Fact Check: ਆਪਣੀ ਮਾਤਾ ਨੂੰ ਬਿਰਧ ਆਸ਼ਰਮ ਛੱਡ ਰਹੇ ਪੁੱਤ-ਨੂੰਹ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।

Fact Check Scripted video of son wife leaving their mom to asharam viral as real incident

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੁੱਤ-ਨੂੰਹ ਨੂੰ ਆਪਣੀ ਮਾਤਾ ਨੂੰ ਇੱਕ ਬਿਰਧ ਆਸ਼ਰਮ 'ਚ ਛੱਡਿਆ ਜਾ ਰਿਹਾ ਹੈ। ਇਸ ਵੀਡੀਓ ਵਿਚ ਬੁਜ਼ੁਰਗ ਮਾਤਾ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਉਸਦਾ ਬੇਟਾ ਤੇ ਨੂੰਹ ਉਸਨੂੰ ਜ਼ਬਰਦਸਤੀ ਘਰੋਂ ਕੱਢ ਰਹੇ ਹਨ। ਇਸ ਵੀਡੀਓ ਨੂੰ ਯੂਜ਼ਰਸ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ। 

ਫੇਸਬੁੱਕ ਪੇਜ "Sky News Punjab" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਪਣੀ ਬਜੁਰਗ ਮਾਂ ਨੂੰ ਬਿ+ਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ, ਮਾਂ ਰੋ-ਰੋ ਕੇ ਕਹਿ ਰਹੀ ਮੈਂ ਨਹੀਂ ਜਾਣਾ ਚਾਹੁੰਦੀ LIVE"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ Manoj Ambedkari ਨਾਂਅ ਦੇ ਫੇਸਬੁੱਕ ਅਕਾਊਂਟ ਤੋਂ ਸਾਂਝਾ ਇਹ ਵੀਡੀਓ ਮਿਲਿਆ ਜਿਸਦੇ ਵਿਚ ਇਸ ਵੀਡੀਓ ਨੂੰ ਬਣਾਉਣ ਵਾਲੇ ਅਕਾਊਂਟ ਦਾ Copyright ਦੇਖਿਆ ਜਾ ਸਕਦਾ ਹੈ।

ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ Rahul Nawab ਨਾਂਅ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਸੀ। ਅਸੀਂ ਇਸ ਪੇਜ ਵੱਲ ਰੁੱਖ ਤੇ ਪਾਇਆ ਕਿ ਅਸਲ ਇਹ ਵੀਡੀਓ ਸਭਤੋਂ ਪਹਿਲਾਂ 5 ਅਕਤੂਬਰ 2022 ਨੂੰ "#motivation" ਡਿਸਕ੍ਰਿਪਸ਼ਨ ਲਿਖ ਸਾਂਝਾ ਕੀਤਾ ਗਿਆ ਸੀ। ਇਹ ਵੀਡੀਓ 10 ਮਿੰਟ 47 ਸੈਕੰਡ ਦਾ ਸੀ।

ਅਸੀਂ ਅੱਗੇ ਵਧਦੀਆਂ ਇਸ ਪੇਜ 'ਤੇ ਮੌਜੂਦ ਹੋਰ ਵੀਡੀਓਜ਼ ਨੂੰ ਵੀ ਵੇਖਿਆ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਬੁਜ਼ੁਰਗ ਔਰਤ ਹੋਰ ਵੀਡੀਓਜ਼ ਵਿਚ ਵੀ ਵੇਖੀ ਜਾ ਸਕਦੀ ਹੈ ਜਿਸਤੋਂ ਸਾਬਿਤ ਹੁੰਦਾ ਹੈ ਕਿ ਵਾਇਰਲ ਵੀਡੀਓ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ।

ਅਸੀਂ ਪਾਇਆ ਕਿ ਇੱਕ ਵੀਡੀਓ ਵਿਚ ਇਹ ਬੁਜ਼ੁਰਗ ਔਰਤ ਇੱਕ ਗਰਭਵਤੀ ਔਰਤ ਦੀ ਮਾਂ ਦਾ ਰੋਲ ਨਿਭਾਉਂਦੀ ਹੈ ਜਿਸਨੂੰ ਉਸਦਾ ਪਤੀ ਛੱਡ ਦਿੰਦਾ ਹੈ।

ਹੇਠਾਂ ਤੁਸੀਂ ਕੋਲਾਜ ਵਿਚ ਬੁਜ਼ੁਰਗ ਔਰਤ ਦੇ ਵੱਖ-ਵੱਖ ਰੋਲ ਵੇਖ ਸਕਦੇ ਹੋ।

ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ Rahul Nawab ਨਾਲ ਸੰਪਰਕ ਕੀਤਾ। ਦੱਸ ਦਈਏ ਕਿ ਉਨ੍ਹਾਂ ਨਾਲ ਗੱਲ ਹੁੰਦੇ ਹੀ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।