ਤੱਥ ਜਾਂਚ: ਦੇਰ ਰਾਤ ਮੁਸਲਮਾਨਾਂ ਨੂੰ ਮਿਲਣ ਨਹੀਂ ਪਹੁੰਚੀ ਮਮਤਾ, ਵੀਡੀਓ ਨੂੰ ਦਿੱਤੀ ਗਈ ਗਲਤ ਰੰਗਤ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਜ਼ਰੀਏ ਮਮਤਾ ਬੈਨਰਜੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Mamata Banerjee video viral with fake claim

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਵੱਲੋਂ ਵੱਡੇ ਪੱਧਰ ’ਤੇ ਮਮਤਾ ਬੈਨਰਜੀ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਮਤਾ ਬੈਨਰਜੀ ਖਿਲਾਫ਼ ਗਲਤ ਦਾਅਵੇ ਨਾਲ ਕਈ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇਰ ਰਾਤ ਮੁਸਲਮਾਨਾਂ ਨੂੰ ਮਿਲਣ ਦਾ ਕੰਮ ਕਰ ਰਹੀ ਹੈ ਅਤੇ ਦਰਗਾਹ ਜਾ ਰਹੀ ਹੈ। ਇਸ ਜ਼ਰੀਏ ਕਿਹਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਹਿੰਦੂਆਂ ਨੂੰ ਬੇਵਕੂਫ ਬਣਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਜ਼ਰੀਏ ਮਮਤਾ ਬੈਨਰਜੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਮਮਤਾ ਬੈਨਰਜੀ ਨਾਮਜ਼ਦਗੀ ਤੋਂ ਪਹਿਲਾਂ ਸ਼ਾਮ ਨੂੰ ਮੰਦਿਰ ਤੇ ਮਸਜਿਦ ਗਈ ਸੀ।

 

ਕੀ ਹੋ ਰਿਹਾ ਹੈ ਵਾਇਰਲ

ਟਵਿਟਰ ਯੂਜ਼ਰ DrSantoshvyas1 ਨੇ 19 ਮਾਰਚ ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘रात के अंधेरे में @MamataOfficial मुस्लिमों से मिलने का काम कर रही है जो पहले दिन के उजाले में करती थी ऐसा क्यों.? अब दिन के उजाले में हिंदुओं को बेवकूफ बनाया जा रहा है ! हिडन कैमरे से सारी हरकतें रिकॉर्ड हो गई.! इसे इतना फैला दो कि पश्चिम बंगाल का हर आदमी इस बात को समझ जाए..’।

(ਪੰਜਾਬੀ ਅਨੁਵਾਦ- ਰਾਤ ਦੇ ਹਨੇਰੇ ਵਿਚ ਮਮਤਾ ਬੈਨਰਜੀ ਮੁਸਲਮਾਨਾਂ ਨੂੰ ਮਿਲਣ ਦਾ ਕੰਮ ਕਰ ਰਹੀ ਹੈ ਜੋ ਪਹਿਲਾਂ ਦਿਨ ਦੇ ਉਜਾਲੇ ਵਿਚ ਕਰਦੀ ਸੀ ਅਜਿਹਾ ਕਿਉਂ? ਹੁਣ ਦਿਨ ਦੇ ਉਜਾਲੇ ਵਿਚ ਹਿੰਦੂਆਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ! ਹਿਡਨ ਕੈਮਰੇ ਵਿਚ ਸਾਰੀਆਂ ਹਰਕਤਾਂ ਰਿਕਾਰਡ ਹੋ ਗਈਆਂ! ਇਸ ਨੂੰ ਇੰਨਾ ਫੈਲਾਅ ਦਿਓ ਕਿ ਪੱਛਮੀ ਬੰਗਾਲ ਦਾ ਹਰ ਆਦਮੀ ਇਸ ਗੱਲ ਨੂੰ ਸਮਝ ਜਾਵੇ)

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ  https://archive.md/AD7aF

 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਦੌਰਾਨ ਅਸੀਂ InVid  ਟੂਲ ਦਾ ਸਹਾਰਾ ਲਿਆ। ਵੀਡੀਓ ਨੂੰ InVid  ਟੂਲ ’ਤੇ ਅਪਲੋਡ ਕਰਕੇ ਅਸੀਂ ਇਸ ਦੇ ਕ੍ਰੀਫੇਮਸ ਕੱਢੇ। ਰਿਵਰਸ ਇਮੇਜ ਸਰਚ ਕਰਨ ’ਤੇ ਸਾਨੂੰ ਇਕ ਯੂਟਿਊਬ ’ਤੇ Vision Makers Entertainment ਵੱਲੋਂ ਅਪਲੋਡ ਕੀਤੀ ਵੀਡੀਓ ਮਿਲੀ। ਵੀਡੀਓ ਨਾਲ ਸਿਰਲੇਖ ਦਿੱਤਾ ਗਿਆ CM Mamata Banerjee LIVE Visit to Pir'Sthaan Mazaar During Pre Election Visit to Nandigram_ VM News.

ਇਸ ਵੀਡੀਓ ਵਿਚ ਮਮਤਾ ਬੈਨਰਜੀ ਨੇ ਉਹੀ ਕੱਪੜੇ ਪਾਏ ਸਨ ਜੋ ਵਾਇਰਲ ਵੀਡੀਓ ਵਿਚ ਹਨ। ਇਹ ਵੀਡੀਓ ਹੋਰ ਐਂਗਲ ਤੋਂ ਬਣਾਈ ਗਈ। ਵੀਡੀਓ ਵਿਚ ਮਮਤਾ ਬੈਨਰਜੀ ਨੂੰ ਦਰਗਾਹ ਉੱਤੇ ਚਾਦਰ ਚੜ੍ਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਪੜਤਾਲ ਦੌਰਾਨ ਸਾਨੂੰ Aajtak ਦੀ ਮੀਡੀਆ ਰਿਪੋਰਟ ਵੀ ਮਿਲੀ, ਜਿਸ ਦਾ ਸਿਰਲੇਖ ਸੀ दरगाह में चादर चढ़ाने के बाद Mamata Banerjee का मंदिर में पूजा-पाठ, देखें Video

ਇਸ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।

ਹੋਰ ਸਰਚ ’ਤੇ ਸਾਨੂੰ ਏਬੀਪੀ ਨਿਊਜ਼ ਦੀ ਰਿਪੋਰਟ ਵੀ ਮਿਲੀ। ਰਿਪੋਰਟ ਅਨੁਸਾਰ ਨੰਦੀਗ੍ਰਾਮ ਸੀਟ ’ਤੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਦਰਗਾਹ ਅਤੇ ਮੰਦਿਰ ਵਿਚ ਦਰਸ਼ਨ ਕੀਤੇ। ਇਸ ਰਿਪੋਰਟ ਵਿਚ ਕਈ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

ਇਸ ਤੋਂ ਇਲ਼ਾਵਾ Theprint ਨੇ ਵੀ ਅਪਣੀ ਇਕ ਰਿਪੋਰਟ ਵਿਚ ਦੱਸਿਆ ਕਿ ਮਮਤਾ ਬੈਨਰਜੀ 28 ਘੰਟੇ ਦੇ ਨੰਦੀਗ੍ਰਾਮ ਦੌਰੇ ਮੌਕੇ 19 ਮੰਦਿਰਾਂ ਅਤੇ 1 ਇਕ ਮਸਜਿਦ ’ਤੇ ਗਈ ਸੀ।

ਮਮਤਾ ਬੈਨਰਜੀ ਦੇ ਅਧਿਕਾਰਕ ਫੇਸਬੁੱਕ ਪੇਜ ’ਤੇ ਵੀ ਸਾਨੂੰ ਇਹ ਵੀਡੀਓ ਦੇਖਣ ਨੂੰ ਮਿਲੀ। ਇਸ ਤੋਂ ਇਲ਼ਾਵਾ ਟੀਐਮਸੀ ਮੁਖੀ ਵੱਲੋਂ ਅਪਣੇ ਪੇਜ ’ਤੇ ਹੋਰ ਮੰਦਿਰਾਂ ਦੇ ਦਰਸ਼ਨ ਦੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ।

https://www.facebook.com/MamataBanerjeeOfficial/videos/886673768782205

ਦੱਸ ਦਈਏ ਕਿ ਬੰਗਾਲ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 2021 ਨੂੰ ਲੈ ਕੇ ਸੂਬੇ ਵਿਚ ਸਿਆਸੀ ਪਾਰਾ ਕਾਫੀ ਗਰਮ ਹੈ। ਇਸ ਦੌਰਾਨ ਵਿਰੋਧੀ ਧਿਰਾਂ ਇਕ ਦੂਜੇ ’ਤੇ ਹਮਲੇ ਕਰਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਖ਼ਿਲਾਫ ਸੋਸ਼ਲ ਮੀਡੀਆ ’ਤੇ ਕਈ ਫਰਜ਼ੀ ਦਾਅਵੇ ਕੀਤੇ ਗਏ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਤੱਥ ਜਾਂਚ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

https://www.rozanaspokesman.in/fact-check/180321/mamata-banerjees-picture-being-flip-and-her-injury-being-described-as.html

https://www.rozanaspokesman.in/fact-check/160321/fact-check-this-picture-describing-mamata-banerjees-injury-is-edit.html

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਾਫ ਹੁੰਦਾ ਹੈ ਵਾਇਰਲ ਵੀਡੀਓ ਜ਼ਰੀਏ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Claim: ਦੇਰ ਰਾਤ ਮੁਸਲਮਾਨਾਂ ਨੂੰ ਮਿਲਣ ਦਾ ਕੰਮ ਕਰ ਰਹੀ ਮਮਤਾ ਬੈਨਰਜੀ

Claim By: ਟਵਿਟਰ ਯੂਜ਼ਰ DrSantoshvyas1

Fact Check:  ਗੁੰਮਰਾਹਕੁਨ