ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਸਿੱਖ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਕਰ ਨਾ ਸਿਰਫ ਉਸਨੂੰ ਹਾਲੀਆ ਦੱਸਿਆ ਜਾ ਰਿਹਾ ਹੈ ਬਲਕਿ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਨਾਲ ਹਿੰਦੂ ਸਮਾਜ ਦੇ ਵਿਅਕਤੀ ਵੱਲੋਂ ਕੁੱਟਮਾਰ ਕੀਤੀ ਗਈ।
ਅਧਿਕਾਰਿਕ ਟਵਿੱਟਰ ਅਕਾਊਂਟ "The Saviour" ਨੇ 21 ਮਾਰਚ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "INNOCENT SIKH BRUTALLY ATTACKED BY HINDUS IN INDIA"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ ਅਤੇ ਵੀਡੀਓ ਵਿਚ ਕੁੱਟਮਾਰ ਕਰ ਰਹੇ ਆਰੋਪੀਆਂ ਨੇ ਆਪਣੇ ਆਪ ਨੂੰ ਸਿੱਖ ਸਮਾਜ ਦਾ ਦੱਸਿਆ ਹੈ। ਇਸ ਮਾਮਲੇ ਵਿਚ ਕੁੱਟਮਾਰ ਦੀ ਵਜ੍ਹਾ ਨਿਜੀ ਕਾਰਨ ਸੀ। ਕੁੱਟਮਾਰ ਦਾ ਸ਼ਿਕਾਰ ਹੋਇਆ ਸਿੱਖ ਵਿਅਕਤੀ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਕਾਂਗਰਸ ਆਗੂ ਨਰੇਂਦਰ ਸਿੰਘ ਪਾਂਧੇ ਹੈ ਜਿਸਨੇ ਇੱਕ ਜਿਮ ਦੇ ਖਿਲਾਫ CM ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸੇ ਤੋਂ ਨਰਾਜ਼ ਜਿਮ ਦੇ ਲੋਕਾਂ ਵੱਲੋਂ ਨਰੇਂਦਰ ਦੀ ਕੁੱਟਮਾਰ ਕੀਤੀ ਗਈ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਦੱਸ ਦਈਏ ਕਿ ਵਾਇਰਲ ਹੋ ਰਿਹਾ ਮਾਮਲਾ ਮੱਧ ਪ੍ਰਦੇਸ਼ ਦਾ ਹੈ ਅਤੇ ਨਵੰਬਰ 2023 ਦਾ ਹੈ। ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਹੋ ਰਿਹਾ ਵਿਅਕਤੀ ਮੱਧ ਪ੍ਰਦੇਸ਼ ਕਾਂਗਰਸ ਦਾ ਆਗੂ ਨਰੇਂਦਰ ਸਿੰਘ ਪਾਂਧੇ ਹੈ।
ਸਾਨੂੰ ਇਸ ਮਾਮਲੇ ਨੂੰ ਲੈ ਕੇ ETV Bharat ਦੀ 18 ਨਵੰਬਰ 2023 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "CM हेल्पलाइन में शिकायत करना पड़ा भारी, बदमाशों ने कांग्रेस नेता को पीटा, पगड़ी उतारी और बाल खींचे"
ਖਬਰ ਅਨੁਸਾਰ, "ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਗੁੰਡਾਗਰਦੀ ਆਪਣੇ ਸਿਖਰ 'ਤੇ ਹੈ। ਸ਼ਰਾਰਤੀ ਅਨਸਰਾਂ ਵੱਲੋਂ ਕੁੱਟਮਾਰ ਅਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਨਿੱਤ ਸਾਹਮਣੇ ਆ ਰਹੀਆਂ ਹਨ। ਇਸ ਸਬੰਧ ਵਿਚ ਕੁਝ ਬਦਮਾਸ਼ਾਂ ਨੇ ਕਾਂਗਰਸੀ ਆਗੂ ਦੀ ਸ਼ਰੇਆਮ ਕੁੱਟਮਾਰ ਕੀਤੀ। ਦਰਅਸਲ ਜਿੰਮ 'ਚ ਸ਼ਰਾਬ ਦੇ ਸੇਵਨ ਤੋਂ ਤੰਗ ਆ ਕੇ ਪੀੜਤ ਨੇ ਸੀਐੱਮ ਹੈਲਪਲਾਈਨ 'ਤੇ ਜਿਮ ਬੰਦ ਕਰਨ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਨਾਰਾਜ਼ ਕੁਝ ਲੋਕਾਂ ਨੇ ਕਾਂਗਰਸੀ ਆਗੂ 'ਤੇ ਹਮਲਾ ਕਰ ਦਿੱਤਾ। ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।" ਇਸ ਖਬਰ ਅਨੁਸਾਰ ਮੱਧ ਪ੍ਰਦੇਸ਼ ਕਾਂਗਰਸ ਦੇ ਆਗੂ ਨਰੇਂਦਰ ਸਿੰਘ ਪਾਂਧੇ ਨਾਲ ਕੁੱਟਮਾਰ ਕੀਤੀ ਗਈ ਸੀ।
ਇਸ ਖਬਰ ਵਿਚ ਕੀਤੇ ਵੀ ਫਿਰਕੂ ਰੰਗ ਨਹੀਂ ਮਿਲਿਆ ਅਤੇ ਨਾਲ ਹੀ ਖਬਰ ਤੋਂ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਗਿਆ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਨਾਲ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Palpal India News Tv ਦੀ 27 ਦਿਸੰਬਰ 2023 ਦੀ ਇੱਕ ਖਬਰ ਮਿਲੀ ਜਿਸਦੇ ਵਿਚ ਮਾਮਲੇ ਦਾ ਅਪਡੇਟ ਦੱਸਦਿਆਂ ਜਾਣਕਾਰੀ ਦਿੱਤੀ ਗਈ ਕਿ ਕਾਂਗਰਸ ਆਗੂ ਨਰੇਂਦਰ ਸਿੰਘ ਪਾਂਧੇ ਨਾਲ ਕੁੱਟਮਾਰ ਕਰਨ ਵਾਲੇ ਫਰਾਰ ਆਰੋਪੀ ਗ੍ਰਿਫਤਾਰ ਕਰ ਲਏ ਗਏ ਹਨ।
ਇਸ ਖਬਰ ਅਨੁਸਾਰ ਕੁੱਟਮਾਰ ਕਰਨ ਵਾਲੇ ਆਰੋਪੀਆਂ ਦੇ ਨਾਮ ਹਨ, "ਹੈਲੀ ਭਰਾਜ, ਰਾਹੁਲ ਸਿੰਘ, ਜੁਗਰਾਜ ਸਿੰਘ, ਪੁਨੀਤ ਸਿੰਘ, ਕਮਲਜੀਤ ਸਿੰਘ, ਉਵੈਸ ਖਾਨ ਤੇ ਸਰਬਜੀਤ ਸਿੰਘ।"
ਹੁਣ ਅਸੀਂ ਮਾਮਲੇ ਨੂੰ ਲੈ ਕੇ ਹੋਰ ਸਰਚ ਵਧਾਈ ਤਾਂ ਸਾਨੂੰ ਜਿਮ ਦੇ ਮਾਲਕ ਹੈਲੀ ਭਰਾਜ ਦੇ ਫੇਸਬੁੱਕ ਅਕਾਊਂਟ 'ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਹੈਲੀ ਨੇ ਵੀਡੀਓ ਸਪਸ਼ਟੀਕਰਨ ਰਾਹੀਂ ਕਿਹਾ ਕਿ ਉਹ ਆਪ ਸਿੱਖ ਸਮੁਦਾਏ ਤੋਂ ਹੈ ਤੇ ਉਸਦੇ ਬੱਚੇ ਵੀ ਸਿੱਖ ਕੇਸ਼ਧਾਰੀ ਹਨ। ਉਸਨੇ ਨਰੇਂਦਰ ਨੂੰ ਕੁੱਟਣ ਸਮੇਂ ਪੱਗ ਦੀ ਬੇਅਦਬੀ ਹੋਣ ਨੂੰ ਲੈ ਕੇ ਮੁਆਫੀ ਮੰਗੀ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਫਿਰਕੂ ਦਾਅਵਿਆਂ ਦਾ ਖੰਡਨ ਕੀਤਾ। ਹੈਲੀ ਨੇ ਇਹ ਵੀ ਦੱਸਿਆ ਕਿ ਕੁੱਟਮਾਰ 'ਚ ਸ਼ਾਮਲ ਲੋਕ ਪੰਜਾਬੀ-ਸਿੱਖ ਪਰਿਵਾਰਾਂ ਤੋਂ ਹੀ ਸਨ।
ਹੈਲੀ ਦੇ ਇਸ ਪੂਰੇ ਸਪਸ਼ਟੀਕਰਨ ਨੂੰ ਹੇਠਾਂ ਸੁਣਿਆ ਜਾ ਸਕਦਾ ਹੈ:
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ ਅਤੇ ਵੀਡੀਓ ਵਿਚ ਕੁੱਟਮਾਰ ਕਰ ਰਹੇ ਆਰੋਪੀਆਂ ਨੇ ਆਪਣੇ ਆਪ ਨੂੰ ਸਿੱਖ ਸਮਾਜ ਦਾ ਦੱਸਿਆ ਹੈ। ਇਸ ਮਾਮਲੇ ਵਿਚ ਕੁੱਟਮਾਰ ਦੀ ਵਜ੍ਹਾ ਨਿਜੀ ਕਾਰਨ ਸੀ। ਕੁੱਟਮਾਰ ਦਾ ਸ਼ਿਕਾਰ ਹੋਇਆ ਸਿੱਖ ਵਿਅਕਤੀ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਕਾਂਗਰਸ ਆਗੂ ਨਰੇਂਦਰ ਸਿੰਘ ਪਾਂਧੇ ਹੈ ਜਿਸਨੇ ਇੱਕ ਜਿਮ ਦੇ ਖਿਲਾਫ CM ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸੇ ਤੋਂ ਨਰਾਜ਼ ਜਿਮ ਦੇ ਲੋਕਾਂ ਵੱਲੋਂ ਨਰੇਂਦਰ ਦੀ ਕੁੱਟਮਾਰ ਕੀਤੀ ਗਈ ਸੀ।
Result: Misleading
Our Sources:
News Report Of ETV Bharat Published On 18 November 2023
Video News Report Of Palpal India News Tv Shared On 27 December 2023
Clarification Video Of Helly Bharaj Shared On 24 November 2023
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ