ਭਾਰਤ ਦਾ ਨਹੀਂ ਚੀਨ ਦਾ ਹੈ ਟੋਏ ਨਾਲ ਭਰੀ ਸੜਕ ਦਾ ਇਹ ਵਾਇਰਲ ਵੀਡੀਓ, Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਭਾਰਤ ਦਾ ਨਹੀਂ ਬਲਕਿ ਚੀਨ ਦਾ ਹੈ।

Fact Check Old video of potholes on chinese road shared in the name of India

ਸੋਸ਼ਲ ਮੀਡੀਆ 'ਤੇ ਟੋਏ ਨਾਲ ਭਰੀ ਸੜਕ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਇਸਨੂੰ ਭਾਰਤ ਦੇ ਲਖਨਊ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਾਰਤੀ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਜਾ ਰਹੇ ਹਨ। 

ਇੰਸਟਾਗ੍ਰਾਮ ਅਕਾਊਂਟ harjashanpreetmander ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮਾਂ ਭੈਣ ਇਕ ਹੁੰਦੀ ਦੇਖੋ ਗੱਡਿਆ ਦੀ ???"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਭਾਰਤ ਦਾ ਨਹੀਂ ਬਲਕਿ ਚੀਨ ਦਾ ਹੈ। ਹੁਣ ਚੀਨ ਦੇ ਪੁਰਾਣੇ ਵੀਡੀਓ ਨੂੰ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਹੋ ਰਿਹਾ ਵੀਡੀਓ ਚੀਨ ਦਾ ਹੈ

ਸਾਨੂੰ ਵਾਇਰਲ ਹੋ ਰਿਹਾ ਵੀਡੀਓ Youtube 'ਤੇ ਸਾਲ 2020 ਦਾ ਅਪਲੋਡ ਮਿਲਿਆ। ਮੌਜੂਦ ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਚੀਨ ਦਾ ਦੱਸਿਆ ਗਿਆ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਅਤੇ ਸਾਨੂੰ ਇਹ ਵੀਡੀਓ ਚੀਨੀ ਵੈਬਸਾਈਟ Bilibili 'ਤੇ ਅਪਲੋਡ ਮਿਲਿਆ। ਅਸੀਂ ਪਾਇਆ ਕਿ ਇਸ ਵੀਡੀਓ ਨੂੰ 2020 ਵਿਚ ਅਪਲੋਡ ਕੀਤਾ ਗਿਆ ਸੀ। ਵੀਡੀਓ ਵਿਚ ਲੋਕਾਂ ਨੂੰ ਕਿਸੇ ਹੋਰ ਭਾਸ਼ਾ ਦੇ ਵਿਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਸੀ। ਵੀਡੀਓ ਵਿਚ ਅਸੀਂ ਪਾਇਆ ਕਿ ਦੁਕਾਨਾਂ 'ਤੇ ਲੱਗੇ ਬਿਲਬੋਰਡ ਚੀਨੀ ਭਾਸ਼ਾ ਵਿਚ ਸਨ।

ਦੱਸ ਦਈਏ ਕਿ ਇਸ ਵੀਡੀਓ ਵਿਚ ਇੱਕ ਟਰੱਕ ਗੁਜ਼ਰਦਾ ਦਿੱਸਦਾ ਹੈ ਜਿਸਦੇ ਉੱਤੇ JMC ਲਿਖਿਆ ਹੋਇਆ ਸੀ। ਅਸੀਂ ਪਾਇਆ ਕਿ JMC ਚੀਨ ਦੀ ਆਟੋਮੋਬਾਈਲ ਕੰਪਨੀ ਹੈ। ਅਸੀਂ ਇਹ ਵੀ ਪਾਇਆ ਕਿ ਡਰਾਈਵਰ ਗੱਡੀਆਂ ਖੱਬੇ ਪਾਸੇ ਤੋਂ ਚਲਾ ਰਹੇ ਸਨ ਜਦਕਿ ਭਾਰਤ ਦੇ ਵਿਚ ਗੱਡੀਆਂ ਦਾ ਸਟੇਰਿੰਗ ਸੱਜੇ ਹੱਥ ਹੁੰਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਸਗੋਂ ਚੀਨ ਦਾ ਹੈ ਅਤੇ 2020 ਤੋਂ ਵਾਇਰਲ ਹੁੰਦਾ ਆ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਭਾਰਤ ਦਾ ਨਹੀਂ ਬਲਕਿ ਚੀਨ ਦਾ ਹੈ। ਹੁਣ ਚੀਨ ਦੇ ਪੁਰਾਣੇ ਵੀਡੀਓ ਨੂੰ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Our Sources:

Video Posted On Youtube By Cinema tv Dated 12-July-2020

Video Uploaded On bilibili Dated 16 June 2020