Fact Check: CM ਭਗਵੰਤ ਸਿੰਘ ਮਾਨ ਨੇ ਨਹੀਂ ਦਿੱਤਾ ਅਜਿਹਾ ਕੋਈ ਬਿਆਨ, ਵਾਇਰਲ ਇਹ ਕਟਿੰਗ ਐਡੀਟੇਡ ਹੈ
ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਫਰਜ਼ੀ ਕਟਿੰਗ ਨੂੰ ਬਣਾ ਕੇ CM ਭਗਵੰਤ ਮਾਨ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬੀ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੇ ਅਖਬਾਰ ਦੀ ਇੱਕ ਕਟਿੰਗ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਦਰਸਾਇਆ ਗਿਆ ਹੈ। ਬਿਆਨ ਅਨੁਸਾਰ CM ਭਗਵੰਤ ਮਾਨ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਕਿਸੇ ਗ੍ਰੰਥੀ ਦੇ ਕਹਿਣ 'ਤੇ ਸਰਕਾਰ ਆਪਣੇ ਫੈਸਲੇ ਨਹੀਂ ਬਦਲਦੀ ਹੈ। ਇਸ ਖਬਰ ਨੂੰ ਗਿਆਨੀ ਹਰਪ੍ਰੀਤ ਸਿੰਘ 'ਤੇ ਭਗਵੰਤ ਮਾਨ ਦਾ ਤਨਜ਼ ਦਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਕਲਿਪ ਟਵਿੱਟਰ ਸਣੇ Whatsapp 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਫਰਜ਼ੀ ਕਟਿੰਗ ਨੂੰ ਬਣਾ ਕੇ CM ਭਗਵੰਤ ਮਾਨ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।"
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਕਲਿਪ ਵਿਚ Font ਦੀ ਗੜਬੜੀ ਦੇਖਣ ਨੂੰ ਮਿਲ ਰਹੀ ਹੈ।
ਜੇਕਰ ਅਸੀਂ ਰੋਜ਼ਾਨਾ ਸਪੋਕਸਮੈਨ ਦੀ ਅਖਬਾਰ ਦੇ ਫੋਂਟ ਨੂੰ ਇਸਦੇ ਨਾਲ ਮਿਲਾਈਐ ਤਾਂ ਸਾਫ ਦਿੱਸ ਰਿਹਾ ਹੈ ਕਿ ਵਾਇਰਲ ਕਲਿਪ ਦਾ ਫੋਂਟ ਵੱਖਰਾ ਹੈ। ਹੇਠਾਂ ਤੁਸੀਂ ਵਾਇਰਲ ਕਟਿੰਗ ਅਤੇ ਅਸਲ ਕਟਿੰਗ ਦੇ ਸਕ੍ਰੀਨਸ਼ੋਟ ਨੂੰ ਵੇਖ ਸਕਦੇ ਹੋ।
ਹੁਣ ਇਸ ਮਾਮਲੇ ਦੀ ਵੱਧ ਪੁਸ਼ਟੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਡਿਜੀਟਲ ਵਿੰਗ ਦੇ ਮਾਰਕੀਟਿੰਗ ਹੈਡ ਅਮਨਜੋਤ ਸਿੰਘ ਨਾਲ ਗੱਲ ਕੀਤੀ। ਅਮਨਜੋਤ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਇਸ ਕਟਿੰਗ ਨੂੰ ਫਰਜ਼ੀ ਦੱਸਿਆ।
ਇਸਤੋਂ ਇਹ ਤਾਂ ਸਾਫ ਹੋਇਆ ਕਿ ਸਪੋਕਸਮੈਨ ਵੱਲੋਂ ਅਜੇਹੀ ਕੋਈ ਖਬਰ ਨਹੀਂ ਪ੍ਰਕਾਸ਼ਿਤ ਕੀਤੀ ਗਈ ਹੈ। ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਬਿਆਨ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਫਰਜ਼ੀ ਕਟਿੰਗ ਨੂੰ ਬਣਾ ਕੇ CM ਭਗਵੰਤ ਮਾਨ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।