ਹਾਥਰਸ ਵਿਖੇ ਭੋਲੇ ਬਾਬਾ ਦੇ ਸਮਾਗਮ ਦੌਰਾਨ ਮਚੀ ਭਗਦੜ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
ਇਹ ਵੀਡੀਓ ਪੁਰਾਣਾ ਹੈ ਅਤੇ ਭਗਦੜ ਦੇ ਮਾਮਲੇ ਤੋਂ ਪਹਿਲਾਂ ਦਾ ਸੋਸ਼ਲ ਮੀਡੀਆ 'ਤੇ ਮੌਜੂਦ ਹੈ।
Claim
ਪਿਛਲੇ ਦਿਨਾਂ ਉੱਤਰ ਪ੍ਰਦੇਸ਼ ਦੇ ਨਾਰਾਇਣ ਹਰੀ ਉਰਫ ਭੋਲੇ ਬਾਬਾ ਦੇ ਸਮਾਗਮ ਵਿਚ ਭਗਦੜ ਦਾ ਮਾਮਲਾ ਸਾਹਮਣੇ ਆਇਆ ਜਿਸਦੇ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਹੁਣ ਇੱਕ ਭੀੜ੍ਹ ਵਿਚੋਂ ਗੱਡੀਆਂ ਦੇ ਲੰਘਣ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਬਾਬਾ ਦੇ ਸਮਾਗਮ ਵਿਖੇ ਹੋਈ ਭਗਦੜ ਦਾ ਹੈ।
X ਯੂਜ਼ਰ "Live Dainik" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "हाथरस में सत्संग के समय भगदड़ का वीडियो वायरल इसी भगदड़ में 121 लोगों की हुई थी मौत बाबा के सामने सेवादार बाबा के पीछे दौड़ रहे बाबा के पैर की धूल लेने के लिए भक्त मचा रहे भगदड़ "
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਹਾਥਰਸ ਵਿਖੇ ਮਚੀ ਭਗਦੜ ਦਾ ਨਹੀਂ ਹੈ। ਇਹ ਵੀਡੀਓ ਪੁਰਾਣਾ ਹੈ ਅਤੇ ਭਗਦੜ ਦੇ ਮਾਮਲੇ ਤੋਂ ਪਹਿਲਾਂ ਦਾ ਸੋਸ਼ਲ ਮੀਡੀਆ 'ਤੇ ਮੌਜੂਦ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ Traveller Sachin ਦਾ ਵਾਟਰਮਾਰਕ ਲੱਗਿਆ ਹੋਇਆ ਹੈ।
ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ ਤਾਂ ਸਾਨੂੰ "ਟਰੈਵਲਰ ਸਚਿਨ" ਨਾਂ ਦੇ ਯੂਟਿਊਬ ਚੈਨਲ 'ਤੇ ਵੀਡੀਓ ਦਾ ਪੂਰਾ ਭਾਗ 9 ਫਰਵਰੀ 2024 ਦਾ ਸਾਂਝਾ ਮਿਲਿਆ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਿਰਲੇਖ ਲਿਖਿਆ ਗਿਆ ਸੀ, "Mangal Divas Rupwas Bharatpur Rajasthan | Narayan Sakar Hari Ke Bhajan | Sataya Ka Sath Rajasthan"
ਮੌਜੂਦ ਜਾਣਕਾਰੀ ਤੇ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਪਤਾ ਚਲਿਆ ਕਿ ਇਹ ਵੀਡੀਓ ਰਾਜਸਥਾਨ ਦੇ ਭਰਤਪੁਰ ਦਾ ਹੈ ਜਿਥੇ ਭੋਲੇ ਬਾਬਾ ਨੇ ਆਪਣਾ ਸਮਾਗਮ ਰੱਖਿਆ ਸੀ।
ਇਹੀ ਨਹੀਂ ਇਸ ਜਾਣਕਾਰੀ 'ਤੇ ਕੀਵਰਡ ਸਰਚ ਕਰਨ 'ਤੇ ਸਾਨੂੰ ਇਸ ਸਮਾਗਮ ਦਾ ਵੀਡੀਓ ਇੱਕ ਫੇਸਬੁੱਕ ਯੂਜ਼ਰ ਵੱਲੋਂ ਲਾਈਵ ਸਾਂਝਾ ਮਿਲਿਆ। 7 ਫਰਵਰੀ 2024 ਨੂੰ ‘ਅਜੇ ਦੇਵਗਨ ਕਾ ਭਗਤ ਨਾਹਰ ਨਿਊਜ਼’ ਨਾਂ ਦੇ ਅਕਾਊਂਟ ਨੇ ਸਮਾਗਮ ਦਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਨੂੰ ਜੇਕਰ "ਟਰੈਵਲਰ ਸਚਿਨ" ਦੁਆਰਾ ਸਾਂਝੇ ਵੀਡੀਓ ਨਾਲ ਮੇਲ ਕੀਤਾ ਜਾਵੇ ਤਾਂ ਸਾਫ ਹੁੰਦਾ ਹੈ ਕਿ ਇਹ ਦੋਵੇਓੰ ਵੀਡੀਓ ਸਮਾਨ ਥਾਵਾਂ ਦੀਆਂ ਹਨ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ 6 ਜਨਵਰੀ 2024 ਦਾ ਹੈ ਅਤੇ ਰਾਜਸਥਾਨ ਦੇ ਭਰਤਪੁਰ ਦਾ ਹੈ।
ਦੱਸ ਦਈਏ ਕਿ ਇਸ ਪੇਜ 'ਤੇ ਮੌਜੂਦ ਨੰਬਰ 'ਤੇ ਅਸੀਂ ਕਾਲ ਕੀਤਾ ਤਾਂ ਸਾਡੀ ਗੱਲ ਅਜੇ ਦੇਵਗਨ ਕਾ ਭਗਤਾ ਨਾਹਰ ਨਿਊਜ਼ ਦੇ ਸੰਚਾਲਕ ਨਾਹਰ ਸਿੰਘ ਨਾਲ ਹੋਈ। ਨਾਹਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵੀਡੀਓ ਮੈਂ ਆਪ ਬਣਾਇਆ ਹੈ ਅਤੇ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਰਦੀਆਂ ਦੇ ਸਮੇਂ ਦਾ ਹੈ। ਬਾਬਾ ਦੇ ਸਮਾਗਮ ਵਿਚ ਵੀਡੀਓਗ੍ਰਾਫੀ 'ਤੇ ਰੋਕ ਹੁੰਦੀ ਹੈ ਅਤੇ ਇਸੇ ਕਰਕੇ ਮੈਂ ਇਹ ਵੀਡੀਓ ਇੱਕ ਟਿੱਲੇ 'ਤੇ ਚੜ੍ਹ ਕੇ ਬਣਾਇਆ ਸੀ। ਇਹ ਵੀਡੀਓ ਬਾਬਾ ਦੇ ਹਾਥਰਸ ਸਮਾਗਮ ਵਿਖੇ ਮਚੀ ਭਗਦੜ ਦਾ ਨਹੀਂ ਹੈ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਹਾਥਰਸ ਵਿਖੇ ਮਚੀ ਭਗਦੜ ਦਾ ਨਹੀਂ ਹੈ। ਇਹ ਵੀਡੀਓ ਪੁਰਾਣਾ ਹੈ ਅਤੇ ਭਗਦੜ ਦੇ ਮਾਮਲੇ ਤੋਂ ਪਹਿਲਾਂ ਦਾ ਸੋਸ਼ਲ ਮੀਡੀਆ 'ਤੇ ਮੌਜੂਦ ਹੈ।
Result: Misleading
Our Sources:
Youtube Video Of Traveller Sachin Uploaded On 9 February 2024
Meta Post Of Ajay Devgan Ka Bhagat Nahar News Shared On 7 February 2024
Phsyical Verification Quote Over Call With Nahar Singh (Owner Of Nahar News)
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ