2.0: HC ਨੇ ਦਿਤੇ 12000 ਵੈਬਸਾਈਟਾਂ ਨੂੰ ਬੰਦ ਕਰਨ ਦੇ ਆਦੇਸ਼
ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਵੀਰਵਾਰ ਨੂੰ ਰਿਲੀਜ਼.....
ਮੁੰਬਈ (ਭਾਸ਼ਾ): ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਵੀਰਵਾਰ ਨੂੰ ਰਿਲੀਜ਼ ਹੋ ਗਈ ਹੈ। ਉਥੇ ਹੀ ਮਦਰਾਸ ਹਾਈਕੋਰਟ ਨੇ 37 ਇੰਟਰਨੈਟ ਸਰਵਿਸਾਂ ਪ੍ਰੋਵਾਇਡਰਸ (ISPs) ਨੂੰ 12,000 ਵੈਬਸਾਇਟਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿਤੇ ਹਨ। ਇਹ ਅਜਿਹੀਆਂ ਵੈਬਸਾਈਟਾਂ ਹਨ ਜਿਨ੍ਹਾਂ ਉਤੇ ਤਾਮਿਲ ਫਿਲਮਾਂ ਦੇ ਪਾਇਰੇਟੇਡ ਵਰਜਨ ਦਿਖਾਏ ਜਾਂਦੇ ਹਨ। ਇਸ ਸੂਚੀ ਵਿਚ 2000 ਤੋਂ ਜ਼ਿਆਦਾ ਵੈਬਸਾਈਟਾਂ ਨੂੰ ਤਾਮਿਲ ਰਾਕਰਸ ਆਪਰੇਟ ਕਰਦੀ ਹੈ। ਜਸਟੀਸ ਐਮ ਸੁੰਦਰ ਨੇ ਬੁੱਧਵਾਰ ਨੂੰ ਆਦੇਸ਼ ਦਿਤਾ।
ਦੱਸ ਦਈਏ ਕਿ ਲਾਇਕਾ ਪ੍ਰੋਡਕਸ਼ਨ ਪ੍ਰਾਇਵੇਟ ਲਿਮਿਟੇਡ ਨੇ ਇਸ ਦੇ ਲਈ ਇਕ ਮੰਗ ਦਰਜ ਕੀਤੀ ਸੀ। ਸ਼ੁਰੂਆਤ ਵਿਚ ਲਾਇਕਾ ਪ੍ਰੋਡਕਸ਼ਨ ਦੇ ਵਕੀਲ ਨੇ ਮੰਗ ਵਿਚ 12,564 ਗ਼ੈਰ ਕਾਨੂੰਨੀ ਵੈਬਸਾਈਟਾਂ ਦੀ ਸੂਚੀ ਬਣਾਈ ਸੀ। ਵਕੀਲ ਨੇ ਦਲੀਲ਼ ਕੀਤਾ ਕਿ ਜਦੋਂ ਤਾਮਿਲ ਰਾਕਰਸ ਵੈਬਸਾਈਟ ਬਲੋਕ ਹੋ ਜਾਂਦੀ ਹੈ ਤਾਂ ਇਹ ਤੁਰੰਤ ਯੂਨੀਫਾਰਮ ਰਿਸੋਰਸ ਲੋਕੇਟਰ ( ਯੂ.ਆਰ.ਐਲ) ਜਾਂ ਕਿਸੇ ਹੋਰ ਐਕਸਟੇਂਸ਼ਨ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਬਦਲਕੇ ਇਕ ਮਿਰਰ ਵੈਬਸਾਈਟ ਬਣਾ ਲੈਂਦੀ ਹੈ। ਵਕੀਲ ਨੇ ਤਾਮਿਲ ਰਾਕਰਸ ਦੇ ਵਿਸਥਾਰ ਦੀ ਸੰਭਾਵਿਕ ਸੂਚੀ ਬਣਾਈ ਅਤੇ ਅਜਿਹੀਆਂ ਸਾਰੀਆਂ ਵੈਬਸਾਇਟਾਂ ਦੇ ਵਿਰੁਧ ਇਕ ਆਦੇਸ਼ ਮੰਗਿਆ ਸੀ।
ਫਿਲਮ ਕਰਿਟਿਕ ਰਮੇਸ਼ ਵਾਲਿਆ ਨੇ ਦੱਸਿਆ ਕਿ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਸਿਖਰਲਾ ਰਿਕਾਰਡ ਬਣਾ ਲਿਆ। ਫਿਲਮ ‘2.0’ ਦੀ ਐਡਵਾਂਸ ਬੁਕਿੰਗ ਦੇ ਦੌਰਾਨ 1.2 ਮਿਲੀਅਨ ਟੀਕਿਟਾਂ ਵੇਚ ਸਕੇ। ਦੱਸ ਦਈਏ ਕਿ ਤਕਰੀਬਨ 600 ਕਰੋੜ ਦੇ ਬਜਟ ਨਾਲ ਬਣੀ ‘2.0’ ਬਾਕਸ ਆਫਿਸ ਉਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ। ਟ੍ਰੇਡ ਐਕਸਪਰਟਸ ਦੇ ਮੁਤਾਬਕ, ਫਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ 50 ਕਰੋੜ ਹੋਣ ਦਾ ਅਨੁਮਾਨ ਹੈ। ਫਿਲਮ ਵਿਚ 2 ਵੱਡੇ ਸਟਾਰ ਹਨ। ਰਜਨੀਕਾਂਤ ਅਤੇ ਅਕਸ਼ੈ ਕੁਮਾਰ।
ਪਹਿਲੀ ਵਾਰ ਅਕਸ਼ੈ ਸਾਊਥ ਦੀ ਕਿਸੇ ਫਿਲਮ ਵਿਚ ਕੰਮ ਕਰ ਰਹੇ ਹਨ। ਉਹ ਵੀ ਨਕਰਾਤਮਕ ਕਿਰਦਾਰ ਵਿਚ ਅਤੇ ਉਹ ਕਰੋਮੈਨ ਲੁਕ ਵਿਚ ਦਿਖਣਗੇ। ਇਹ ਗੇਟਅਪ ਪਾਉਣ ਲਈ ਉਨ੍ਹਾਂ ਨੇ ਭਾਰੀ ਮੇਕਅਪ ਕੀਤਾ ਹੈ। ਟ੍ਰੇਲਰ ਅਤੇ ਪੋਸਟਰ ਵਿਚ ਅਕਸ਼ੈ ਦਾ ਲੁਕ ਕਾਫ਼ੀ ਡਰਾਉਣ ਵਾਲਾ ਨਜ਼ਰ ਆ ਰਿਹਾ ਹੈ।