Fact Check: Biporjoy Cyclone ਦਾ ਨਹੀਂ ਹੈ ਇਹ ਵਾਇਰਲ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।
RSFC (Team Mohali)- ਜਿਵੇਂ-ਜਿਵੇਂ ਬਿਪੋਰਜੋਯ ਸਾਇਕਲੋਨ ਦੀ ਸਰਗਰਮੀ ਤੇਜ਼ ਹੁੰਦੀ ਜਾ ਰਹੀ ਹੈ ਓਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਇਸ ਤੂਫ਼ਾਨ ਨੂੰ ਲੈ ਕੇ ਵੀਡੀਓਜ਼ ਦਾ ਹੜ੍ਹ ਆ ਗਿਆ ਹੈ। ਇਸੇ ਹੜ੍ਹ ਦੀ ਲੜੀ 'ਚ ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਮੁੰਦਰੀ ਲਹਿਰਾਂ ਦਾ ਸਾਹਮਣਾ ਕਰਦੀ ਅਸਫਲ ਇੱਕ ਕਿਸ਼ਤੀ ਨੂੰ ਡੁੱਬਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਪੋਰਜੋਯ ਤੂਫ਼ਾਨ ਸੀ ਸਰਗਰਮੀ ਵਿਚਕਾਰ ਸਾਹਮਣੇ ਆਇਆ ਹੈ।
ਟਵਿੱਟਰ ਅਕਾਊਂਟ कप्तान Kaptaan ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "Cyclone #Biparjoy somewhere in #Arabian_sea. #CycloneBiporjoy #Cyclone"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਅਮਰੀਕਾ ਦਾ ਹੈ!!
ਸਾਨੂੰ ਵਾਇਰਲ ਵੀਡੀਓ 4 ਫਰਵਰੀ 2023 ਦਾ USCGPacificNorthwest ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਸਾਂਝਾ ਕੀਤਾ ਮਿਲਿਆ। ਇਥੇ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਮਲਾ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ। ਇਥੇ ਜੇਕਰ ਟਵੀਟਸ ਦੀ ਲੜੀ ਨੂੰ ਵੇਖਿਆ ਜਾਵੇ ਤਾਂ ਮਾਮਲੇ ਦੀਆਂ ਹੋਰ ਤਸਵੀਰਾਂ ਅਤੇ ਵੀਡੀਓਜ਼ ਵੀ ਮਿਲਦੇ ਹਨ।
ਇਸ ਮਾਮਲੇ ਨੂੰ ਲੈ ਕੇ ਮੀਡੀਆ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਬਿਪੋਰਜੋਯ ਤੂਫ਼ਾਨ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।