Fact Check: ਇਹ CCTV ਫੁਟੇਜ ਉਮੇਸ਼ਪਾਲ ਕਤਲ ਕੇਸ 'ਚ ਫਰਾਰ ਗੁੱਡੂ ਮੁਸਲਿਮ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੱਡੂ ਮੁਸਲਿਮ ਦਾ ਨਹੀਂ ਹੈ।
RSFC (Team Mohali)- ਉਮੇਸ਼ਪਾਲ ਕਤਲ ਕੇਸ 'ਚ ਫਰਾਰ ਗੁੱਡੂ ਮੁਸਲਿਮ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁੱਡੂ ਦੇ ਗੁਰੂ ਅਤੀਕ ਅਹਿਮਦ ਨੂੰ ਉਸ ਦੇ ਭਰਾ ਸਣੇ ਪੁਲਸ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਗੁੱਡੂ ਦੀ ਭਾਲ ਵਿਚਕਾਰ ਕਈ ਨਾਮੀ ਮੀਡੀਆ ਹਾਊਸ ਵੱਲੋਂ ਇੱਕ ਸੀਸੀਟੀਵੀ ਚਲਾ ਕੇ ਕਿਹਾ ਗਿਆ ਕਿ ਇਸ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਗੁੱਡੂ ਮੁਸਲਿਮ ਹੈ ਅਤੇ ਇਹ ਵੀਡੀਓ ਉੜੀਸਾ ਤੋਂ ਸਾਹਮਣੇ ਆਇਆ ਹੈ।
ਇਹਨਾਂ ਵਿੱਚੋਂ ਕੁਝ ਪੋਸਟਾਂ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੱਡੂ ਮੁਸਲਿਮ ਦਾ ਨਹੀਂ ਹੈ। ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਸ਼ੁਰੂ ਸ਼ੁਰੂ ਕਰਦੇ ਹੋਏ ਅਸੀਂ ਇਸ ਮਾਮਲੇ ਦੇ ਸਬੰਧ ਵਿਚ ਕੀਵਰਡ ਸਰਚ ਕੀਤਾ ਤਾਂ ਸਾਡੇ ਕੋਲ ਕੁਝ ਰਿਪੋਰਟਾਂ ਸਾਹਮਣੇ ਆਈਆਂ ਜਿਹੜੀਆਂ ਵਾਇਰਲ ਦਾਅਵੇ ਦਾ ਖੰਡਨ ਕਰ ਰਹੀਆਂ ਸਨ ਅਤੇ ਸਾਨੂੰ ਵਾਇਰਲ ਸੀਸੀਟੀਵੀ ਫੁਟੇਜ ਵਿਚ ਦੇਖੇ ਗਏ ਵਿਅਕਤੀ ਦਾ ਬਿਆਨ ਵੀ ਕਈ ਟਵੀਟਸ 'ਚ ਮਿਲਿਆ।
ਦੱਸ ਦੇਈਏ ਕਿ ਵਿਅਕਤੀ ਨੇ ਖੁਦ ਕੈਮਰੇ ਸਾਹਮਣੇ ਬਿਆਨ ਦੇ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। ਸਾਨੂੰ ਪੱਤਰਕਾਰ "ਗੌਰਵ ਸਿੰਘ ਸੇਂਗਰ" ਦਾ ਟਵੀਟ ਮਿਲਿਆ ਜਿਸਦੇ ਵਿਚ ਵਾਇਰਲ ਸ਼ਕਸ ਦਾ ਬਿਆਨ ਸਾਂਝਾ ਕੀਤਾ ਗਿਆ ਸੀ। ਟਵੀਟ ਕਰਦਿਆਂ ਕੈਪਸ਼ਨ ਲਿਖਿਆ ਗਿਆ ਸੀ, "ओड़िशा गुड्डू मुस्लिम वाला आज का वायरल वीडियो फ़र्ज़ी है,वीडियो में दिख रहे व्यक्ति ने कैमरे पर आकर खंडन कर दिया है !!"
ਇਸ ਵੀਡੀਓ 'ਚ ਵਿਅਕਤੀ ਆਪਣਾ ਨਾਂ ਸ਼ੇਖ ਹਮੀਦ ਮੁਹੰਮਦ ਅਤੇ ਖੁਦ ਨੂੰ ਉੜੀਸਾ ਦੇ ਸੁਹੇਲਾ ਜ਼ਿਲੇ ਦਾ ਨਿਵਾਸੀ ਦੱਸ ਰਿਹਾ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਵੀਡੀਓ 'ਚ ਗੁੱਡੂ ਮੁਸਲਿਮ ਨਹੀਂ ਹੈ।
ਵਾਇਰਲ ਵੀਡੀਓ 'ਚ ਦਿਖਾਈ ਦੇ ਰਹੇ ਵਿਅਕਤੀ ਅਤੇ ਗੁੱਡੂ ਮੁਸਲਿਮ ਦੀ ਤਸਵੀਰਾਂ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੱਡੂ ਮੁਸਲਿਮ ਦਾ ਨਹੀਂ ਹੈ। CCTV ਵਿਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਂਅ ਸ਼ੇਖ ਹਮੀਦ ਮੁਹੰਮਦ ਹੈ ਅਤੇ ਉਹ ਉੜੀਸਾ ਦੇ ਸੁਹੇਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।