ਬੰਗਲੁਰੂ ਵਿਖੇ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪਾਰਸਲ ਦੇ ਢੇਰ ਨਾਲ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ ਅਤੇ ਇੱਕ ਵਿਅਕਤੀ ਵੀਡੀਓ ਵਿਚ ਦੱਖਣੀ ਭਾਸ਼ਾ ਵਿਚ ਬੋਲਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਬੰਗਲੁਰੂ ਤੋਂ ਸਾਹਮਣੇ ਆਇਆ ਹੈ ਜਿਥੇ ਮੈਜੇਸਟਿਕ ਰੇਲਵੇ ਸਟੇਸ਼ਨ ਨੇੜੇ ਰਾਜਸਥਾਨ ਤੋਂ ਆ ਰਿਹਾ ਭਾਰੀ ਮਾਤਰਾ ਵਿਚ ਕੁੱਤੇ ਦਾ ਮੀਟ ਜ਼ਬਤ ਕੀਤਾ ਗਿਆ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਮੁਸਲਿਮ ਭਾਈਚਾਰੇ ਖਿਲਾਫ ਨਿਸ਼ਾਨੇ ਸਾਧੇ ਜਾ ਰਹੇ ਹਨ।
ਫੇਸਬੁੱਕ ਪੇਜ "Dainikbani24X7" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕਰਨਾਟਕ 'ਚ 14 ਟਨ ਕੁੱਤੇ ਦਾ ਮਾਸ ਜ਼ਬਤ (ਵੀਡੀਓ)...ਕਰਨਾਟਕ 'ਚ ਪੁਲਿਸ ਨੇ 14 ਟਨ ਕੁੱਤੇ ਦਾ ਮਾਸ ਜ਼ਬਤ ਕੀਤਾ ਹੈ ਅਧਿਕਾਰੀਆਂ ਨੇ ਬੰਗਲੌਰ ਦੇ ਮੈਜੇਸਟਿਕ ਰੇਲਵੇ ਸਟੇਸ਼ਨ ਨੇੜੇ ਰਾਜਸਥਾਨ ਤੋਂ ਬੈਂਗਲੁਰੂ ਲਿਜਾਇਆ ਜਾ ਰਿਹਾ 14,000 ਕਿਲੋਗ੍ਰਾਮ ਕੁੱਤੇ ਦੇ ਮਾਸ ਨੂੰ ਰੋਕਿਆ। ਕਰਨਾਟਕ ਕਾਂਗਰਸ ਦੇ ਸੀਨੀਅਰ ਨੇਤਾ ਡੀਕੇ ਸ਼ਿਵਕੁਮਾਰ ਅਤੇ ਮੁੱਖ ਮੰਤਰੀ ਸਿੱਦਾ ਰਾਮਈਆ ਦੇ ਜਿਗਰੀ ਦੋਸਤ ਅਬਦੁਲ ਰਜ਼ਾਕ ਦੇ ਬੈਂਗਲੁਰੂ ਵਿੱਚ ਮੀਟ ਦੀ ਭੀੜ ਜਾਰੀ ਨਜ਼ਰ ਆ ਰਹੀ ਹੈ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ। ਇਸ ਮਾਮਲੇ ਵਿਚ ਜਾਂਚ ਹੋਣ ਮਗਰੋਂ ਅਫਸਰਾਂ ਤੇ ਕਰਨਾਟਕ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਫ ਕੀਤਾ ਗਿਆ ਕਿ ਜ਼ਬਤ ਕੀਤਾ ਗਿਆ ਮੀਟ ਬੱਕਰੇ ਦਾ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।
"ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਹੈ"
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ। ਇਨ੍ਹਾਂ ਰਿਪੋਰਟਾਂ ਵਿਚ ਸਾਫ ਦੱਸਿਆ ਗਿਆ ਕਿ ਜ਼ਬਤ ਕੀਤੇ ਗਏ ਮੀਟ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਹ ਬੱਕਰੇ ਦਾ ਮੀਟ ਨਿਕਲਿਆ। ਇਸ ਮਾਮਲੇ ਨੂੰ ਲੈ ਕੇ ETV ਭਾਰਤ ਨੇ ਖਬਰ ਸਾਂਝੀ ਕਰਦਿਆਂ ਲਿਖਿਆ, "राजस्थान से कुत्ते का मांस लाकर बेंगलुरु में बेचने का आरोप, गृह मंत्री ने दी लैब रिपोर्ट की जानकारी - Bengaluru Dog Meat Controversy"
ਖਬਰ ਵਿਚ ਜਾਣਕਾਰੀ ਦਿੱਤੀ ਗਈ; ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਰਾਜਸਥਾਨ ਤੋਂ ਬੈਂਗਲੁਰੂ ਲਿਆਂਦਾ ਗਿਆ ਮੀਟ ਕੁੱਤੇ ਦਾ ਨਹੀਂ ਬਲਕਿ ਬੱਕਰੀ ਦਾ ਮਾਸ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਲੈਬਾਰਟਰੀ ਟੈਸਟ ਦੀ ਰਿਪੋਰਟ ਤੋਂ ਹੋਈ ਹੈ। ਪਰਮੇਸ਼ਵਰ ਨੇ ਕਿਹਾ ਕਿ ਸ਼ਿਕਾਇਤ ਬੇਲੋੜੀ ਸੀ ਅਤੇ ਗਲਤ ਇਰਾਦੇ ਨਾਲ ਕੀਤੀ ਗਈ ਸੀ। ਦਾਵਨਗੇਰੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਗ੍ਰਹਿ ਮੰਤਰੀ ਨੇ ਬੈਂਗਲੁਰੂ ਵਿੱਚ ਕੁੱਤੇ ਦੇ ਮਾਸ ਦੀ ਵਿਕਰੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੈਬਾਰਟਰੀ ਦੀਆਂ ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਬੱਕਰੀ ਦਾ ਮਾਸ ਸੀ।"
ਇਥੇ ਮੌਜੂਦ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਦੇ ਆਗੂ ਪੁਨੀਤ ਕੇਰੇਹੱਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਲਿਆ ਹੈ।
ਇਸ ਮਾਮਲੇ ਨੂੰ ਲੈ ਕੇ ETV ਅਤੇ IB Times ਦੀ ਰਿਪੋਰਟ ਨੂੰ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ। ਇਸ ਮਾਮਲੇ ਵਿਚ ਜਾਂਚ ਹੋਣ ਮਗਰੋਂ ਅਫਸਰਾਂ ਤੇ ਕਰਨਾਟਕ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਫ ਕੀਤਾ ਗਿਆ ਕਿ ਜ਼ਬਤ ਕੀਤਾ ਗਿਆ ਮੀਟ ਬੱਕਰੇ ਦਾ ਸੀ।
Result: Misleading
Our Sources:
News Report Of ETV Bharat Published On 28 July 2024
News Report Of IBT News Published On 29 July 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ