ਚੋਰਾਂ ਦੇ ਇਸ ਪੋਸਟਰ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ, Fact Check ਰਿਪੋਰਟ

ਸਪੋਕਸਮੈਨ Fact Check

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਸ ਪੋਸਟਰ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ।

Fact Check Old Poster Of Thief Gang from South India Viral In The Name Of Punjab As Recent

Claim

ਸੋਸ਼ਲ ਮੀਡਿਆ 'ਤੇ ਲੋਕਾਂ ਦੇ ਚੇਹਰਿਆਂ ਨਾਲ ਭਰਿਆ ਇੱਕ ਪੋਸਟਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੋਕਾਂ ਦਾ ਧੜਾ ਕੱਪੜੇ ਜਾਂ ਕੰਬਲ ਵੇਚਣ ਦੇ ਬਹਾਨੇ ਦਿਨ 'ਚ ਲੋਕਾਂ ਦੇ ਘਰ ਦੇਖ ਕੇ ਜਾਂਦੇ ਨੇ ਤੇ ਰਾਤ ਨੂੰ ਲੁੱਟਾਂ ਚੋਰੀਆ ਨੂੰ ਅੰਜਾਮ ਦਿੰਦੇ ਹਨ।

ਫੇਸਬੁੱਕ ਯੂਜ਼ਰ "Lakhwinder Khella" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "❗ *ਸਾਵਧਾਨ*❗ *ਕੰਬਲ, ਚਾਦਰਾਂ ਅਤੇ ਹੋਰ ਕੱਪੜੇ ਵੇਚਣ ਵਾਲੇ ਲੋਕਾਂ ਦਾ ਇੱਕ ਗਿਰੋਹ ਆਇਆ ਹੈ, ਜੋ ਕਿ ਬਿਦਰ ਅਤੇ ਗੁਲਬਰਗਾ ਦੇ ਜਹਾਦੀ ਹਨ, ਜੋ ਕਿ ਸਾਰੇ ਗੈਂਗਸਟਰ ਹਨ।  ਇਹ ਗਿਰੋਹ ਦੇ ਮੈਂਬਰ ਦਿਨ ਵੇਲੇ ਕੰਬਲ ਜਾਂ ਹੋਰ ਕੱਪੜਾ ਵੇਚਣ ਵਾਲੇ ਦੇ ਰੂਪ ਵਿੱਚ ਸਸਤੇ ਸਾਮਾਨ ਵੇਚਣ ਦੇ ਨਾਂ 'ਤੇ ਮੁਹੱਲੇ, ਕਾਲੋਨੀ ਆਦਿ ਦੇ ਘਰਾਂ ਦਾ ਸਰਵੇਖਣ ਕਰਦੇ ਹਨ ਅਤੇ ਫਿਰ ਮੌਕਾ ਦੇਖ ਕੇ ਘਰਾਂ ਨੂੰ ਲੁੱਟ ਲੈਂਦੇ ਹਨ ਤੁਹਾਡੇ ਸਾਰੇ ਗਰੁੱਪਾਂ ਨੂੰ ਸੁਨੇਹਾ*  *ਪੰਜਾਬ  ਪੁਲਿਸ*"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਸ ਪੋਸਟਰ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।

"ਵਾਇਰਲ ਦਾਅਵਾ ਗੁੰਮਰਾਹਕੁਨ ਹੈ"

ਰਿਵਰਸ ਇਮੇਜ ਕਰਨ 'ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਸਾਲ 2019 ਵਿਚ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ। ਵਾਇਰਲ ਹੋ ਰਹੀ ਤਸਵੀਰ 29 ਜੁਲਾਈ 2019 ਨੂੰ ਮੀਡਿਆ ਅਦਾਰੇ daijiworld ਨੇ ਆਪਣੇ ਆਰਟੀਕਲ ਵਿਚ ਪ੍ਰਕਾਸ਼ਿਤ ਕੀਤੀ ਅਤੇ ਜਾਣਕਾਰੀ ਦਿੱਤੀ ਕਿ ਇਹ ਮੰਗਲੌਰ ਦੀ ਬਾਜਪਾਈ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਹੈ। ਰਿਪੋਰਟ ਮੁਤਾਬਕ ਇਹ ਗਿਰੋਹ ਪਹਿਲਾਂ ਕਰਨਾਟਕ ਦੇ ਚਿੱਕਮੰਗਲੁਰੂ ਸ਼ਹਿਰ ਅਤੇ ਉਸ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਸਰਗਰਮ ਸਨ। ਇਸ ਗਿਰੋਹ ਦੇ ਮੈਂਬਰ ਦਿਨ ਵੇਲੇ ਕੰਬਲ ਵੇਚਣ ਆਉਂਦੇ ਹਨ ਤੇ ਘਰਾਂ ਨੂੰ ਦੇਖ ਕੇ ਰਾਤ ਨੂੰ ਲੁਟਾਂ ਕਰਦੇ ਹਨ।

ਸਾਨੂੰ ਮਾਮਲੇ ਨੂੰ ਲੈ ਕੇ ਬੈਂਗਲੁਰੂ ਮਿਰਰ ਦੀ 31 ਜੁਲਾਈ 2019 ਦੀ ਖਬਰ ਮਿਲੀ। ਇਸ ਖਬਰ ਵਿਚ ਦੱਸਿਆ ਗਿਆ ਕਿ ਪੁਲਿਸ ਨੇ ਨਾਗਰਿਕਾਂ ਨੂੰ ਕੰਬਲ ਗੈਂਗ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਮਤਲਬ ਸਾਫ ਸੀ ਕਿ ਇਸ ਮਾਮਲੇ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ। 

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਸ ਪੋਸਟਰ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ।

Result: Misleading

Our Sources:

News Article By Daiji World published On 29 July 2019

News Article By Banglore Mirror published On 31 July 2019

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ