ਸੜਕ ਵਿਚਕਾਰ ਬੈਠੇ ਤੇਂਦੂਏ ਦਾ ਇਹ ਵੀਡੀਓ ਪੰਜਾਬ ਦੇ ਸਮਰਾਲਾ ਦਾ ਨਹੀਂ ਕਰਨਾਟਕ ਦਾ ਹੈ, Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਕਰਨਾਟਕ ਦਾ ਹੈ।

Fact Check Old video of Leopard roaming in Karnataka shared in the name of Punjab Samrala

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਤੇਂਦੂਏ ਨੂੰ ਸੜਕ ਵਿਚਕਾਰ ਬੈਠੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਪੰਜਾਬ ਦੇ ਸਮਰਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਤੇਂਦੂਏ ਨੂੰ ਘੁੰਮਦਾ ਪਾਇਆ ਗਿਆ।

ਇੱਕ ਪੰਜਾਬੀ ਮੀਡੀਆ ਅਦਾਰੇ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ, "ਸਮਰਾਲਾ 'ਚ ਨਜ਼ਰ ਆਇਆ ਤੇਂਦੂਆ, ਦੇਖੋ Exclusive ਤਸਵੀਰਾਂ, ਸੜਕਾਂ ਉੱਤੇ ਘੁੰਮ ਰਿਹਾ ਬੇਖੌਫ਼"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਪੰਜਾਬ ਦੇ ਸਮਰਾਲਾ ਦਾ ਨਹੀਂ ਬਲਕਿ ਕਰਨਾਟਕ ਦਾ ਹੈ। ਹੁਣ ਕਰਨਾਟਕ ਦੇ ਅਪ੍ਰੈਲ 2023 ਦੇ ਵੀਡੀਓ ਨੂੰ ਪੰਜਾਬ ਦੇ ਸਮਰਾਲਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਹੋ ਰਿਹਾ ਵੀਡੀਓ ਕਰਨਾਟਕ ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ਟਾਇਮਜ਼ ਨਾਉ ਦੀ ਖਬਰ ਮਿਲੀ। ਇਹ ਖਬਰ 17 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਅਨੁਸਾਰ ਇਹ ਵੀਡੀਓ ਕਰਨਾਟਕ ਦਾ ਸੀ।

ਖਬਰ ਅਨੁਸਾਰ ਇਸ ਵੀਡੀਓ ਕਰਨਾਟਕ ਦੇ ਗੜਕ ਬਨਕਾਦੱਤੀ ਰੋਡ, ਨੈਸ਼ਨਲ ਹਾਈਵੇ 67 ਦਾ ਦੱਸਿਆ ਗਿਆ। 

ਹੁਣ ਇਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਗੂਗਲ ਮੈਪਸ ‘ਤੇ ਮੌਜੂਦ ਥਾਂ ਦੀ ਖੋਜ ਕੀਤੀ। ਦੱਸ ਦਈਏ ਸਾਨੂੰ ਇਸ ਸਰਚ ਦੌਰਾਨ ਹੁਬੂਹੁ ਥਾਂ ਮਿਲੀ ਜਿੱਥੇ ਤੇਂਦੂਆ ਬੈਠਾ ਹੋਇਆ ਸੀ। ਹੇਠਾਂ ਤੁਸੀਂ ਸਾਡੇ ਇਸ ਸਰਚ ਦੇ ਨਤੀਜੇ ਦਾ ਸਕ੍ਰੀਨਸ਼ੋਟ ਵੇਖ ਸਕਦੇ ਹੋ।

ਸਾਡੀ ਹੁਣ ਤਕ ਦੀ ਪੜਤਾਲ ਤੋਂ ਇਹ ਤਾਂ ਸਾਫ ਹੋ ਗਿਆ ਸੀ ਕਿ ਵਾਇਰਲ ਵੀਡੀਓ ਸਮਰਾਲਾ ਦਾ ਨਹੀਂ ਹੈ। ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਹਾਲੀਆ ਸਮਰਾਲਾ ਵਿਖੇ ਕੋਈ ਅਜੇਹੀ ਘਟਨਾ ਵਾਪਰੀ ਹੈ ਜਾਂ ਨਹੀਂ?

ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਸਮਰਾਲਾ ਦੇ ਪਿੰਡ ਮਜਾਲੀ ਕਲਾਂ ਵਿੱਚ ਤੇਂਦੂਆ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ’ਚ ਐਲਾਨ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਪੰਜਾਬ ਦੇ ਸਮਰਾਲਾ ਦਾ ਨਹੀਂ ਬਲਕਿ ਕਰਨਾਟਕ ਦਾ ਹੈ। ਹੁਣ ਕਰਨਾਟਕ ਦੇ ਅਪ੍ਰੈਲ 2023 ਦੇ ਵੀਡੀਓ ਨੂੰ ਪੰਜਾਬ ਦੇ ਸਮਰਾਲਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Our Sources:

News report Of Times Now Dated 17 April 2023

Google Maps Location Search