ਕਾਫ਼ਿਲੇ 'ਤੇ ਵਿਸਫੋਟ ਦੇ ਇਸ ਵੀਡੀਓ ਦਾ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ।

Old video of blast on convoy viral linked to current Israel Palestine war

RSFC (Team Mohali)- ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਭਿਸ਼ਣ ਯੁੱਧ ਵਿਚਕਾਰ ਸੋਸ਼ਲ ਮੀਡੀਆ 'ਤੇ ਇਜ਼ਰਾਇਲੀ ਸੈਨਾ ਦੀ ਤਰੀਫ ਕਰਦਾ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਕੁਝ ਜਵਾਨਾਂ ਦੇ ਕਾਫ਼ਿਲੇ ਉੱਤੇ ਬਮਬਾਰੀ ਹੁੰਦੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਮਾਸ ਦੇ ਅੱਤਵਾਦੀਆਂ ਖਿਲਾਫ ਇਜ਼ਰਾਇਲੀ ਬਮਬਾਰੀ ਦਾ ਵੀਡੀਓ ਹੈ।

ਫੇਸਬੁੱਕ ਯੂਜ਼ਰ "Shamsher Singh Moolniwasi" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਇਜ਼ਰਾਈਲ ਕਿੰਨੀ ਤੇਜ਼ੀ ਨਾਲ ਅੱਤਵਾਦੀ ਦੇ ਚਿਹਰੇ ਤੋਂ ਮੁਸਕਰਾਹਟ ਪੂੰਝਦਾ ਹੈ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ 4 ਸਾਲ ਪੁਰਾਣਾ ਹੈ

ਸਾਨੂੰ ਇਹ ਵੀਡੀਓ Youtube 'ਤੇ ਮਾਰਚ 2019 ਦਾ ਅਪਲੋਡ ਮਿਲਿਆ। Youtube ਅਕਾਊਂਟ "أورينت نيوز - Orient" ਨੇ 4 ਮਾਰਚ 2019 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਇਸਨੂੰ ਸੀਰੀਆ ਦਾ ਦੱਸਿਆ।

ਇਸੇ ਤਰ੍ਹਾਂ ਸਾਨੂੰ ਮਾਮਲੇ ਨੂੰ ਲੈ ਕੇ ਇੱਕ ਰਿਪੋਰਟ ਵੀ ਮਿਲੀ। ਮਿਲੀ ਜਨਕਾਰੁ ਅਨੁਸਾਰ, "ਵੀਡੀਓ ਕਲਿੱਪ ਸੀਰੀਆ ਦੇ ਡੇਰ ਏਜ਼-ਜ਼ੋਰ ਦਾ ਹੈ ਜਿਥੇ ਅਸਦ ਸੰਪਰਦਾਇਕ ਮਿਲੀਸ਼ੀਆ ਦੇ ਇੱਕ ਫੌਜੀ ਕਾਫਲੇ ਵਿਸਫੋਟ ਹਮਲੇ ਦਾ ਹੈ।"

ਮਤਲਬ ਸਾਫ ਸੀ ਕਿ ਇਸ ਵੀਡੀਓ ਦਾ ਹਾਲੀਆ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ।