ਪੈਰਿਸ 'ਚ ਕਿਸਾਨ ਸੰਘਰਸ਼ ਸਹੀ... ਪਰ ਵਾਇਰਲ ਇਹ ਤਸਵੀਰ ਗਲਤ, Fact Check ਰਿਪੋਰਟ

ਸਪੋਕਸਮੈਨ Fact Check

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਜਨਰੇਟੇਡ ਹੈ। ਹੁਣ AI ਵੱਲੋਂ ਬਣਾਈ ਤਸਵੀਰ ਨੂੰ ਲੋਕ ਅਸਲ ਸਮਝ ਕੇ ਵਾਇਰਲ ਕਰ ਰਹੇ ਹਨ।

Fact Check AI Generated image viral in the name of farmers protest in Paris

RSFC (Team Mohali)- ਸੋਸ਼ਲ ਮੀਡੀਆ 'ਤੇ ਫਰਾਂਸ ਵਿਖੇ ਚਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਆਈਫਲ ਟਾਵਰ ਪੈਰਿਸ ਦੇ ਸਾਹਮਣੇ ਕਿਸਾਨਾਂ ਤੂੜੀਆਂ ਦਾ ਢੇਰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਯੂਜ਼ਰਸ ਅਸਲ ਮਨ ਕੇ ਫਰਾਂਸ 'ਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਦਾ ਦੱਸਿਆ ਜਾ ਰਿਹਾ ਹੈ।

ਦੱਸ ਦਈਏ ਪਿਛਲੇ ਦਿਨਾਂ ਫ਼ਰਾਂਸ ਵਿਚ 70,000 ਤੋਂ ਵੱਧ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਅਸੰਤੁਸ਼ਟੀ ਪ੍ਰਗਟਾਉਂਦੇ ਹੋਏ ਪੂਰੇ ਦੇਸ਼ ਵਿਚ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ 41,000 ਤੋਂ ਵੱਧ ਟਰੈਕਟਰ ਵੀ ਸ਼ਾਮਲ ਸਨ। ਫ਼ਰੈਂਚ ਨੈਸ਼ਨਲ ਫ਼ੈਡਰੇਸ਼ਨ ਆਫ਼ ਐਗਰੀਕਲਚਰ ਹੋਲਡਰਜ਼ ਯੂਨੀਅਨਜ਼ (ਐਫ਼.ਐਨ.ਐਸ.ਈ.ਏ.) ਨੇ ਐਕਸ ’ਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਸੀ।

ਫੇਸਬੁੱਕ ਯੂਜ਼ਰ "Thakur Singh Sandhu Saab" ਨੇ ਵਾਇਰਲ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਪੰਜਾਬ ਦੇ ਜੱਟ ਕਬੀਲਿਆ ਨੇ ਦੁਨੀਆ ਵਿੱਚ ਵਸਦੇ ਆਪਣੇ ਜੱਟ ਕਬੀਲਿਆ ਨੂੰ ਸ਼ੰਘਰਸ਼ ਕਰਨ ਦੇ ਤਰੀਕੇ ਸਿਖਾਲ ਦਿਤੇ। ਨਹੀ ਤੇ ਪਹਿਲਾ ਸਭ ਸਰਕਾਰਾ ਵਿਰੁੱਧ ਏਕਤਾ ਕਰ ਹੀ ਨਹੀ ਸਕੇ ਸਨ। ਹੇਠਲੀ ਤਸਵੀਰ ਪੈਰਿਸ (ਫਰਾਂਸ ) ਦੇ ਜੱਟ ਕਬੀਲਿਆ ਵਲੋ ਆਪਣੀਆ ਹੱਕੀ ਮੰਗਾ ਲਈ ਕੀਤੇ ਜਾ ਰਹੇ ਸ਼ੰਘਰਸ਼ ਦੀ ਹੈ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਜਨਰੇਟੇਡ ਹੈ। ਹੁਣ AI ਵੱਲੋਂ ਬਣਾਈ ਤਸਵੀਰ ਨੂੰ ਲੋਕ ਅਸਲ ਸਮਝ ਕੇ ਵਾਇਰਲ ਕਰ ਰਹੇ ਹਨ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੀ ਪਾਈ ਗਈ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਵੱਲੋਂ ਇਸ ਤਸਵੀਰ ਨੂੰ AI ਜਨਰੇਟੇਡ ਦੱਸਿਆ ਗਿਆ।

"ਵਾਇਰਲ ਤਸਵੀਰ AI ਜਨਰੇਟੇਡ ਹੀ ਹੈ"

ਕੁਝ ਯੂਜ਼ਰਸ 'ਤੇ ਮੀਡੀਆ ਰਿਪੋਰਟਾਂ ਮੁਤਾਬਕ ਇਸ ਤਸਵੀਰ ਨੂੰ ifonly.ai ਦੀ ਕਲਾ ਦੱਸੀ ਗਈ। ਦੱਸ ਦਈਏ ਕਿ ਇਹ ਅਕਾਊਂਟ AI ਜਨਰੇਟੇਡ ਤਸਵੀਰਾਂ ਸਾਂਝੀ ਕਰਦਾ ਹੈ। ਸਾਨੂੰ ਇਥੇ ਇੱਕ ਪੋਸਟ ਮਿਲੀ ਜਿਸਦੇ ਵਿਚ ਕਿਸਾਨ ਸੰਘਰਸ਼ ਨਾਲ ਜੁੜੀ ਤਸਵੀਰਾਂ ਬਣਾਈਆਂ ਗਈਆਂ ਸਨ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਨ੍ਹਾਂ ਤਸਵੀਰਾਂ ਨੂੰ ਇੱਕ ਸੀਰੀਜ਼ ਦਾ ਹਵਾਲਾ ਦਿੰਦਿਆਂ ਸਾਂਝਾ ਕੀਤਾ ਗਿਆ ਸੀ।

 

 

"ਇਸ ਅਕਾਊਂਟ ਦੇ ਆਰਟ ਡਾਇਰੈਕਟਰ ਨੇ ਕੀਤੀ ਪੁਸ਼ਟੀ"

ਸਾਨੂੰ Linkedin 'ਤੇ ਇਸ ਅਕਾਊਂਟ ਦੇ ਆਰਟ ਡਾਇਰੈਕਟਰ "Vincent Smadja" ਦਾ ਇੱਕ ਪੋਸਟ ਮਿਲਿਆ ਜਿਸਦੇ ਵਿਚ ਵਾਇਰਲ ਤਸਵੀਰ ਸਾਂਝੀ ਕੀਤੀ ਗਈ ਸੀ ਅਤੇ ਇਸਨੂੰ AI Generated ਦੱਸਿਆ ਗਿਆ। ਡਾਇਰੈਕਟਰ ਨੇ ਤਸਵੀਰ ਨਾਲ ਕੈਪਸ਼ਨ 'ਚ ਲੋਕਾਂ ਤੋਂ ਅਪੀਲ ਵੀ ਕੀਤੀ ਕਿ ਇਸ ਤਸਵੀਰ ਨੂੰ ਅਸਲ ਸਮਝ ਕੇ ਸਾਂਝਾ ਨਾ ਕੀਤਾ ਜਾਵੇ ਤੇ ਜਿਥੇ ਵੀ ਇਸ ਤਸਵੀਰ ਨੂੰ ਸਾਂਝਾ ਕੀਤਾ ਜਾਵੇ ਓਥੇ ਇਸ ਗੱਲ ਨੂੰ ਦੱਸਿਆ ਜਾਵੇ ਕਿ ਇਹ ਤਸਵੀਰ AI ਟੂਲ ਦੀ ਮਦਦ ਨਾਲ ਬਣਾਈ ਗਈ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਜਨਰੇਟੇਡ ਹੈ। ਹੁਣ AI ਵੱਲੋਂ ਬਣਾਈ ਤਸਵੀਰ ਨੂੰ ਲੋਕ ਅਸਲ ਸਮਝ ਕੇ ਵਾਇਰਲ ਕਰ ਰਹੇ ਹਨ।
 

Our Sources:

Instagram Post Of Ifonly.AI

Clarification Post Of Ifonly.AI Director Vincent Smadja