Fact Check: ਕਰਨਾਟਕ 'ਚ ACB ਦੇ ਛਾਪੇ ਦਾ ਪੁਰਾਣਾ ਵੀਡੀਓ ਹੁਣ ਦਿੱਲੀ ਦੇ ਨਾਂ ਤੋਂ ਹੋ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਵੀਡੀਓ ਨਾ ਤਾਂ ਹਾਲੀਆ ਹੈ ਅਤੇ ਨਾ ਹੀ ਦਿੱਲੀ ਦਾ ਹੈ। ਇਹ ਕਰਨਾਟਕ ਦਾ ਇੱਕ ਪੁਰਾਣਾ ਮਾਮਲਾ ਹੈ।

Fact Check Old video of ACB raid in Karnataka viral in the name of Delhi 2

RSFC (Team Mohali)- ਸੋਸ਼ਲ ਮੀਡੀਆ 'ਤੇ ਛਾਪੇਮਾਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪਾਣੀ ਦੀ ਪਾਈਪ ਵਿਚੋਂ ਕਰੰਸੀ ਨੋਟਾਂ ਦੇ ਬੰਡਲ ਕੱਢੇ ਜਾ ਰਹੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ। ਦਾਅਵੇ ਅਨੁਸਾਰ ਦਿੱਲੀ ਵਿੱਚ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ਛਾਪਾ ਮਾਰਿਆ ਗਿਆ ਅਤੇ ਪਾਣੀ ਦੀਆਂ 19 ਪਾਈਪਾਂ ਕੱਟ ਕੇ 13 ਕਰੋੜ ਰੁਪਏ ਬਰਾਮਦ ਕੀਤੇ ਗਏ।

ਇਸ ਦਾਅਵੇ ਨਾਲ ਇਹ ਵੀਡੀਓ ਫੇਸਬੁੱਕ ਅਤੇ ਟਵਿੱਟਰ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ। ਇਨ੍ਹਾਂ ਵਾਇਰਲ ਪੋਸਟਾਂ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਇਹ ਵੀਡੀਓ ਨਾ ਤਾਂ ਹਾਲੀਆ ਹੈ ਅਤੇ ਨਾ ਹੀ ਦਿੱਲੀ ਦਾ ਹੈ। ਇਹ ਕਰਨਾਟਕ ਦਾ ਇੱਕ ਪੁਰਾਣਾ ਮਾਮਲਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਦਿੱਲੀ ਦਾ ਨਹੀਂ ਬਲਕਿ ਕਰਨਾਟਕ ਦਾ ਪੁਰਾਣਾ ਮਾਮਲਾ ਹੈ।

ਸਾਨੂੰ ਇਹ ਵੀਡੀਓ 24 ਨਵੰਬਰ 2021 ਦਾ ਇੰਡੀਆਟੂਡੇ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਮਿਲਿਆ। ਵੀਡੀਓ ਨਾਲ ਕੈਪਸ਼ਨ ਲਿਖਿਆ ਗਿਆ ਸੀ, "#WATCH | ACB officials find money in the Pipeline of PWD Junior Engineer Shanta Gowda's house in Kalaburagi, #Karnataka"


ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਕਰਨਾਟਕ ਦੇ ਕਾਲਬੁਰਾਗੀ ਇਲਾਕੇ ਦਾ ਹੈ ਜਦੋਂ ਏਸੀਬੀ ਨੇ ਪੀਡਬਲਯੂਡੀ ਦੇ ਜੂਨੀਅਰ ਇੰਜਨੀਅਰ ਘਰ ਛਾਪਾ ਮਾਰ ਕੇ ਪਾਈਪਲਾਈਨ ਵਿਚੋਂ ਇਹ ਰਕਮ ਬਰਾਮਦ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਸਾਨੂੰ ਕਈ ਖਬਰਾਂ ਮਿਲੀਆਂ। ਇਸ ਮਾਮਲੇ ਸਬੰਧੀ ਕਲਿੰਗਾ ਟੀਵੀ ਦੀ ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਇਹ ਵੀਡੀਓ ਨਾ ਤਾਂ ਹਾਲੀਆ ਹੈ ਅਤੇ ਨਾ ਹੀ ਦਿੱਲੀ ਦਾ ਹੈ। ਇਹ ਕਰਨਾਟਕ ਦਾ ਇੱਕ ਪੁਰਾਣਾ ਮਾਮਲਾ ਹੈ।