ਗੋਲੀਬਾਰੀ ਦੇ ਵਾਇਰਲ ਇਸ ਵੀਡੀਓ ਦਾ ਗੋਲਡੀ ਬਰਾੜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, Fact Check ਰਿਪੋਰਟ

ਸਪੋਕਸਮੈਨ Fact Check

Fact Check

ਇਹ ਵੀਡੀਓ ਗੋਲਡੀ ਦੇ ਕਤਲ ਦਾ ਨਹੀਂ ਸਗੋਂ ਪੁਰਾਣਾ ਵੀਡੀਓ ਹੈ। ਇਹ ਵੀਡੀਓ ਅਮਰੀਕਾ ਦੇ ਨਿਊ ਓਰਲੀਨਜ਼ ਵਿਖੇ ਸਾਲ 2023 'ਚ ਹੋਈ ਗੋਲੀਬਾਰੀ ਦਾ ਹੈ।

Fact Check Old video of shooting at New Orleans viral linked with Gangster Goldy Brar Murder Rumours

Claim

ਬੀਤੇ ਦਿਨਾਂ ਸੋਸ਼ਲ ਮੀਡੀਆ 'ਤੇ ਇੱਕ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ। ਇਸ ਖਬਰ ਵਿਚ ਦਾਅਵਾ ਕੀਤਾ ਗਿਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿਖੇ ਕਤਲ ਕਰ ਦਿੱਤਾ ਗਿਆ ਹੈ। ਇਸ ਖਬਰ ਤੋਂ ਤੁਰੰਤ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸਦੇ ਵਿਚ ਗੋਲੀਬਾਰੀ ਦੇ ਵੀਡੀਓ ਨੂੰ ਵੇਖਿਆ ਜਾ ਸਕਦਾ ਸੀ। ਵੀਡੀਓ ਸਾਂਝਾ ਕਰ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਗੋਲਡੀ ਬਰਾੜ ਦੇ ਕਤਲ ਦਾ ਹੈ। 

X ਯੂਜ਼ਰ "Guru Choudhary" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "#SidhuMooseWala हत्याकांड के मास्टर माइंड गोल्डी बरार की केलिफॉर्निया में गोली मारकर हत्या..."

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਗੋਲਡੀ ਦੇ ਕਤਲ ਦਾ ਨਹੀਂ ਸਗੋਂ ਪੁਰਾਣਾ ਵੀਡੀਓ ਹੈ। ਇਹ ਵੀਡੀਓ ਅਮਰੀਕਾ ਦੇ ਨਿਊ ਓਰਲੀਨਜ਼ ਵਿਖੇ ਸਾਲ 2023 'ਚ ਹੋਈ ਗੋਲੀਬਾਰੀ ਦਾ ਹੈ। ਦੱਸ ਦਈਏ ਕਿ ਅਮਰੀਕੀ ਪੁਲਿਸ ਨੇ ਗੋਲਡੀ ਬਰਾੜ ਦੀ ਮੌਤ ਦੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ WWLTV ਦੀ 1 ਅਗਸਤ 2023 ਦੀ ਵੀਡੀਓ ਰਿਪੋਰਟ ਮਿਲਿਆ। ਇਸ ਰਿਪੋਰਟ ਵਿਚ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। ਇਥੇ ਮੌਜੂਦ ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊ ਓਰਲੈਂਸ ਵਿਖੇ ਦੋ ਔਰਤਾਂ ਨੂੰ ਬੰਦੂਕਧਾਰੀਆਂ ਨੇ ਇੰਡਸਟਰੀ ਸਟ੍ਰੀਟ ਵਿਖੇ ਗੋਲੀ ਮਾਰ ਦਿੱਤੀ।


ਇਸੇ ਤਰ੍ਹਾਂ WVUE FOX 8 New Orleans ਦੀ 1 ਅਗਸਤ 2023 ਨੂੰ ਸਾਂਝੀ ਕੀਤੀ Youtube 'ਤੇ ਨਿਊਜ਼ ਰਿਪੋਰਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਇਥੇ ਵੀ ਮਾਮਲੇ ਦੀ ਸਮਾਨ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਅਮਰੀਕਾ ਦੇ ਨਿਊ ਓਰਲੈਂਸ ਵਿਖੇ ਦੋ ਔਰਤਾਂ ਨੂੰ ਬੰਦੂਕਧਾਰੀਆਂ ਨੇ ਇੰਡਸਟਰੀ ਸਟ੍ਰੀਟ ਵਿਖੇ ਗੋਲੀ ਮਾਰ ਦਿੱਤੀ।

"ਗੋਲਡੀ ਬਰਾੜ ਦਾ ਨਹੀਂ ਹੋਇਆ ਕਤਲ"

ਦੱਸ ਦਈਏ ਕਿ ਬੀਤੇ ਦਿਨ ਫਰਿਜ਼ਨੋ, ਕੈਲੀਫੋਰਨੀਆ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਇਸੇ ਖਬਰ ਤੋਂ ਬਾਅਦ ਗੋਲਡੀ ਬਰਾੜ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ।

ਫਰਿਜ਼ਨੋ ਪੁਲਿਸ ਨੇ ਹਾਲਾਂਕਿ ਗੋਲਡੀ ਦੇ ਕਤਲ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿਤਾ ਹੈ। ਆਈਏਐਨਐਸ ਦੇ ਇੱਕ ਸਵਾਲ ਦੇ ਜਵਾਬ ਵਿਚ, ਲੈਫਟੀਨੈਂਟ ਵਿਲੀਅਮ ਜੇ ਡੂਲੀ ਨੇ ਕਿਹਾ, "ਜੇਕਰ ਤੁਸੀਂ ਆਨਲਾਈਨ ਹੋ ਰਹੇ ਦਾਅਵੇ ਨੂੰ ਲੈ ਪੁੱਛ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ।"

ਹਾਲੀਆ ਮੀਡੀਆ ਰਿਪੋਰਟਾਂ ਮੁਤਾਬਕ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿਖੇ ਹੋਈ ਗੋਲੀਬਾਰੀ ਬਾਰੇ ਫਰਿਜ਼ਨੋ ਪੁਲਿਸ ਨੇ ਮਰਨ ਵਾਲੇ ਵਿਅਕਤੀ ਦੀ ਫੋਟੋ ਸਾਂਝੀ ਕੀਤੀ ਅਤੇ ਜਾਣਕਰੀ ਦਿੱਤੀ ਕਿ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀ ਦਾ ਨਾਂਅ ਜ਼ੇਵੀਅਰ ਗਲੈਡਨੀ ਹੈ ਅਤੇ ਉਸਦੀ ਉਮਰ 37 ਸਾਲ ਹੈ।

"ਰੋਜ਼ਾਨਾ ਸਪੋਕਸਮੈਨ ਇਸ ਗੱਲ ਦੀ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕਰਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਮਾਰਿਆ ਗਿਆ ਹੈ ਜਾਂ ਨਹੀਂ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਹੇ ਵੀਡੀਓ ਦਾ ਗੋਲਡੀ ਬਰਾੜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਗੋਲਡੀ ਦੇ ਕਤਲ ਦਾ ਨਹੀਂ ਸਗੋਂ ਪੁਰਾਣਾ ਵੀਡੀਓ ਹੈ। ਇਹ ਵੀਡੀਓ ਅਮਰੀਕਾ ਦੇ ਨਿਊ ਓਰਲੀਨਜ਼ ਵਿਖੇ ਸਾਲ 2023 'ਚ ਹੋਈ ਗੋਲੀਬਾਰੀ ਦਾ ਹੈ। ਦੱਸ ਦਈਏ ਕਿ ਅਮਰੀਕੀ ਪੁਲਿਸ ਨੇ ਗੋਲਡੀ ਬਰਾੜ ਦੀ ਮੌਤ ਦੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਹੈ।

Result- Misleading

Our Sources

News Report Of WWLTV Shared On 1 August 2023

News Report Of WVUE FOX 8 New Orleans Shared On 1 August 2023

News Report Of NDTV Published On 2 May 2024

Meta Post Of Fresno Police Department Shared On 2 May 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ