆ “ਵਾਹਿਗੁਰੁ ਜੀ ਦਾ ਖਾਲਸਾ ਵਾਹਿਗੁਰੁ ਜੀ ਦੀ ਫਤਿਹ” ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ

ਕਿ ਸਾਡੇ ਵੱਡੇ ਭਰਾ ਅਮਰਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ।  ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸਨ। ਅਮਰਜੀਤ ਪਾਜੀ ਸਵਰਗ ਚਲੇ ਗਏ। ਅਮਰਜੀਤ ਦੀ ਮੌਤ ਨਾਲ ਉਨ੍ਹਾਂ ਦੇ ਭਰਾ ਦਲੇਰ ਮਹਿੰਦੀ, ਹਰਜੀਤ ਮਹਿੰਦੀ, ਜੋਗਿੰਦਰ ਸਿੰਘ ਅਤੇ ਮੀਕਾ ਸਿੰਘ ਸੋਗ ਵਿਚ ਹਨ। ਭਰੇ ਦੇ ਜਾਣ  ਦੇ ਬਾਅਦ ਪੂਰਾ ਪਰਿਵਾਰ ਸੋਗ ਵਿਚ ਡੁੱਬਿਆ ਹੋਇਆ ਹੈ। ਉਥੇ ਹੀ ਮੀਕੇ ਦੇ ਪ੍ਰਸ਼ੰਸਕ ਉਨ੍ਹਾਂ ਦੇ  ਭਰੇ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਮੀਕਾ ਅਤੇ ਦਲੇਰ ਦੇ ਮਿਊਜਿਕ ਕਰੀਅਰ ਨੂੰ ਬਣਾਉਣ ਵਿਚ ਅਮਰਜੀਤ ਦਾ ਖਾਸ ਸਹਿਯੋਗ ਰਿਹਾ ਹੈ।

ਸੂਤਰਾਂ ਮੁਤਾਬਿਕ ਪਤਾ ਲੱਗਿਆ ਹੈ ਕਿ ਅਮਰਜੀਤ ਦਾ ਅੰਤਿਮ ਸੰਸਕਾਰ ਦਿੱਲੀ ਵਿਚ ਅੱਜ ਸ਼ਾਮ 5 ਵਜੇ ਤਿਲਕ ਵਿਹਾਰ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ। ਮੀਕਾ ਸਿੰਘ ਪਹਿਲੀ ਵਾਰ ਸਾਵਣ ਵਿਚ ਲੱਗ ਗਈ ਅੱਗ ਗਾਨੇ ਤੋਂ ਸੁਰਖੀਆਂ ਵਿਚ ਆਏ ਸਨ। ਮੀਕਾ ਨੇ ਸਲਮਾਨ ਖਾਨ ਦੀਆਂ ਫਿਲਮਾਂ ਲਈ ਕਈ ਗਾਣੇ ਗਾਏ ਹਨ। ਉਥੇ ਹੀ 1995 ਵਿਚ ਦਲੇਰ ਮਹਿੰਦੀ ਸੁਪਰਹਿਟ ਗਾਣੇ ਬੋਲੋ ਤਾ ਰਾ ਰਾ,  ਤੁਨਕ-ਤੁਨਕ ਤੁਨ ਅਤੇ ਹੋ ਜਾਵੇਗੀ ਬੱਲੇ ਬੱਲੇ ਗਾਨੇ ਨਾਲ ਕਾਫ਼ੀ ਮਸ਼ਹੂਰ ਹੋਏ ਸਨ। ਇਸ ਦੇ ਬਾਅਦ ਉਨ੍ਹਾਂ ਨੇ ਕਈ ਬਾਲੀਵੁਡ ਫਿਲਮਾਂ ਵਿਚ ਗਾਣੇ ਗਾਏ।

ਫਿਲਮਾਂ ਤੋਂ ਇਲਾਵਾ ਮੀਕਾ ਸਿੰਘ ਆਪਣੇ ਆਪ ਦੇ ਕਲਾਕਾਰ ਗੀਤ ਵੀ ਰਿਲੀਜ਼ ਕਰਦੇ ਰਹਿੰਦੇ ਹਨ। ਮੀਕਾ ਨੇ ਕਲੇਸ਼ ਗੀਤ ਵਿਚ ਰੈਪ ਕੀਤਾ ਸੀ ਇਸ ਗੀਤ ਵਿਚ ਮੀਕਾ ਤੋਂ ਇਲਾਵਾ ਪੰਜਾਬੀ ਕਲਾਕਾਰ ਮਿਲਿੰਦ ਗਾਬਾ ਵੀ ਮੌਜੂਦ ਸਨ। ਇਹ ਗੀਤ ਹਿਟ ਸਾਬਤ ਹੋਇਆ ਸੀ।