Fact Check: ਸੁਨਾਮੀ ਦਾ ਵਾਇਰਲ ਇਹ ਵੀਡੀਓ ਹਾਲੀਆ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਹੈ ਅਤੇ ਇਹ ਵੀਡੀਓ 2016 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Claim
RSFC (Team Mohali)- ਸੋਸ਼ਲ ਮੀਡਿਆ 'ਤੇ ਸੁਨਾਮੀ ਦੇ ਦ੍ਰਿਸ਼ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਗੱਡੀਆਂ ਨੂੰ ਪਾਣੀ 'ਚ ਰੁੜਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜਾਪਾਨ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਤਾਵਰਨ ਬਦਲਾਅ 2024 ਜਿਹੇ ਹੈਸ਼ਟੈਗ ਵਰਤ ਕੇ ਸਾਂਝਾ ਕੀਤਾ ਜਾ ਰਿਹਾ ਹੈ।
Instagram ਅਕਾਊਂਟ sandhu.jatindersingh ਨੇ 10 ਮਾਰਚ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Tsunami and earthquake in Japan?? #Climate_change_2024"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਹੈ ਅਤੇ ਇਹ ਵੀਡੀਓ 2016 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਹ ਵੀਡੀਓ ਕਈ ਸਾਲ ਪੁਰਾਣੇ ਪੋਸਟਾਂ/ਲਿੰਕ 'ਤੇ ਅਪਲੋਡ ਮਿਲਿਆ। ਕਿਸੇ ਪੋਸਟ ਵਿਚ ਇਸ ਵੀਡੀਓ ਨੂੰ ਜਾਪਾਨ ਦਾ ਦੱਸਿਆ ਗਿਆ ਤੇ ਕਿਸੇ ਨੇ ਇਸ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਿਆ।
youreporter.it ਨਾਂਅ ਦੀ ਵੈੱਬਸਾਈਟ ਨੇ ਆਪਣੀ 14 ਨਵੰਬਰ 2016 ਦੀ ਖਬਰ ਵਿਚ ਇਸ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਿਆ ਅਤੇ ਨਾਂਅ ਦੇ Youtube ਚੈਨਲ ਨੇ ਇਹ ਵੀਡੀਓ 29 ਨਵੰਬਰ 2017 ਨੂੰ ਸਾਂਝਾ ਕਰਦਿਆਂ ਜਾਪਾਨ ਦਾ ਦੱਸਿਆ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਸਲ ਮਿਤੀ ਅਤੇ ਥਾਂ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ 2016 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਹੈ ਅਤੇ ਇਹ ਵੀਡੀਓ 2016 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Result: Missing Context
Our Sources:
Report Of Youreporter Dated 16 November 2016
Youtube Video Of 中国第一新闻 Dated 29 November 2017
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ