ਮੰਡੀ ਤੋਂ ਭਾਜਪਾ ਸਾਂਸਦ ਕੰਗਨਾ ਨੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਗ੍ਰਾਫਿਕ ਫਰਜ਼ੀ ਹੈ- Fact Check ਰਿਪੋਰਟ
ਕੰਗਨਾ ਰਣੌਤ ਵੱਲੋਂ ਪੰਜਾਬੀਆਂ ਖਿਲਾਫ ਹਿਮਾਚਲੀਆਂ ਦੇ ਵਰਤਾਰੇ ਨੂੰ ਲੈ ਕੇ ਭੜਕਾਊ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।
Claim
ਸੋਸ਼ਲ ਮੀਡਿਆ ‘ਤੇ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਨਾਮ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਇਸ ਬਿਆਨ ਤੇ ਮੀਡਿਆ ਅਦਾਰਾ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ। ਇਸ ਬਿਆਨ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਯੂਜ਼ਰ ਇਸ ਨੂੰ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਅਕਾਊਂਟ 'ਟ੍ਰੋਲ ਆਰਮੀ ਵਾਲੇ' ਨੇ ਇਸ ਬਿਆਨ ਨੂੰ ਸ਼ੇਅਰ ਕਰਦਿਆਂ ਲਿਖਿਆ, "ਕੰਗਨਾ ਜੀ ਇਹ ਕਿੱਥੇ ਸੁਣਦੇ ਨੇ,,, ਅਸੀ ਤਾਂ ਸੰਘ ਪਾੜ ਪਾੜ ਥੱਕ ਗਏ,,,,, ਸਾਡੀ ਕਿੱਥੇ ਸੁਣਦੇ ਨੇ, ਤੁਸੀ ਇਹਨਾ ਦਾ ਪੱਕਾ ਇਲਾਜ ਕਰੋ ਜੀ,,,,,,,"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਕੰਗਨਾ ਰਣੌਤ ਵੱਲੋਂ ਪੰਜਾਬੀਆਂ ਖਿਲਾਫ ਹਿਮਾਚਲੀਆਂ ਦੇ ਵਰਤਾਰੇ ਨੂੰ ਲੈ ਕੇ ਭੜਕਾਊ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਮੀਡੀਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਇੱਕ ਗ੍ਰਾਫਿਕ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਬਿਆਨ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਕਿ ਸਾਨੂੰ ਇਸ ਬਿਆਨ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ ਹਾਲਾਂਕਿ ਕੰਗਨਾ ਨਾਲ ਹੋਈ ਥੱਪੜ ਵਿਵਾਦ ਤੋਂ ਬਾਅਦ ਹਿਮਾਚਲ-ਪੰਜਾਬ ਵਿਚਕਾਰ ਵੱਧ ਤਲਖ਼ੀਆਂ ਨੂੰ ਲੈ ਕੇ ਕੰਗਨਾ ਨੇ ਬਿਆਨ ਜ਼ਰੂਰ ਦਿੱਤਾ ਸੀ।
ਰੋਜ਼ਾਨਾ ਸਪੋਕਸਮੈਨ ਦੀ 28 ਜੂਨ 2024 ਨੇ ਬਿਆਨ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ ਅਤੇ ਸਿਰਲੇਖ ਲਿਖਿਆ, "Punjab vs Himachal Controversy : ਪੰਜਾਬ-ਹਿਮਾਚਲ ਵਿਚਕਾਰ ਵਧ ਰਹੀ ਤਲ਼ਖੀ ਦੌਰਾਨ ਕੰਗਨਾ ਦਾ ਬਿਆਨ, ਦੇਖੋ ਕੀ ਕੀਤੀ ਅਪੀਲ?"
ਖਬਰ ਅਨੁਸਾਰ, "ਪਿਛਲੇ ਕੁੱਝ ਦਿਨਾਂ ਤੋਂ ਵਧ ਰਹੇ ਪੰਜਾਬ ਤੇ ਹਿਮਾਚਲ ਦੇ ਵਿਵਾਦ ਵਿਚਕਾਰ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਅਪਣੀ ਇੰਸਟਾਗ੍ਰਾਮ ਸਟੋਰੀ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਸੂਬੇ ਵਿਚ ਘੁੰਮਣ ਫਿਰਨ ਆਉਣ ਤੇ ਮਜ਼ੇ ਨਾਲ ਅਪਣਾ ਸਮਾਂ ਇਕ ਦੂਜੇ ਨਾਲ ਬਿਤਾਉਣ।"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਹੁਣ ਅਸੀਂ ਅੱਗੇ ਵਧਦੇ ਹੋਏ ਇਸ ਗ੍ਰਾਫਿਕ ਦੀ ਪੁਸ਼ਟੀ ਲਈ ਮੀਡੀਆ ਅਦਾਰੇ Pro Punjab ਦੇ ਫੇਸਬੁੱਕ ਅਕਾਊਂਟ ਦਾ ਰੁੱਖ ਕੀਤਾ।
"ਵਾਇਰਲ ਗ੍ਰਾਫਿਕ ਫਰਜ਼ੀ ਹੈ"
ਦੱਸ ਦਈਏ ਮੀਡੀਆ ਅਦਾਰੇ ਨੇ 29 ਜੂਨ 2024 ਨੂੰ ਅਸਲ ਗ੍ਰਾਫਿਕ ਸਾਂਝਾ ਕੀਤਾ ਸੀ ਅਤੇ ਸਿਰਲੇਖ ਲਿਖਿਆ ਸੀ, "''ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਕੀਤਾ, ਹਿਮਾਚਲ ਜ਼ਰੂਰ ਆਓ, ਘੁੰਮੋ ਤੇ ਆਨੰਦ ਮਾਣੋ'': ਕੰਗਨਾ ਰਣੌਤ"
ਦੱਸ ਦਈਏ ਵਾਇਰਲ ਗ੍ਰਾਫਿਕ ਇਸੇ ਗ੍ਰਾਫਿਕ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ ਕਿਉਂਕਿ ਅੱਖਰਾਂ ਦੇ ਬਦਲਾਅ ਨੂੰ ਛੱਡ ਕੇ ਵਾਇਰਲ ਗ੍ਰਾਫਿਕ ਅਸਲ ਗ੍ਰਾਫਿਕ ਨਾਲ ਹੂਬਹੂ ਮੇਲ ਖਾਂਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਕੰਗਨਾ ਰਣੌਤ ਵੱਲੋਂ ਪੰਜਾਬੀਆਂ ਖਿਲਾਫ ਹਿਮਾਚਲੀਆਂ ਦੇ ਵਰਤਾਰੇ ਨੂੰ ਲੈ ਕੇ ਭੜਕਾਊ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਮੀਡੀਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਇੱਕ ਗ੍ਰਾਫਿਕ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
Result- Morphed
Our Sources
News Report Of Rozana Spokesman Published On 28 June 2024
Meta Post Of Pro Punjab TV Published On 29 June 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ