ਕੀ ਇਜ਼ਰਾਈਲ 'ਚ ਪੈਰਾਸ਼ੂਟ ਰਾਹੀਂ ਦਾਖਲ ਹੋ ਰਹੇ ਹਮਾਸ ਦੇ ਲੜਾਕੇ? ਜਾਣੋ ਵੀਡੀਓ ਦਾ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਹੇ ਵੀਡੀਓ ਦਾ ਇਜ਼ਰਾਇਲ-ਹਮਾਸ ਦੀ ਜੰਗ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇਜ਼ਿਪਟ ਦੇ ਮਿਲਿਟਰੀ ਅਕੈਡਮੀ ਦਾ ਹੈ।

Fact Check Video of Paratroops Drill In Egyptian Military Academy Viral In the Name Of Izrael-Palestine War

RSFC (Team Mohali)- ਇਜ਼ਰਾਇਲ-ਹਮਾਸ ਵਿਚਕਾਰ ਚਲ ਰਹੀ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਪੈਰਾਸ਼ੂਟ ਰਾਹੀਂ ਉਤਰ ਰਹੇ ਲੋਕਾਂ ਦਾ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਹਮਾਸ ਦੇ ਲੜਾਕਿਆਂ ਦਾ ਹੈ ਜੋ ਗਾਜ਼ਾ ਸਰਹੱਦ ਤੋਂ ਇਜ਼ਰਾਈਲ ‘ਚ ਪੈਰਾਸ਼ੂਟ ਰਾਹੀਂ ਦਾਖਲ ਹੋਏ ਸਨ।

X ਅਕਾਊਂਟ Sam ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "NEW FOOTAGE ⚠️: Palestinian Freedom Fighters ???????????? seen parachuting down into Israel Territory"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਇਜ਼ਰਾਇਲ-ਹਮਾਸ ਦੀ ਜੰਗ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇਜ਼ਿਪਟ ਦੇ ਮਿਲਿਟਰੀ ਅਕੈਡਮੀ ਦਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਵਿਚ ਦਿੱਸ ਰਹੀ ਵੱਡੀ ਇਮਾਰਤ ਨੂੰ ਗੂਗਲ ਲੈਂਸ ਨਾਲ ਸਰਚ ਕੀਤਾ। 

ਦੱਸ ਦਈਏ ਸਾਨੂੰ ਵੀਡੀਓ ਵਿਚ ਦਿੱਸ ਰਹੀ ਬਿਲਡਿੰਗ ਦੇ ਫਰੇਮ ਤੋਂ ਪਤਾ ਚੱਲਿਆ ਕਿ ਇਹ ਬਿਲਡਿੰਗ ਇਜ਼ਿਪਟ ਦੀ ਮਿਲਿਟਰੀ ਅਕਾਦਮੀ ਦੀ ਹੈ। 

ਹੁਣ ਅਸੀਂ ਇਸ ਅਕਾਦਮੀ ਦੀਆਂ ਤਸਵੀਰਾਂ ਨੂੰ ਵਾਇਰਲ ਵੀਡੀਓ ਦੀ ਤਸਵੀਰ ਨਾਲ ਮੈਚ ਕੀਤਾ ਜਿਸਤੋਂ ਸਾਫ ਹੋਇਆ ਕਿ ਇਹ ਵੀਡੀਓ ਇਜ਼ਰਾਈਲ ਦਾ ਨਹੀਂ ਬਲਕਿ ਇਜ਼ਿਪਟ ਦਾ ਹੈ।

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਇਹ ਵੀਡੀਓ ਕਦੋਂ ਬਣਾਇਆ ਗਿਆ ਸੀ ਅਤੇ ਵੀਡੀਓ ਦਾ ਅਸਲ ਮਾਮਲਾ ਕੀ ਸੀ। 

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਨੇ ਸਾਫ ਕੀਤਾ ਕਿ ਇਹ ਵੀਡੀਓ ਇੱਕ ਡਰਿਲ ਦਾ ਹਿੱਸਾ ਸੀ। ਇੱਕ ਰਿਪੋਰਟ ਮੁਤਾਬਕ ਇਹ ਵੀਡੀਓ Tiktok 'ਤੇ 27 ਸਿਤੰਬਰ ਤੋਂ ਮੌਜੂਦ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਇਜ਼ਰਾਇਲ-ਹਮਾਸ ਦੀ ਜੰਗ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇਜ਼ਿਪਟ ਦੇ ਮਿਲਿਟਰੀ ਅਕੈਡਮੀ ਦਾ ਹੈ।