AAP ਵਿਧਾਇਕ ਗੁਰਦੇਵ ਮਾਨ ਦਾ ਗਉ ਮਾਤਾ ਨੂੰ ਲੈ ਕੇ ਦਿੱਤਾ ਬਿਆਨ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ, Fact Check ਰਿਪੋਰਟ
ਅਸਲ ਇੰਟਰਵਿਊ ਦੇ ਕਲਿੱਪ ਵਿਚ ਆਗੂ ਦੇਵ ਮਾਨ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰਦੇ ਹਨ।
Claim
ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿਪ ਵਿਚ ਉਨ੍ਹਾਂ ਨੂੰ ਪੱਤਰਕਾਰ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਗਉ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ।
ਫੇਸਬੁੱਕ ਪੇਜ "Dhongi AAP" ਨੇ ਵਾਇਰਲ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਲਿਖਿਆ, "ਕੌਣ ਲੋਕ ਹਨ ਇਹ ਕਿਥੋਂ ਅਉਂਦੇ ਹਨ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਅਸਲ ਇੰਟਰਵਿਊ ਦੇ ਕਲਿੱਪ ਵਿਚ ਆਗੂ ਦੇਵ ਮਾਨ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰਦੇ ਹਨ। ਹੁਣ ਅਸਲ ਇੰਟਰਵਿਊ ਦੇ ਸਹੀ ਭਾਗ ਨੂੰ ਵੱਖ ਕਰਕੇ ਗੁੰਮਰਾਹਕੁਨ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਮੀਡੀਆ ਅਦਾਰੇ Pro Punjab Tv ਦਾ ਮਾਇਕ ਵੇਖਿਆ ਜਾ ਸਕਦਾ ਹੈ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮੀਡੀਆ ਅਦਾਰੇ ਦੇ ਫੇਸਬੁੱਕ ਪੇਜ ਦਾ ਰੁੱਖ ਕੀਤਾ। ਅਸੀਂ ਪਾਇਆ ਕਿ ਵਾਇਰਲ ਇੰਟਰਵਿਊ ਵਿਚਕਾਰ ਹੁੰਦੀ ਗੱਲ ਦਾ ਅਸਲ ਭਾਗ ਪੇਜ 'ਤੇ 15 ਮਾਰਚ 2024 ਨੂੰ ਵੀ ਅਪਲੋਡ ਕੀਤਾ ਗਿਆ ਸੀ। ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਦਿੱਤਾ ਗਿਆ, "ਗਊ ਮਾਤਾ ਨੂੰ ਦਿੱਤਾ ਜਾਵੇ National Animal ਦਾ ਦਰਜਾ' ਢੱਠੇ ਨੂੰ ਲੈਕੇ ਵੀ ਸੁਣੋ ਕੀ ਬੋਲੇ ਸਾਈਕਲ ਵਾਲੇ MLA ਦੇਵ ਮਾਨ"
ਇਸ ਵੀਡੀਓ ਵਿਚ ਸਾਫ ਵੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਆਪ ਆਗੂ ਦੇਵ ਮਾਨ ਨਾਲ ਦੀ ਨਾਲ ਆਪਣੀ ਗੱਲ ਨੂੰ ਸਹੀ ਕਰਦੇ ਹਨ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਅਖੀਰਲੀ ਪੁਸ਼ਟੀ ਲਈ ਦੇਵ ਮਾਨ ਨਾਲ ਇੰਟਰਵਿਊ ਕਰ ਰਹੇ ਪ੍ਰੋ ਪੰਜਾਬ ਟੀਵੀ ਦੇ ਪੱਤਰਕਾਰ ਗਗਨਦੀਪ ਨਾਲ ਗੱਲਬਾਤ ਕੀਤੀ। ਗਗਨ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵਾਇਰਲ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ, ਦੇਵ ਮਾਨ ਨੇ ਆਪਣੀ ਗੱਲ ਨੂੰ ਨਾਲ ਦੀ ਨਾਲ ਠੀਕ ਕਰ ਲਿਆ ਸੀ। ਸੋਸ਼ਲ ਮੀਡੀਆ 'ਤੇ ਘੁੰਮ ਰਹੀ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਅਸਲ ਇੰਟਰਵਿਊ ਦਾ ਵੀਡੀਓ ਪ੍ਰੋ ਪੰਜਾਬ ਟੀਵੀ ਦੇ ਅਧਿਕਾਰਤ ਪੇਜ 'ਤੇ ਅਪਲੋਡ ਕੀਤਾ ਗਿਆ ਹੈ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਅਸਲ ਇੰਟਰਵਿਊ ਦੇ ਕਲਿੱਪ ਵਿਚ ਆਗੂ ਦੇਵ ਮਾਨ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰਦੇ ਹਨ। ਹੁਣ ਅਸਲ ਇੰਟਰਵਿਊ ਦੇ ਸਹੀ ਭਾਗ ਨੂੰ ਵੱਖ ਕਰਕੇ ਗੁੰਮਰਾਹਕੁਨ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ।
Result: Misleading
Our Sources:
Video Uploaded By Pro Punjab TV On 15 March 2024
Physical Verification Quote Over Chat By Interview Journalist Gagandeep Singh
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ