ਸਿੱਖ-ਮੁਸਲਿਮ ਭਾਈਚਾਰੇ ਦੀ ਮਿਸਾਲ ਪੇਸ਼ ਕਰਦਾ ਇਹ ਵੀਡੀਓ ਮੋਹਾਲੀ ਨਹੀਂ ਜੰਮੂ ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਮੋਹਾਲੀ ਦਾ ਨਹੀਂ ਬਲਕਿ ਜੰਮੂ ਨੈਸ਼ਨਲ ਹਾਈਵੇ ਦਾ ਹੈ। ਹੁਣ ਜੰਮੂ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਪਿਛਲੇ ਦਿਨਾਂ ਪੰਜਾਬ ਸਣੇ ਨੇੜਲੇ ਇਲਾਕਿਆਂ 'ਚ ਭਾਰੀ ਗੜ੍ਹੇਮਾਰੀ ਵੇਖਣ ਨੂੰ ਮਿਲੀ। ਇਸਨੂੰ ਲੈ ਕੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ। ਹੁਣ ਇਸ ਗੜ੍ਹੇਮਾਰੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਈਚਾਰਿਕ ਮਿਸਾਲ ਪੇਸ਼ ਕਰਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਨੂੰ ਗੜ੍ਹੇਮਾਰੀ 'ਚ ਨਮਾਜ਼ ਪੜ੍ਹ ਰਹੇ ਮੁਸਲਿਮ ਵਿਅਕਤੀ ਨੂੰ ਛਤਰੀ ਦੀ ਛਾਂਹ ਦਿੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦ੍ਰਿਸ਼ ਪੰਜਾਬ ਦੇ ਮੋਹਾਲੀ 'ਚ ਵੇਖਣ ਨੂੰ ਮਿਲਿਆ ਹੈ।
ਫੇਸਬੁੱਕ ਪੇਜ Punjab 20 News ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮੋਹਾਲੀ ਚ ਮਿਲੀ ਆਪਸੀ ਭਾਈਚਾਰੇ ਦੀ ਖਾਸ ਤਸਵੀਰ, ਮੁਸਲਿਮ ਵੀਰ ਸੜਕ ਤੇ ਅਦਾ ਕਰ ਰੀਆ ਸੀ ਨਮਾਜ, ਆ ਗਿਆ ਮੀਹ ਤੇ ਪੈ ਗਏ ਔਲੇ, ਨਮਾਜ਼ ਵਿੱਚ ਖਲਲ ਨਾ ਪਵੇ ਇਸ ਵਾਸਤੇ ਸਿੱਖ ਵੀਰ ਨੇ ਨਮਾਜ਼ੀ ਤੇ ਲਗਾ ਦਿੱਤੀ ਛਤਰੀ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਮੋਹਾਲੀ ਦਾ ਨਹੀਂ ਬਲਕਿ ਜੰਮੂ ਨੈਸ਼ਨਲ ਹਾਈਵੇ ਦਾ ਹੈ। ਹੁਣ ਜੰਮੂ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਨਮਾਜ਼ ਪੜ੍ਹ ਰਹੇ ਵਿਅਕਤੀ ਦੇ ਪਿੱਛੇ "Amore Mio Cafe" ਲਿਖਿਆ ਵੇਖਿਆ ਜਾ ਸਕਦਾ ਹੈ।
ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ ਤੇ ਪਾਇਆ ਕਿ ਇਹ ਕੈਫੇ ਜੰਮੂ ਨੈਸ਼ਨਲ ਹਾਈਵੇ 'ਤੇ ਸਥਿਤ ਹੈ। ਅਸੀਂ ਇਸ ਕੈਫੇ ਦੇ ਪੇਜ 'ਤੇ ਜਦੋਂ ਗਏ ਤਾਂ ਅਸੀਂ ਵਾਇਰਲ ਵੀਡੀਓ ਅਤੇ ਪੇਜ 'ਤੇ ਮੌਜੂਦ ਤਸਵੀਰਾਂ ਵਿਚ ਸਮਾਨਤਾਵਾਂ ਪਾਈਆਂ। ਹੇਠਾਂ ਵਾਇਰਲ ਵੀਡੀਓ ਅਤੇ ਪੇਜ 'ਤੇ ਮੌਜੂਦ ਕੈਫੇ ਦੀ ਤਸਵੀਰ ਦਾ ਕੋਲਾਜ ਵੇਖਿਆ ਜਾ ਸਕਦਾ ਹੈ।
ਦੱਸ ਦਈਏ ਇਹ ਕੈਫੇ ਜੰਮੂ ਨੈਸ਼ਨਲ ਹਾਈਵੇ 44 'ਤੇ ਸਥਿਤ ਹੈ ਅਤੇ Google Maps 'ਤੇ ਇਹ ਜਾਣਕਾਰੀ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
https://www.google.com/maps/place/amore+mio+cafe/@32.8067258,74.8964019,3a,75y,90t/data=!3m8!1e2!3m6!1sAF1QipMyUpTfRoAKmqs1tYQP2utXFPTWWdbsOJ258ZrY!2e10!3e12!6shttps:%2F%2Flh5.googleusercontent.com%2Fp%2FAF1QipMyUpTfRoAKmqs1tYQP2utXFPTWWdbsOJ258ZrY%3Dw203-h152-k-no!7i1280!8i960!4m15!1m7!3m6!1s0x391e81458012686d:0xfeaa9ebb7937c21b!2samore+mio+cafe!8m2!3d32.8067158!4d74.8961196!16s%2Fg%2F11tj2nwt61!3m6!1s0x391e81458012686d:0xfeaa9ebb7937c21b!8m2!3d32.8067158!4d74.8961196!10e5!16s%2Fg%2F11tj2nwt61?entry=ttu
ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਅਧਿਕਾਰਿਕ ਮੀਡਿਆ ਰਿਪੋਰਟਾਂ ਵੀ ਮਿਲੀਆਂ ਜਿਸਦੇ ਵਿਚ ਇਸ ਵੀਡੀਓ ਨੂੰ ਜੰਮੂ ਨੈਸ਼ਨਲ ਹਾਈਵੇ ਦਾ ਦੱਸਿਆ ਗਿਆ ਸੀ।
ਹੁਣ ਅਸੀਂ ਅੰਤਿਮ ਪੜਾਅ 'ਚ ਸਾਡੇ ਜੰਮੂ-ਕਸ਼ਮੀਰ ਤੋਂ ਰਿਪੋਰਟਰ ਫਿਰਦੌਸ ਕਾਦਰੀ ਨਾਲ ਸੰਪਰਕ ਕੀਤਾ। ਫਿਰਦੌਸ ਨੇ ਇਸ ਵੀਡੀਓ ਨੂੰ ਲੈ ਕੇ ਪੁਸ਼ਟੀ ਕਰਦੇ ਦੱਸਿਆ ਕਿ ਇਹ ਵੀਡੀਓ ਜੰਮੂ ਨੈਸ਼ਨਲ ਹਾਈਵੇ 'ਤੇ ਸਥਿਤ Amore Mio Cafe ਦੇ ਸਾਹਮਣੇ ਦਾ ਹੈ ਅਤੇ ਕੁਝ ਦਿਨਾਂ ਪਹਿਲੇ ਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਮੋਹਾਲੀ ਦਾ ਨਹੀਂ ਬਲਕਿ ਜੰਮੂ ਨੈਸ਼ਨਲ ਹਾਈਵੇ ਦਾ ਹੈ। ਹੁਣ ਜੰਮੂ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Our Sources:
Image Found On "Amore Mio Cafe" Facebook Page
Google Maps Location Search
Physical Verification Quote Over Call By Rozana Spokesman Jammu-Kashmir Incharge Firdous Qadri