ਇਜ਼ਰਾਈਲ ਵੱਲੋਂ ਇਮਾਰਤ ਨੂੰ ਢਹਿ-ਢੇਰੀ ਕੀਤੇ ਜਾਣ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੇ ਕੀਤਾ ਜਾ ਰਿਹਾ ਵਾਇਰਲ
ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਇਮਾਰਤ 'ਤੇ ਮਿਜ਼ਾਈਲਾਂ ਨਾਲ ਹਮਲਾ ਹੁੰਦੇ ਅਤੇ ਇਮਾਰਤ ਨੂੰ ਢਹਿ-ਢੇਰੀ ਹੁੰਦੇ ਦੇਖਿਆ ਜਾ ਸਕਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਇਜ਼ਰਾਈਲ ਨੇ ਗਾਜ਼ਾ ਦੇ ਤੀਜੇ ਟਾਵਰ ਨੂੰ ਤਬਾਹ ਕਰ ਦਿੱਤਾ ਹੈ। ਯੂਜ਼ਰਸ ਇਸ ਵੀਡੀਓ ਨੂੰ ਇਜ਼ਰਾਈਲ-ਫਲਸਤੀਨ 'ਚ ਚੱਲ ਰਹੀ ਜੰਗ ਦੇ ਨਾਂ 'ਤੇ ਹਾਲ ਹੀ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।
X ਅਕਾਊਂਟ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਗਾਜ਼ਾ ਦੇ ਤੀਜੇ ਟਾਵਰ ਨੂੰ ਤਬਾਹ ਕਰ ਦਿੱਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਵੀਡੀਓ ਵਿਚ ਉੱਪਰ ਸੱਜੇ-ਖੱਬੇ ਕੋਨੇ 'ਤੇ ਮੀਡੀਆ ਹਾਊਸ ਅਲ ਜਜ਼ੀਰਾ ਦਾ ਲੋਗੋ ਅਤੇ ਗਾਜ਼ਾ ਲਿਖਿਆ ਦੇਖਿਆ।
ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੀਵਰਡਸ ਸਰਚ ਨਾਲ ਵੀਡੀਓ ਦਾ ਮੂਲ ਸਰੋਤ ਲੱਭਣਾ ਸ਼ੁਰੂ ਕੀਤਾ।
ਵਾਇਰਲ ਵੀਡੀਓ 2021 ਦਾ ਹੈ
ਸਾਨੂੰ ਇਹ ਵੀਡੀਓ X ਮੀਡੀਆ ਪਲੇਟਫਾਰਮ 'ਤੇ ਅਲ ਜਜ਼ੀਰਾ ਅੰਗਰੇਜ਼ੀ ਦੇ ਅਧਿਕਾਰਤ ਅਕਾਊਂਟ ਦੁਆਰਾ ਅਸਲ ਵੀਡੀਓ ਸਾਂਝਾ ਕੀਤਾ ਮਿਲਿਆ। ਅਲ ਜਜ਼ੀਰਾ ਨੇ 13 ਮਈ 2021 ਨੂੰ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "ਉਹ ਪਲ ਜਦੋਂ ਬੁੱਧਵਾਰ ਨੂੰ ਗਾਜ਼ਾ ਸ਼ਹਿਰ ਵਿਚ ਮੀਡੀਆ ਦਫਤਰ, 14 ਮੰਜ਼ਿਲਾ ਅਲ-ਸ਼ੌਰੌਕ ਟਾਵਰ, ਕਈ ਇਜ਼ਰਾਈਲੀ ਹਵਾਈ ਹਮਲਿਆਂ ਦੁਆਰਾ ਪੂਰੀ ਤਰ੍ਹਾਂ ਤਬਾਹ ਹੋਏ।"
ਇਸੇ ਸਰਚ ਵਿਚ ਸਾਨੂੰ ਇਸ ਇਸਰਾਈਲੀ ਹਵਾਈ ਹਮਲੇ ਨਾਲ ਸਬੰਧਤ ਕਈ ਰਿਪੋਰਟਾਂ ਮਿਲੀਆਂ। ਇਹਨਾਂ ਹਵਾਈ ਹਮਲਿਆਂ ਬਾਰੇ ਇੱਕ ਰਿਪੋਰਟ ਹੇਠਾਂ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ:
ਸਾਫ਼ ਹੈ ਕਿ ਇਸ ਵਾਇਰਲ ਵੀਡੀਓ ਦਾ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਹਾਲੀਆ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।