Fact Check: ਕੀ ਹਰਿਆਣਾ 'ਚ ਹੋਈ ਵਿਧਾਇਕ ਨਾਲ ਕੁੱਟਮਾਰ? ਜਾਣੋ ਵਾਇਰਲ ਵੀਡੀਓ ਦਾ ਅਸਲ ਸੱਚ 

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਜੁਲਾਈ 2020 ਦਾ ਹੈ ਜਦੋਂ ਕਰਨਾਲ ਦੇ ਮੂਨਕ ਵਿਖੇ ਐਸ.ਡੀ.ਓ ਦਫ਼ਤਰ ਵਿਚ 2 ਧਿਰਾਂ  ਵਿਚਕਾਰ ਕੁੱਟਮਾਰ ਹੋਈ ਸੀ। 

Fact Check Old video of fight between two groups viral with misleading claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਵੱਲੋਂ ਇੱਕ ਦਫਤਰ 'ਚ ਇੱਕ ਵਿਅਕਤੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਰਿਆਣਾ ਦਾ ਹੈ ਜਿਥੇ ਇੱਕ ਵਿਧਾਇਕ ਨੂੰ ਗ੍ਰਾਮੀਣ ਲੋਕਾਂ ਵੱਲੋਂ ਕੰਮ ਨਾ ਕਰਨ ਕਰਕੇ ਕੁੱਟਿਆ ਗਿਆ। 

ਫੇਸਬੁੱਕ ਯੂਜ਼ਰ "Mo DilRiza Bharatpuriya" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "हरियाणा में विधायक की जनता धुनाई करती हुईं अगर जनता चुन सकती है तो धुन भि सकती है आने वाले समय में अपना कामा में भि ऐसे ही हाल हो सकता है अगर ये दलाल अच्छा काम नही करते है तो जनता अपना 5 साल का हिसाब ज़रूर लेगी #ताऊ दिना नाथ विधायक हरियाणा"

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੁਲਾਈ 2020 ਦਾ ਹੈ ਜਦੋਂ ਕਰਨਾਲ ਦੇ ਮੂਨਕ ਵਿਖੇ ਐਸ.ਡੀ.ਓ ਦਫ਼ਤਰ ਵਿਚ 2 ਧਿਰਾਂ ਵਿਚਕਾਰ ਕੁੱਟਮਾਰ ਹੋਈ ਸੀ।"

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਲੈਂਸ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਅਖਬਾਰ ਦੀ ਜੁਲਾਈ 2020 ਦੀ ਖਬਰ ਮਿਲੀ। ਖਬਰ ਦਾ ਸਿਰਲੇਖ ਸੀ, "मूनक बिजली निगम कार्यालय में दो पक्षों में मारपीट, वीडियो वायरल"

ਖਬਰ ਅਨੁਸਾਰ, "ਕਰਨਾਲ ਦੇ ਮੂਨਕ ਵਿਖੇ ਬਿਜਲੀ ਨਿਗਮ ਦੇ ਦਫ਼ਤਰ ਵਿਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਇਲਜ਼ਾਮ ਹੈ ਕਿ 10 ਜੁਲਾਈ ਨੂੰ ਗਗਸੀਨਾ ਵਾਸੀ ਜੋਗੀਦਰਾ ਅਤੇ ਧਨ ਸਿੰਘ ਬਿਜਲੀ ਦੇ ਕੰਮ ਨੂੰ ਲੈ ਕੇ ਐਸਡੀਓ ਦਫ਼ਤਰ ਵਿੱਚ ਬੈਠੇ ਹੋਏ ਸਨ। ਕੁਝ ਸਮੇਂ ਬਾਅਦ ਵਿਕਾਸ, ਰਾਮਮੇਹਰ, ਅਕਸ਼ੈ ਅਤੇ ਪਿੰਡ ਦੇ ਦੋ ਹੋਰ ਵਿਅਕਤੀ ਉਸ ਨਾਲ ਲੜਨ ਲੱਗੇ।"

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹੋ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਨਿਊਜ਼ ਸਰਚ ਕੀਤਾ ਅਤੇ ਸਾਨੂੰ ਮਾਮਲੇ ਨੂੰ ਲੈ ਕੇ ਕਾਫੀ ਖਬਰਾਂ ਮਿਲੀਆਂ। ਇਸ ਮਾਮਲੇ ਨੂੰ ਲੈ ਕੇ Zee Punjab Haryana Himachal ਦੀ ਵੀਡੀਓ ਰਿਪੋਰਟ ਹੇਠਾਂ ਵੇਖੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੁਲਾਈ 2020 ਦਾ ਹੈ ਜਦੋਂ ਕਰਨਾਲ ਦੇ ਮੂਨਕ ਵਿਖੇ ਐਸ.ਡੀ.ਓ ਦਫ਼ਤਰ ਵਿਚ 2 ਧਿਰਾਂ  ਵਿਚਕਾਰ ਕੁੱਟਮਾਰ ਹੋਈ ਸੀ।