ਟੀਕੇ ਲਾ ਕੇ ਬੀਜੀ ਜਾ ਰਹੀ ਸਬਜ਼ੀਆਂ!! ਜਾਣੋ ਵਾਇਰਲ ਇਸ ਵੀਡੀਓ ਦਾ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ।

Fact Check Video of people growing vegetables by injecting is scripted drama

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਸਬਜ਼ੀਆਂ ਦੇ ਖੇਤ 'ਚ ਫਸਲ ਨੂੰ ਟੀਕੇ ਲਾਉਂਦੇ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਖੇਤ ਵਿਚ ਕੰਮ ਕਰ ਰਹੇ ਮਜਦੂਰ ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਉਨ੍ਹਾਂ 'ਤੇ ਇੰਜੈਕਸ਼ਨ ਲਾ ਰਹੇ ਹਨ।

ਫੇਸਬੁੱਕ ਪੇਜ ਲੱਖਾ ਸਿਧਾਣਾ ਫੈਨ ਕਲੱਬ Lakha Sidhana Fan Club ਨੇ 1 ਸਿਤੰਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਖਾਲੋ ਹਰੀਆ ਸਬਜੀਆ ਦੇਖੋ ਵੀਡੀਓ, ਡਾ. ਬਣੇ ਫਿਰਦੇ ਨੇ ਸਬਜੀਆ ਦੇ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ।

ਵਾਇਰਲ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ

ਸਾਨੂੰ ਇਹ ਵੀਡੀਓ "Miranda Randall" ਨਾਂਅ ਦੇ ਫੇਸਬੁੱਕ ਪੇਜ 'ਤੇ ਇਹ ਵੀਡੀਓ 27 ਅਗਸਤ 2023 ਦਾ ਸਾਂਝਾ ਮਿਲਿਆ। ਇਥੇ ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਸਕ੍ਰਿਪਟਿਡ ਦੱਸਿਆ ਗਿਆ। ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ, "सब्जियों में इंजेक्शन लगाकर,कर रहे सेहत के साथ खिलवाड़???? डिस्क्लेमर:– दोस्तो यह वीडियो सिर्फ जागरूकता फैलाने के उद्देश्य से बनाई गई है,"

ਅਸੀਂ ਇਸ ਪੇਜ 'ਤੇ ਮੌਜੂਦ ਹੋਰ ਵੀਡੀਓਜ਼ ਵੀ ਦੇਖੇ ਜਿਸਦੇ ਵਿਚ ਸਮਾਨ ਅਦਾਕਾਰ ਵੇਖੇ ਜਾ ਸਕਦੇ ਹਨ। ਅਸੀਂ ਇਸ ਪੇਜ 'ਤੇ ਅੱਜ 5 ਸਿਤੰਬਰ 2023 ਨੂੰ ਅਪਲੋਡ ਕੀਤਾ ਇੱਕ ਲਾਈਵ ਵੀਡੀਓ ਪਾਇਆ ਜਿਸਦੇ ਵਿਚ ਇਸ ਪੇਜ ਦਾ ਐਡਮਿਨ 'ਤੇ ਅਦਾਕਾਰ ਨੇ ਸਾਫ ਦੱਸਿਆ ਕਿ ਅਸੀਂ ਇਸ ਪੇਜ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ।