ਨਿਹੰਗ ਸਿੰਘ ਦੇ ਮਸਜਿਦ 'ਚ ਬੈਠੇ ਦਾ ਪੁਰਾਣਾ ਵੀਡੀਓ ਕਿਸਾਨ ਅੰਦੋਲਨ ਨੂੰ ਨਿਸ਼ਾਨਾ ਬਣਾ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ

ਸਪੋਕਸਮੈਨ Fact Check

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਹੈ ਅਤੇ ਇਸਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Fact Check Old Video Of Nihang Singh Offering Namaz Viral Linked With Ongoing Farmers Protest

Claim

RSFC (Team Mohali)- ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਪੁਰਾਣੇ ਵੀਡੀਓ ਵਾਇਰਲ ਕੀਤੇ ਜਾ ਰਹੇ ਹਨ। ਹੁਣ ਅਜਿਹਾ ਹੀ ਇੱਕ ਵੀਡੀਓ ਵਾਇਰਲ ਕਰਦਿਆਂ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੇ ਵੀਡੀਓ ਵਿਚ ਨਿਹੰਗ ਸਿੰਘ ਨੂੰ ਇੱਕ ਮਸਜਿਦ ਅੰਦਰ ਮੱਥਾ ਟੇਕਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ 'ਚ ਸ਼ਾਮਿਲ ਨਿਹੰਗ ਸਿੰਘ ਮਸਜਿਦ ਅੰਦਰ ਨਮਾਜ਼ ਪੜ੍ਹਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਦੋਲਨ 'ਚ ਸ਼ਾਮਿਲ ਇਹ ਨਿਹੰਗ ਸਿੰਘ ਅਸਲੀ ਨਹੀਂ ਹੈ।

X ਅਕਾਊਂਟ "सुदर्शनास्त्र" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "*हरियाणा बार्डर पर हंगामा कर रहे पंजाब के किसानों में बड़ी संख्या में निहंग सिख तलवार भालों से लैस है* *वे मस्जिद में नमाज पढ़ते दिखे*? या तो ये मुस्लिम है जिन्होंने निहंग का भेष बनाया है ...या ये निहंग है जिन्होंने इस्लाम धर्म अपनाया है *."

 

 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਸਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Verification 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

"ਵਾਇਰਲ ਵੀਡੀਓ ਪੁਰਾਣਾ ਹੈ"

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਚ ਸਾਂਝਾ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਅਗਸਤ 2021 ਦੇ ਮਿਲੇ ਅਤੇ ਕਈ ਪੋਸਟਾਂ ਵਿਚ ਇਸ ਵੀਡੀਓ ਨੂੰ ਅਹਿਮਦਗੜ੍ਹ ਮੰਡੀ ਸਥਿਤ ਮਸਜਿਦ ਦਾ ਦੱਸਿਆ ਗਿਆ।

ਫੇਸਬੁੱਕ ਯੂਜ਼ਰ "Lakha Mehraj" ਨੇ 2 ਅਗਸਤ 2021 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਅਹਿਮਦਗੜ੍ਹ ਮੰਡੀ ਨਮਾਜ਼ ਪੜ੍ਹਦੇ ਹੋਏ 3 ਨਿਹੰਗ ਸਿੰਘ ਵੀਰ MashaAllah ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸਭ, ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕਉਨ ਮੰਦੇ।"

Location Verification

ਹੁਣ ਅਸੀਂ ਅੱਗੇ ਵਧਦੀਆਂ ਇਸ ਵੀਡੀਓ ਦੇ ਥਾਂ ਦੀ ਪੁਸ਼ਟੀ ਕਰਨੀ ਸ਼ੁਰੂ ਕੀਤੀ। ਅਸੀਂ Youtube 'ਤੇ ਇਸ ਮਸਜਿਦ ਨੂੰ ਲੈ ਕੇ ਕੀਵਰਡ ਸਰਚ ਕੀਤਾ ਅਤੇ ਸਾਨੂੰ ਕਈ ਅਜਿਹੇ ਵੀਡੀਓ ਮਿਲੇ ਜਿਨ੍ਹਾਂ ਵਿਚ ਮਸਜਿਦ ਦੇ ਅੰਦਰ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ। Youtube 'ਤੇ 23 ਜਨਵਰੀ 2020 ਨੂੰ ਅਪਲੋਡ ਕੀਤੇ joint action committee Ahmedgarh ਅਕਾਊਂਟ ਦੁਆਰਾ ਇੱਕ ਵੀਡੀਓ ਵਿਚ ਮਸਜਿਦ ਦੇ ਅੰਦਰਲੇ ਦ੍ਰਿਸ਼ ਵੇਖੇ ਜਾ ਸਕਦੇ ਹਨ।

ਅਸੀਂ ਇਸ ਵੀਡੀਓ ਅਤੇ ਵਾਇਰਲ ਵੀਡੀਓ ਦਾ ਕੋਲਾਜ ਬਣਾਇਆ ਜਿਸਤੋਂ ਮਸਜਿਦ ਦੇ ਅੰਦਰਲੇ ਦ੍ਰਿਸ਼ ਪ੍ਰਮਾਣਿਤ ਹੁੰਦੇ ਹਨ।

ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਮਲੇਰਕੋਟਲਾ ਤੋਂ ਇੰਚਾਰਜ ਰਿਪੋਰਟਰ ਪਰਮਜੀਤ ਸਿੰਘ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਵਾਇਰਲ ਵੀਡੀਓ ਨੂੰ ਪੁਰਾਣਾ ਦੱਸਿਆ ਅਤੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਮਲੇਰਕੋਟਲਾ ਦੇ ਅਹਿਮਦਗੜ੍ਹ ਸਥਿਤ ਮਸਜਿਦ ਦਾ ਹੈ।

ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ 2021 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਹ ਵੀਡੀਓ ਮਲੇਰਕੋਟਲਾ ਜਿਲ੍ਹੇ 'ਚ ਪੈਂਦੇ ਅਹਿਮਦਗੜ੍ਹ ਸਥਿਤ ਮਸਜਿਦ ਦਾ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Conclusion

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਸਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ 2021 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਹ ਵੀਡੀਓ ਮਲੇਰਕੋਟਲਾ ਜਿਲ੍ਹੇ 'ਚ ਪੈਂਦੇ ਅਹਿਮਦਗੜ੍ਹ ਸਥਿਤ ਮਸਜਿਦ ਦਾ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading

Our Sources:

Post Of Facebook User Lakha Mehraj Dated 2 August 2021

Youtube Video Of Account "joint action committee Ahmedgarh" Dated 20 January 2020

Physical Verification Quote Over Phone Call By Rozana Spokesman Malerkotla District Incharge Paramjit Singh 

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ