ਸੁਖਬੀਰ ਸਿੰਘ ਬਾਦਲ ਦੇ ਮਾਇਕ ਹੇਠਾਂ ਨਹੀਂ ਲਿਖੀ ਹੋਈ ਮੰਦੀ ਸ਼ਬਦਾਵਲੀ, Fact Check ਰਿਪੋਰਟ 

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ ਅਤੇ ਅਸਲ ਤਸਵੀਰ ਵਿਚ ਕੋਈ ਮੰਦੀ ਸ਼ਬਦਾਵਲੀ ਦਾ ਸ਼ਬਦ ਨਹੀਂ ਲਿਖਿਆ ਹੋਇਆ ਸੀ।

Fact Check Edited image of SAD President speech viral with fake claim

RSFC (Team Mohali)- ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਦਾ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਦੇ ਮਾਇਕ ਹੇਠਾਂ ਮੰਦੀ ਸ਼ਬਦਾਵਲੀ ਲਿਖੀ ਵੇਖੀ ਜਾ ਸਕਦੀ ਹੈ। ਇਸ ਸਕ੍ਰੀਨਸ਼ੋਟ ਨੂੰ ਵਾਇਰਲ ਕਰਦਿਆਂ ਉਨ੍ਹਾਂ 'ਤੇ ਤਨਜ ਕੱਸਿਆ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ਕਰਨ ਸ਼ਰਮਾ ਨੇ ਇਸ ਸਕ੍ਰੀਨਸ਼ੋਟ ਨੂੰ ਸਾਂਝਾ ਕਰਦਿਆਂ ਲਿਖਿਆ, "’ਅਸਤਾਦ ਹੋਰੀਂ ਮਾਈਕ ਵੀ ਰੰਡਮੁੰਡ ਦਾ ਲਾਉਂਦੇ ਨੇ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ ਅਤੇ ਅਸਲ ਤਸਵੀਰ ਵਿਚ ਕੋਈ ਮੰਦੀ ਸ਼ਬਦਾਵਲੀ ਦਾ ਸ਼ਬਦ ਨਹੀਂ ਲਿਖਿਆ ਹੋਇਆ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਵਿਜ਼ਿਟ ਕਰ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। 

ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ

ਸਾਨੂੰ ਅਸਲ ਵੀਡੀਓ ਸੁਖਬੀਰ ਸਿੰਘ ਬਾਦਲ ਦੇ ਫੇਸਬੁੱਕ ਪੇਜ 'ਤੇ ਸਾਂਝਾ ਮਿਲਿਆ। ਅਸਲ ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮਾਇਕ ਦੇ ਹੇਠਾਂ ਕੋਈ ਵੀ ਗਲਤ ਸ਼ਬਦਾਵਲੀ ਨਹੀਂ ਲਿਖੀ ਹੋਈ ਸੀ।

ਅਸਲ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ ਅਤੇ ਅਸਲ ਤਸਵੀਰ ਵਿਚ ਕੋਈ ਮੰਦੀ ਸ਼ਬਦਾਵਲੀ ਦਾ ਸ਼ਬਦ ਨਹੀਂ ਲਿਖਿਆ ਹੋਇਆ ਸੀ।

Our Sources:

Original Video Shared By Sukhbir Singh Badal Dated 14-Jan-2024