ਹਰਸਿਮਰਤ ਕੌਰ ਬਾਦਲ ਨੇ ਨਹੀਂ ਲਿਖੀ PM ਮੋਦੀ ਨੂੰ ਇਹ ਚਿੱਠੀ, Fact Check ਰਿਪੋਰਟ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਇਰਲ ਚਿੱਠੀ ਨੂੰ ਫਰਜ਼ੀ ਦੱਸਦਿਆਂ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਸੀ।
Claim
ਸੋਸ਼ਲ ਮੀਡੀਆ 'ਤੇ ਬਠਿੰਡਾ ਤੋਂ ਲੋਕ ਸਭਾ MP ਹਰਸਿਮਰਤ ਕੌਰ ਬਾਦਲ ਦੇ ਨਾਂਅ ਤੋਂ ਇੱਕ ਚਿੱਠੀ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਗੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ (ਹਰਸਿਮਰਤ ਕੌਰ ਬਾਦਲ) ਦਾ ਨਾਂ ਕੇਂਦਰ ਮੰਤਰੀ ਪਦ ਦੀ ਪੇਸ਼ਕਸ਼ ਲਿਸਟ ਵਿਚੋਂ ਕੱਢਿਆ ਜਾਵੇ।
ਫੇਸਬੁੱਕ ਪੇਜ "ਸਾਈਕਲ ਵਾਲਾ ਕਾਲੀ" ਨੇ 11 ਜੂਨ 2024 ਨੂੰ ਵਾਇਰਲ ਚਿੱਠੀ ਸਾਂਝੀ ਕਰਦਿਆਂ ਲਿਖਿਆ, "ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਦਾਮੋਦਰ ਦਾਸ ਮੋਦੀ ਜੀ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਲਿਖੀ ਗਈ ਇੱਕ ਚਿੱਠੀ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਇਰਲ ਚਿੱਠੀ ਨੂੰ ਫਰਜ਼ੀ ਦੱਸਦਿਆਂ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਸੀ।
Investigation
ਪੜਤਾਲ ਦੀ ਸ਼ੁਰੁਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਚਿੱਠੀ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਸੋਸ਼ਲ ਮੀਡੀਆ ਅਕਾਊਂਟਸ ਦਾ ਰੁੱਖ ਕੀਤਾ। ਦੱਸ ਦਈਏ ਕਿ ਜੇਕਰ ਆਗੂ ਵੱਲੋਂ PM ਮੋਦੀ ਨੂੰ ਅਜੇਹੀ ਕੋਈ ਚਿੱਠੀ ਲਿਖੀ ਗਈ ਹੁੰਦੀ ਤਾਂ ਉਨ੍ਹਾਂ ਨੇ ਉਸਦੀ ਜਾਣਕਾਰੀ ਆਪਣੇ ਹੈਂਡਲਸ 'ਤੇ ਜ਼ਰੂਰ ਸਾਂਝੀ ਕਰਨੀ ਸੀ, ਪਰ ਸਾਨੂੰ ਉਨ੍ਹਾਂ ਦੇ ਅਕਾਊਂਟਸ 'ਤੇ ਅਜੇਹੀ ਕੋਈ ਚਿੱਠੀ ਨਹੀਂ ਮਿਲੀ।
"ਸ਼੍ਰੋਮਣੀ ਅਕਾਲੀ ਦਲ ਵੱਲੋਂ ਚਿੱਠੀ ਨੂੰ ਦੱਸਿਆ ਗਿਆ ਫਰਜ਼ੀ"
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਇਸ ਚਿੱਠੀ ਨੂੰ ਫਰਜ਼ੀ ਦੱਸਿਆ ਸ਼੍ਰੋਮਣੀ ਅਕਾਲੀ ਦਲ ਦਾ ਸਪਸ਼ਟੀਕਰਨ ਮਿਲਿਆ। ਪਾਰਟੀ ਨੇ 12 ਜੂਨ 2024 ਨੂੰ ਆਪਣੇ ਫੇਸਬੁੱਕ ਪੇਜ 'ਤੇ ਸਪਸ਼ਟੀਕਰਨ ਸਾਂਝਾ ਕਰਦਿਆਂ ਲਿਖਿਆ ਸੀ, "ਕੁਝ ਸ਼ਰਾਰਤੀ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਮ'ਤੇ ਝੂਠੀ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਜੋ ਬਿਲਕੁਲ ਝੂਠੀ ਹੈ, ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ..."
ਦੱਸ ਦਈਏ ਅਸੀਂ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰ ਅਰਸ਼ਦੀਪ ਕਲੇਰ ਨਾਲ ਵੀ ਗੱਲ ਕੀਤੀ। ਅਰਸ਼ਦੀਪ ਨੇ ਵੀ ਸਾਡੇ ਨਾਲ ਗੱਲ ਕਰਦਿਆਂ ਇਸ ਚਿੱਠੀ ਨੂੰ ਫਰਜ਼ੀ ਦੱਸਿਆ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਇਰਲ ਚਿੱਠੀ ਨੂੰ ਫਰਜ਼ੀ ਦੱਸਦਿਆਂ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਸੀ।
Result-Fake
Our Sources
Meta Post Of Shiromani Akali Dal Shared On 12 June 2024
Physical Verification Quote Over Whatsapp With Shiromani Akali Dal Spokesperson Advocate Arshdeep Singh Kler
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ