ਸੁਨਾਮ ਦੇ ਪਿੰਡ ਜਗਤਪੁਰਾ ਵਿਖੇ ਹੋਈ ਕੁੱਟਮਾਰ ਦਾ ਵੀਡੀਓ UP ਦੇ ਨਾਂਅ ਤੋਂ ਵਾਇਰਲ, Fact Check ਰਿਪੋਰਟ 

ਸਪੋਕਸਮੈਨ Fact Check

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ।

Fact Check Sunam Viral Video Beating Up Christians UP Fake News

Claim

RSFC (Team Mohali)- ਸੋਸ਼ਲ ਮੀਡੀਆ 'ਤੇ ਕੁੱਟਮਾਰ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਈਸਾਈ ਭਾਈਚਾਰੇ ਦੇ ਵਿਅਕਤੀ ਨੂੰ ਕੁੱਟਿਆ ਗਿਆ। 

ਫੇਸਬੁੱਕ ਯੂਜ਼ਰ "Tepi Vlogs" ਨੇ 11 ਮਾਰਚ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Some anti-evangelicals group of people in UP beats up An Christian evangeist???⚠️ If you don't pray now, then when will you pray ⚠️(??) Heartbreaking sight of anti-evangelicals harassing God's servants in Uttar Pradesh ?"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ ਜਿੱਥੇ ਸ਼ਰੇਆਮ ਗੁੰਡਾਗਰਦੀ ਦਾ ਦ੍ਰਿਸ਼ ਵੇਖਿਆ ਗਿਆ ਸੀ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਪੰਜਾਬ ਦੇ ਸੁਨਾਮ ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਪੰਜਾਬੀ  ਜਾਗਰਣ ਦੀ 19 ਫਰਵਰੀ 2023 ਦੀ ਇੱਕ ਖਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਦ੍ਰਿਸ਼ ਸਾਂਝਾ ਕੀਤਾ ਗਿਆ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "ਸੁਨਾਮ 'ਚ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ, ਨਿਹੱਥੇ ਨੂੰ ਰਾਡਾਂ ਨਾਲ ਕੁੱਟ ਕੇ ਲੱਤਾਂ-ਬਾਹਾਂ ਤੋੜੀਆਂ"

ਇਸ ਖਬਰ ਅਨੁਸਾਰ, "ਨਜ਼ਦੀਕੀ ਪਿੰਡ ਜਗਤਪੁਰਾ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 37 ਸਾਲਾ ਵਿਅਕਤੀ ਨੂੰ ਘੇਰ ਕੇ ਤਿੰਨ-ਚਾਰ ਹਮਲਾਵਰਾਂ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਇਕ ਜਣੇ ਨੂੰ ਕੁੱਟਿਆ। ਉਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਹਮਲਾਵਰਾਂ ਨੇ ਮੋਟਰ ਸਾਈਕਲ ਸਵਾਰ ਨੂੁੰ ਹੇਠਾਂ ਸੁੱਟ ਲਿਆ। ਫਿਰ ਤਿੰਨ ਜਣੇ ਜਦੋਂ ਉਸ ਨੂੰ ਰਾਡਾਂ ਨਾਲ ਕੁੱਟਣ ਲੱਗੇ। ਉਹ ਬਚਾਅ ਲਈ ਹੱਥ ਜੋੜ ਰਿਹਾ ਸੀ ਪਰ ਕਿਸੇ ਬੇਤਰਸ ਹਮਲਾਵਰ ਨੇ ਉਸ ਨੂੰ ਛੱਡਿਆ ਨਹੀਂ। ਹਮਲਾਵਰਾਂ ਨੇ ਨਿਹੱਥੇ ਨੂੰ ਏਨਾ ਕੁੱਟਿਆ ਕਿ ਉਸ ਦੀਆਂ ਲੱਤਾਂ, ਬਾਹਾਂ ਤੋੜ ਦਿੱਤੀਆਂ। ਇਸੇ ਦੌਰਾਨ ਇਕ ਰਾਹਗੀਰ ਔਰਤ ਵੀ ਦੁਹਾਈ ਦੇ ਰਹੀ ਸੀ ਕਿ ਨੌਜਵਾਨ ਨਾ ਨਾ ਕੁੱਟੋ ਪਰ ਹਮਲਾਵਰ ਰੁਕੇ ਨਹੀਂ।"

ਇਸੇ ਤਰ੍ਹਾਂ ਸਾਨੂੰ ਮਾਮਲੇ ਨੂੰ ਲੈ ਕੇ ETV Bharat ਪੰਜਾਬੀ ਦੀ ਵੀ ਖਬਰ ਮਿਲੀ। ਇਸ ਖਬਰ ਮੁਤਾਬਕ, "ਇਹ ਵੀਡੀਓ ਸੰਗਰੂਰ ਜਿਲ੍ਹੇ ਦੇ ਬਲਾਕ ਸੁਨਾਮ ਦੇ ਪਿੰਡ ਜਗਤਪੁਰਾ ਦਾ ਹੈ। ਪੀੜਤ ਵਿਅਕਤੀ ਦਾ ਨਾਮ ਸੋਨੂੰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਇੱਕ ਮਿੰਟ 26 ਸੈਕਿੰਡ ਦੇ ਵੀਡੀਓ ਵਿੱਚ ਇੱਕ ਵਿਅਕਤੀ ਸੋਨੂੰ ਨੂੰ ਫੜ ਕੇ ਜ਼ਮੀਨ 'ਤੇ ਸੁੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਚਾਰ ਪੰਜ ਵਿਅਕਤੀ ਸੋਨੂੰ ਨੂੰ ਸੜਕ ਉਤੇ ਸ਼ਰੇਆਮ ਕੁੱਟ ਰਹੇ ਹਨ। ਮੁਲਜ਼ਮਾਂ ਦੇ ਹੱਥ ਵਿੱਚ ਸੋਨੂੰ ਨੂੰ ਕੁੱਟਣ ਦੇ ਲਈ ਲੋਹੇ ਦੀਆਂ ਰਾੜਾ ਹਨ ਜਿਸ ਰਾੜ ਦੇ ਉਪਰ ਤਿੱਖੇ ਦੰਦਿਆਂ ਵਾਲੀ ਗਰਾਰੀ ਵੀ ਲੱਗੀ ਹੋਈ ਹੈ। ਪੀੜਤ ਸੋਨੂੰ ਮੁਲਜ਼ਮਾਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ ਪਰ ਮੁਲਜ਼ਮਾ ਉਸ ਦੀ ਗੱਲ ਸੁਣੇ ਬਿਨ੍ਹਾਂ ਹੀ ਉਸ ਨੂੰ ਕੁੱਟੇ ਜਾ ਰਹੇ ਹਨ।"

ਇਸ ਮਾਮਲੇ ਦੀ ਅੰਤਿਮ ਪੁਸ਼ਟੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਸੰਗਰੂਰ ਜ਼ਿਲ੍ਹੇ ਤੋਂ ਇੰਚਾਰਜ ਰਿਪੋਰਟਰ ਤਜਿੰਦਰ ਸ਼ਰਮਾ ਨਾਲ ਗੱਲ ਕੀਤੀ। ਤਜਿੰਦਰ ਨੇ ਇਸ ਵੀਡੀਓ ਨੂੰ ਸੁਨਾਮ ਦੇ ਸਥਾਨਕ ਪੱਤਰਕਾਰ ਨਾਲ ਸਾਂਝਾ ਕੀਤਾ ਅਤੇ ਪੁਸ਼ਟੀ ਕਰਵਾਈ ਕਿ ਵਾਇਰਲ ਹੋ ਰਿਹਾ ਮਾਮਲਾ ਸੁਨਾਮ ਦੇ ਪਿੰਡ ਜਗਤਪੁਰਾ ਦੀ ਇੱਕ ਪੁਰਾਣੀ ਘਟਨਾ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ ਜਿੱਥੇ ਸ਼ਰੇਆਮ ਗੁੰਡਾਗਰਦੀ ਦਾ ਦ੍ਰਿਸ਼ ਵੇਖਿਆ ਗਿਆ ਸੀ।

Result: Misleading 

Our Sources: 

News Article Of Punjabi Jagran Dated 19 feb 2023

News Article Of ETV Bharat Dated 20 feb 2023

Physical Verification Quote Over Phone By Rozana Spokesman Sangrur District Reporter Tajinder Sharma 

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ