Fact Check: ਸ਼ਾਕਾਹਾਰੀ ਵਿਅਕਤੀ ਨੂੰ ਨਹੀਂ ਹੋ ਸਕਦਾ ਕੋਰੋਨਾ, ਜਾਣੋ ਇਸ ਦਾਅਵੇ ਦਾ ਅਸਲੀ ਸੱਚ  

ਏਜੰਸੀ

Fact Check

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ...

Fact Check: Has WHO said vegetarians are safe from coronavirus?

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਕਿਸੇ ਫੋਟੋ ਅਤੇ ਵੀਡੀਉ ਨਾਲ ਛੇੜਛਾੜ ਕਰ ਕੇ ਉਸ ਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ। ਉੱਥੇ ਹੀ ਕਿਸੇ ਪੁਰਾਣੀ ਫੋਟੋ ਅਤੇ ਵੀਡੀਉ ਨੂੰ ਨਵੀਂ ਬਣਾ ਕੇ ਉਸ ਨੂੰ ਸ਼ੇਅਰ ਕੀਤਾ ਜਾਂਦਾ ਹੈ। ਕਈ ਵਾਰ ਸੱਚਾਈ ਬਹੁਤ ਦੂਰ ਹੁੰਦੀ ਹੈ ਪਰ ਸੋਸ਼ਲ ਮੀਡੀਆ ਤੇ ਲੋਕ ਬਿਨਾਂ ਸੱਚ ਜਾਣੇ ਉਸ ਨੂੰ ਵਾਇਰਲ ਕਰਦੇ ਰਹਿੰਦੇ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਇਕ ਰਿਪੋਰਟ ਮੁਤਾਬਕ ਦੁਨੀਆ ਵਿਚ ਇਕ ਵੀ ਸ਼ਾਕਾਹਾਰੀ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਪਾਇਆ ਗਿਆ। ਰਾਜਸਥਾਨ ਦੀ ਇਕ ਫੈਕਟ ਚੈਕ ਟੀਮ ਨੇ ਇਸ ਦਾਅਵੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਦਾਅਵਾ ਗਲਤ ਹੈ। ਇਸ ਪੋਸਟ ਦੀ ਦੀ ਜਾਂਚ ਵਿਚ ਇਸ ਤਰ੍ਹਾਂ ਦਾ ਕੁੱਝ ਵੀ ਸਾਹਮਣੇ ਨਹੀਂ ਆਇਆ।

ਜਾਂਚ ਅਨੁਸਾਰ WHO ਨੇ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਵਾਇਰਲ ਪੋਸਟ ਫਰਜ਼ੀ ਹੈ। ਇਸ ਪੋਸਟ ਲਈ ਵਿਸ਼ਵ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। WHO ਮੁਤਾਬਕ ਵਾਇਰਸ ਦੇ ਜਿਨੋਟਿਕ ਸੋਰਸ ਦਾ ਪਤਾ ਨਹੀਂ ਚਲਿਆ ਹੈ। ਜੀਵਿਤ ਜਾਨਵਰਾਂ ਦੇ ਬਾਜ਼ਾਰ ਵਿਚ ਜਾਨਵਰਾਂ ਤੋਂ ਹੋਣ ਵਾਲੇ ਟ੍ਰਾਂਸਮਿਸ਼ਨ ਨੂੰ ਘਟ ਕਰਨ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਜੇ ਕੋਈ ਵਿਅਕਤੀ ਜੀਵਿਤ ਪਸ਼ੂ ਬਾਜ਼ਾਰ, ਵੇਟ ਮਾਰਕਿਟ ਜਾਂ ਪਸ਼ੂ ਉਤਪਾਦ ਬਾਜ਼ਾਰ ਵਿਚ ਜਾਂਦਾ ਹੈ ਤਾਂ ਉਸ ਨੂੰ ਆਮ ਸੁਰੱਖਿਆ ਦੇ ਉਪਾਵਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਜਿਸ ਵਿਚ ਜਾਨਵਰਾਂ ਅਤੇ ਜਾਨਵਰਾਂ ਦੇ ਪ੍ਰੋਡਕਸ ਨੂੰ ਛੂਹਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ, ਅੱਖਾਂ, ਨੱਕ ਜਾਂ ਹੱਥਾਂ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ ਅਤੇ ਬਿਮਾਰ ਪਸ਼ੂ ਤੋਂ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਬਾਜ਼ਾਰ ਵਿਚ ਘੁੰਮਣ ਵਾਲੇ ਜਾਨਵਰਾਂ ਤੋਂ ਕਿਸੇ ਵੀ ਤਰ੍ਹਾਂ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ। ਪਸ਼ੂ ਉਤਪਾਦਾਂ ਨੂੰ ਕੱਚਾ ਜਾਂ ਘਟ ਪੱਕੇ ਹੋਏ ਭੋਜਨ ਨਹੀਂ ਖਾਣਾ ਚਾਹੀਦਾ ਸਗੋਂ ਉਸ ਨੂੰ ਪੂਰੀ ਤਰ੍ਹਾਂ ਉਬਾਲ ਕੇ ਖਾਣਾ ਚਾਹੀਦਾ ਹੈ। ਗੁਡ ਫੂਡ ਸੇਫਟੀ ਪ੍ਰੈਕਿਟਸੇਜ਼ ਅਨੁਸਾਰ ਕੱਚਾ ਮਾਸ, ਦੁੱਧ ਜਾਂ ਐਨੀਮਲ ਦੇ ਕ੍ਰਾਸ-ਕਾਂਨਟੇਮਿਨੇਸ਼ਨ ਤੋਂ ਬਚਣ ਲਈ ਉਹਨਾਂ ਨੂੰ ਸਾਵਧਾਨੀ ਵਰਤਣੀ ਚਾਹੀਦਾ ਹੈ। ਤ੍ਰਿਪੁਰਾ ਸਰਕਾਰ ਦੇ ਅਧਿਕਾਰਿਕ ਸਿਹਤ ਪੋਰਟਲ ਨੇ ਵੀ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ।

ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸ, ਮੁਰਗੀ, ਮੱਛੀ ਅਤੇ ਅੰਡੇ ਖਾਣ ਤੋਂ ਬਚਣਾ ਇਕ ਵਧੀਆ ਤਰੀਕਾ ਹੈ। ਕਈ ਡਾਕਟਰਾਂ ਨੇ ਕਿਹਾ ਹੈ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਕੋਵਿਡ ਪਾਜ਼ੀਟਿਵ ਮਰੀਜ਼ ਮਾਸਾਹਾਰੀ ਹੁੰਦੇ ਹਨ ਅਤੇ ਸ਼ਾਕਾਹਾਰੀ ਵਿਅਕਤੀ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਨਹੀਂ ਆਉਂਦੇ। ਸ਼ਾਕਾਹਾਰੀ ਵੀ ਕੋਵਿਡ-19 ਪਾਜ਼ੀਟਿਵ ਮਿਲਦੇ ਹਨ। ਵੈਜ਼ ਅਤੇ ਨਾਨਵੈਜ਼ ਕੋਈ ਮਾਪਦੰਡ ਨਹੀਂ ਹੈ। ਫਿਲਹਾਲ ਇਕ ਅਜਿਹੀ ਕੋਈ ਸਲਾਹ ਨਹੀਂ ਦਿੱਤੀ ਗਈ ਕਿ ਜੋ ਤੁਹਾਨੂੰ ਨਾਨਵੈਜ਼ ਭੋਜਨ ਖਾਣ ਤੋਂ ਰੋਕੇ।

ਦਾਅਵਾ: ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਦੁਨੀਆ ਵਿਚ ਇਕ ਵੀ ਸ਼ਾਕਾਹਾਰੀ ਵਿਅਕਤੀ ਕੋਰੋਨੋ ਵਾਇਰਸ ਨਾਲ ਪੀੜਤ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਨੂੰ ਇਸ ਪੋਸਟ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਦਾਅਵਾ ਸਮੀਖਿਆ: ਰਾਜਸਥਾਨ ਦੀ ਤੱਥ ਜਾਂਚ ਟੀਮ ਨੇ ਇਸ ਦਾਅਵੇ ਦੀ ਜਾਂਚ ਕੀਤੀ ਹੈ। ਉਹਨਾਂ ਜਾਂਚ ਵਿਚ ਪਾਇਆ ਕਿ ਵਿਸ਼ਵ ਸਿਹਤ ਸੰਗਠਨ ਨੇ ਅਜਿਹੀ ਕੋਈ ਰਿਪੋਰਟ ਜਾਰੀ ਨਹੀਂ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਵਿਚ ਇਕ ਵੀ ਸ਼ਾਕਾਹਾਰੀ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹੈ।

ਡਬਲਯੂਐਚਓ ਦੀ ਕੋਈ ਵੀ ਰਿਪੋਰਟ ਅਜਿਹੇ ਕਿਸੇ ਦਾਅਵਿਆਂ ਦਾ ਜ਼ਿਕਰ ਨਹੀਂ ਕਰਦੀ। ਉਹਨਾਂ ਨੇ WHO ਦੇ ਭਾਰਤੀ ਪ੍ਰਤੀਨਿਧੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਇਹ ਖ਼ਬਰਾਂ ਨਕਲੀ ਹਨ। WHO ਨੇ ਅਜਿਹੀ ਕੋਈ ਰਿਪੋਰਟ ਸਾਂਝੀ ਨਹੀਂ ਕੀਤੀ।

ਸੱਚ/ਝੂਠ-ਇਹ ਖ਼ਬਰ ਝੂਠੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।