ਸੜਕ ਵਿਚਕਾਰ ਬੈਠੇ ਤੇਂਦੂਏ ਦਾ ਇਹ ਵੀਡੀਓ ਯੂਪੀ ਦੇ ਕੈਰਾਨਾ ਦਾ ਨਹੀਂ ਕਰਨਾਟਕ ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦੇ ਕੈਰਾਨਾ ਦਾ ਨਹੀਂ ਬਲਕਿ ਕਰਨਾਟਕ ਦਾ ਹੈ।
Claim
ਸੋਸ਼ਲ ਮੀਡੀਆ 'ਤੇ ਮੁੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਤੇਂਦੂਏ ਨੂੰ ਸੜਕ ਵਿਚਕਾਰ ਬੈਠੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਯੂਪੀ ਦੇ ਕੈਰਾਨਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਤੇਂਦੂਏ ਨੂੰ ਘੁੰਮਦਾ ਪਾਇਆ ਗਿਆ।
ਮੀਡੀਆ ਅਦਾਰੇ Bharat Samachar ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਯੂਪੀ ਦੇ ਸ਼ਾਮਲੀ ਅਧੀਨ ਪੈਂਦੇ ਕੈਰਾਨਾ ਦਾ ਦੱਸਿਆ।
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦੇ ਕੈਰਾਨਾ ਦਾ ਨਹੀਂ ਬਲਕਿ ਕਰਨਾਟਕ ਦਾ ਹੈ। ਹੁਣ ਕਰਨਾਟਕ ਦੇ ਅਪ੍ਰੈਲ 2023 ਦੇ ਵੀਡੀਓ ਨੂੰ ਯੂਪੀ ਦੇ ਕੈਰਾਨਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਹੋ ਰਿਹਾ ਵੀਡੀਓ ਕਰਨਾਟਕ ਦਾ ਹੈ
ਸਾਨੂੰ ਇਸ ਵੀਡੀਓ ਨੂੰ ਲੈ ਕੇ ਟਾਇਮਜ਼ ਨਾਉ ਦੀ ਖਬਰ ਮਿਲੀ। ਇਹ ਖਬਰ 17 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਅਨੁਸਾਰ ਇਹ ਵੀਡੀਓ ਕਰਨਾਟਕ ਦਾ ਸੀ।
ਖਬਰ ਅਨੁਸਾਰ ਇਸ ਵੀਡੀਓ ਕਰਨਾਟਕ ਦੇ ਗੜਕ ਬਨਕਾਦੱਤੀ ਰੋਡ, ਨੈਸ਼ਨਲ ਹਾਈਵੇ 67 ਦਾ ਦੱਸਿਆ ਗਿਆ।
ਹੁਣ ਇਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਗੂਗਲ ਮੈਪਸ ‘ਤੇ ਮੌਜੂਦ ਥਾਂ ਦੀ ਖੋਜ ਕੀਤੀ। ਦੱਸ ਦਈਏ ਸਾਨੂੰ ਇਸ ਸਰਚ ਦੌਰਾਨ ਹੁਬੂਹੁ ਥਾਂ ਮਿਲੀ ਜਿੱਥੇ ਤੇਂਦੂਆ ਬੈਠਾ ਹੋਇਆ ਸੀ। ਹੇਠਾਂ ਤੁਸੀਂ ਸਾਡੇ ਇਸ ਸਰਚ ਦੇ ਨਤੀਜੇ ਦਾ ਸਕ੍ਰੀਨਸ਼ੋਟ ਵੇਖ ਸਕਦੇ ਹੋ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਯੂਪੀ ਦਾ ਨਹੀਂ ਹੈ।
ਦੱਸ ਦਈਏ ਕਿ ਇਹ ਸਮਾਨ ਵੀਡੀਓ ਸਾਲ 2023 ਵਿਚ ਪੰਜਾਬ ਦੇ ਸਮਰਾਲਾ ਦੇ ਨਾਂ ਤੋਂ ਵਾਇਰਲ ਹੋਇਆ ਸੀ ਅਤੇ ਉਸ ਸਮੇਂ ਵੀ ਸਾਡੀ ਟੀਮ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਸੀ। ਸਾਡੀ ਪਿਛਲੀ ਪੂਰੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦੇ ਕੈਰਾਨਾ ਦਾ ਨਹੀਂ ਬਲਕਿ ਕਰਨਾਟਕ ਦਾ ਹੈ। ਹੁਣ ਕਰਨਾਟਕ ਦੇ ਅਪ੍ਰੈਲ 2023 ਦੇ ਵੀਡੀਓ ਨੂੰ ਯੂਪੀ ਦੇ ਕੈਰਾਨਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Result- Misleading
Our Sources:
News report Of Times Now Dated 17 April 2023
Google Maps Location Search
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ