Fact check : ਰਮਜ਼ਾਨ ਦੌਰਾਨ ਸੁਪਰ ਮਾਰਕੀਟ ਚੋਰੀ ਦੀ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ

ਏਜੰਸੀ

Fact Check

ਈਸਟ ਲੰਡਨ ਦੇ ਇਕ ਸੁਪਰ ਮਾਰਕੀਟ ਵਿਚ ਦੋ ਔਰਤਾਂ ਜਿਹਨਾਂ ਨੇ ਬੁਰਕਾ ਪਹਿਨਿਆਂ ਹੋਇਆ ਦਾ ਸਮਾਨ ਚੋਰੀ.........

file photo

ਲੰਡਨ: ਈਸਟ ਲੰਡਨ ਦੇ ਇਕ ਸੁਪਰ ਮਾਰਕੀਟ ਵਿਚ ਦੋ ਔਰਤਾਂ ਜਿਹਨਾਂ ਨੇ ਬੁਰਕਾ ਪਹਿਨਿਆਂ ਹੋਇਆ ਦਾ ਸਮਾਨ ਚੋਰੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ਵਿਚ ਦੇਖਿਆ ਗਿਆ ਹੈ ਕਿ 2 ਔਰਤਾਂ ਬੁਰਕਾ ਪਹਿਣ ਕੇ ਦੁਕਾਨ ਵਿਚ ਦਾਖਲ ਹੋਈਆਂ ਅਤੇ ਇਸ ਵਿਚ 20 ਚੀਜ਼ਾਂ ਦੇ ਕਰੀਬ ਸਮਾਨ ਚੋਰੀ ਕੀਤਾ। ਹਾਲਾਂਕਿ, ਦੋਵਾਂ ਦਾ ਇਹ ਕਾਰਨਾਮਾ ਸਟਾਫ ਦੀ ਨਜ਼ਰ ਵਿਚ ਆਇਆ। ਜਦੋਂ ਔਰਤਾਂ ਦੀ ਭਾਲ ਸ਼ੁਰੂ ਹੋਈ ਤਾਂ ਉਨ੍ਹਾਂ ਕੋਲ ਲਗਭਗ 20 ਪੈਕੇਟ ਵੇਖੇ।

ਦੋਨੋ ਔਰਤਾਂ ਨੇ ਬੁਰਕੇ ਦੇ ਅੰਦਰ ਸਟੋਰ ਦਾ ਬਹੁਤ ਸਾਰਾ ਸਮਾਨ ਚੋਰੀ ਕਰਕੇ ਰੱਖਿਆ ਸੀ। ਭਾਲ ਕਰਨ ਤੋਂ ਬਾਅਦ, ਉਨ੍ਹਾਂ ਨੇ ਇਕ-ਇਕ ਕਰਕੇ ਸਾਰੀਆਂ ਚੀਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਸੁਪਰਮਾਰਕੀਟ ਵਿਚ ਲੋਕਾਂ ਦੇ ਭਾਰੀ ਇਕੱਠ ਨੂੰ ਵੇਖਦਿਆਂ, ਦੋ ਔਰਤਾਂ ਵਿਚੋਂ ਇਕ ਨੇ ਆਪਣੇ ਬੁਰਕੇ ਦੇ ਅੰਦਰ ਚੋਰੀ  ਕੀਤੇ ਕੱਪੜਿਆਂ ਨੂੰ ਵਿਖਾਉਣਾ ਸ਼ੁਰੂ ਕਰ ਦਿੱਤਾ। ਚੀਕ ਕੇ ਔਰਤ ਕਹਿ ਰਹੀ ਸੀ ਕਿ ਸਭ ਕੁਝ ਚੈੱਕ ਕਰੋ ਅਤੇ ਕੁਝ ਵੀ ਬਚਿਆ ਨਹੀਂ ਹੈ।

ਹਾਲਾਂਕਿ, ਸੁਪਰ ਮਾਰਕੀਟ ਵਿਚ ਕੰਮ ਕਰ ਰਹੇ ਲੋਕਾਂ ਨੇ ਤੁਰੰਤ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ। ਆਸ ਪਾਸ ਇਕੱਠੀ ਹੋਈ ਭੀੜ ਦੋਵਾਂ ਦੀ ਹਰਕਤ ਨੂੰ ਵੇਖ ਕੇ ਹੈਰਾਨ ਰਹਿ ਗਈ। ਸਟੋਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਅਸੀਂ ਕਿਸੇ ਵੀ ਤਰ੍ਹਾਂ ਦੀ ਚੋਰੀ ਬਰਦਾਸ਼ਤ ਨਹੀਂ ਕਰਦੇ।

ਅਸੀਂ ਅਜਿਹੀ ਕਿਸੇ ਵੀ ਘਟਨਾ 'ਤੇ ਕਾਰਵਾਈ ਕਰਦੇ ਹਾਂ। ਅਸੀਂ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਹੈ ਅਤੇ ਦੁਕਾਨ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਥਿਤੀ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ। 

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਵੱਡੀ ਗਿਣਤੀ' ਚ ਸ਼ੇਅਰ ਕਰ ਰਹੇ ਹਨ। ਦੋਹਾਂ ਔਰਤਾਂ ਨੇ ਬੱਚਿਆਂ ਦੀ ਦੇਖਭਾਲ ਦੀਆਂ ਬਹੁਤੀਆਂ ਚੀਜ਼ਾਂ ਚੋਰੀ ਕੀਤੀਆਂ ਸਨ। 

ਵੀਡੀਓ ਦੇ ਨਾਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਗਿਆ ਹੈ। ਵੀਡੀਓ ਪਿਛਲੇ ਸਾਲ ਅਗਸਤ ਵਿੱਚ ਲੰਡਨ ਵਿੱਚ ਸ਼ੂਟ ਕੀਤੀ ਗਈ ਸੀ ਅਤੇ ਇਸਦਾ ਚੱਲ ਰਹੇ ਰਮਜ਼ਾਨ ਦੇ ਸੀਜ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਦਾਅਵਾ ਕਿਸ ਦੁਆਰਾ ਕੀਤਾ ਗਿਆ- ਟਵਿੱਟਰ ਅਤੇ ਫੇਸਬੁੱਕ ਰਾਹੀਂ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ। 

ਦਾਅਵਾ ਸਮੀਖਿਆ: ਵੀਡੀਓ ਦੇ ਨਾਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਗਿਆ ਹੈ। ਵੀਡੀਓ ਪਿਛਲੇ ਸਾਲ ਅਗਸਤ ਵਿੱਚ ਲੰਡਨ ਵਿੱਚ ਸ਼ੂਟ ਕੀਤੀ ਗਈ ਸੀ ਅਤੇ ਇਸਦਾ ਚੱਲ ਰਹੇ ਰਮਜ਼ਾਨ ਦੇ ਸੀਜ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਤੱਥਾਂ ਦੀ ਜਾਂਚ: ਬੁਰਕਾ ਪਹਿਨੀਆਂ ਔਰਤਾਂ ਦਾ ਸੁਪਰਮਾਰਕਿਟ ਵਿੱਚ ਚੋਰੀ ਕਰਨ ਦੀ ਵੀਡੀਓ ਸੱਚ ਹੈ ਪਰ ਇਸਦਾ ਚੱਲ ਰਹੇ ਰਮਜ਼ਾਨ ਦੇ ਸੀਜ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।