ਮਠਿਆਈ ਨੂੰ ਖਰਾਬ ਕਰਦਾ ਇਹ ਵੀਡੀਓ ਇੱਕ Prank Shoot ਦਾ ਹਿੱਸਾ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ Prank Shoot ਦਾ ਹਿੱਸਾ ਹੈ ਨਾ ਕਿ ਕੋਈ ਅਸਲ ਘਟਨਾ।
Claim
ਪਿਛਲੇ ਦਿਨਾਂ ਉੱਤਰ ਪ੍ਰਦੇਸ਼ ਸਰਕਾਰ ਨੇ ਕਾਂਵੜ ਯਾਤਰਾ ਨੂੰ ਦੇਖਦਿਆਂ ਇੱਕ ਹੁਕਮ ਜਾਰੀ ਕੀਤਾ ਜਿਸਦੇ ਅਨੁਸਾਰ ਸਾਰੇ ਦੁਕਾਨ ਅਤੇ ਰੇਹੜੀਆਂ ਵਿਚ ਦੁਕਾਨਦਾਰ ਦੇ ਨਾਂਅ ਦੀ ਨੇਮਪਲੇਟ ਲੱਗੀ ਹੋਣੀ ਜ਼ਰੂਰੀ ਹੋਵੇਗੀ। ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਸਮੁਦਾਏ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਮਠਿਆਈ ਨੂੰ ਗੰਦਾ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਮਠਿਆਈ ਨੂੰ ਗੰਦਾ ਕਰ ਰਿਹਾ ਵਿਅਕਤੀ ਵਿਸ਼ੇਸ਼ ਸਮੁਦਾਏ ਤੋਂ ਹੈ।
X ਅਕਾਊਂਟ "Deepak Sharma" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Hello @SonuSood जी क्या मानवता के नाते इस्लामिक आस्था के अनुसार आप ये मूते हुए रसगुल्ले खाना या अपनों को खिलाना पसंद करेंगे? प्लीज़ आप बुरा मत मानना क्यूंकि एक पक्ष को लेकर आपने अपनी बात रखी इसलिए आपसे दूसरे पक्ष पर राय जानना चाहती है आपकी समर्थक जनता"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ Prank Shoot ਦਾ ਹਿੱਸਾ ਹੈ ਨਾ ਕਿ ਕੋਈ ਅਸਲ ਘਟਨਾ। ਹੁਣ ਹਾਸ ਨਾਟਕ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ Prank Shoot ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਇਸ ਵੀਡੀਓ ਨੂੰ Prank ਸ਼ੂਟ ਦੱਸਿਆ ਗਿਆ ਸੀ। ਦੱਸ ਦਈਏ ਕਿ ਇਹ ਵਾਇਰਲ ਵੀਡੀਓ ਇੱਕ ਅਧੂਰਾ ਕਲਿਪ ਹੈ। ਖਬਰਾਂ ਮੁਤਾਬਕ ਅਸਲ ਕਲਿਪ ਵਿਚ ਵੀਡੀਓ ਦੇ ਅੱਗੇ ਵਿਅਕਤੀ ਨੂੰ ਪਾਣੀ ਦੀ ਬੋਤਲ ਨੂੰ ਦਿਖਾਇਆ ਜਾਂਦਾ ਹੈ। ਮਤਲਬ ਸਾਫ ਸੀ ਕਿ ਵੀਡੀਓ ਇੱਕ ਹਾਸ ਨਾਟਕ ਹੈ।
ਦੱਸ ਦਈਏ ਇਹ ਪੂਰਾ ਕਲਿਪ ਸਾਨੂੰ ਕਈ ਪੁਰਾਣੇ ਪੋਸਟਾਂ ਵਿਚ ਵੀ ਸਾਂਝਾ ਮਿਲਿਆ। ਹੇਠਾਂ ਤੁਸੀਂ ਇਸ ਵਾਇਰਲ ਵੀਡੀਓ ਦਾ ਵੱਡਾ ਵਰਜ਼ਨ ਵੇਖ ਸਕਦੇ ਹੋ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ Prank Shoot ਦਾ ਹਿੱਸਾ ਹੈ ਨਾ ਕਿ ਕੋਈ ਅਸਲ ਘਟਨਾ। ਹੁਣ ਹਾਸ ਨਾਟਕ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Misleading
Our Sources:
Fact Check Articles Of Alt News & Fact Crescendo
Tweet Of Aijaz Bin ishaq Shared On 3 December 2022
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ