ਝਰਨੇ ਹੇਠਾਂ ਨਹਾਉਂਦੇ ਸਮੇਂ ਲੋਕਾਂ ਉੱਤੇ ਡਿੱਗੇ ਪੱਥਰ ਦਾ ਇਹ ਵੀਡੀਓ ਉੱਤਰਾਖੰਡ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਚਮੋਲੀ ਦਾ ਨਹੀਂ ਸਗੋਂ ਇੰਡੋਨੇਸ਼ੀਆ ਦਾ ਫਰਵਰੀ 2023 ਦਾ ਮਾਮਲਾ ਹੈ।

Fact Check Video from Indonesia viral in the name of Uttarakhand's Chamouli

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਝਰਨੇ ਹੇਠਾਂ ਨਹਾ ਰਹੇ ਲੋਕਾਂ ਉੱਤੇ ਇੱਕ ਵੱਡਾ ਪੱਥਰ ਆ ਕੇ ਡਿੱਗ ਜਾਂਦਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਉੱਤਰਾਖੰਡ ਦੇ ਚਮੋਲੀ ਦਾ ਦੱਸਿਆ ਜਾ ਰਿਹਾ ਹੈ।

ਇੰਸਟਾਗ੍ਰਾਮ ਅਕਾਊਂਟ sangrur_ian ਨੇ ਵਾਇਰਲ ਵੀਡੀਓ ਸੰਜਾਹ ਕਰਦਿਆਂ ਲਿਖਿਆ, "ਉਤਰਾਖੰਡ ਦੇ ਚਮੋਲੀ 'ਚ ਝਰਨੇ 'ਚ ਨਹਾ ਰਹੇ ਲੋਕਾਂ 'ਤੇ ਕਿਵੇਂ ਡਿੱਗਿਆ ਪਹਾੜ!"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਚਮੋਲੀ ਦਾ ਨਹੀਂ ਸਗੋਂ ਇੰਡੋਨੇਸ਼ੀਆ ਦਾ ਫਰਵਰੀ 2023 ਦਾ ਮਾਮਲਾ ਹੈ। ਹੁਣ ਇੰਡੋਨੇਸ਼ੀਆ ਦੇ ਵੀਡੀਓ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਹੋ ਰਿਹਾ ਵੀਡੀਓ ਇੰਡੋਨੇਸ਼ੀਆ ਦਾ ਹੈ

ਸਾਨੂੰ ਇਹ ਵੀਡੀਓ ਪਲੇਟਫਾਰਮ X 'ਤੇ ਮਾਰਚ 2023 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਸਨੂੰ 14 ਫਰਵਰੀ ਦਾ ਇੰਡੋਨੇਸ਼ੀਆ ਦਾ ਦੱਸਿਆ ਗਿਆ। X ਅਕਾਊਂਟ "Siraj Noorani" ਨੇ ਇਹ ਵੀਡੀਓ 2 ਮਾਰਚ 2023 ਨੂੰ ਸਾਂਝਾ ਕਰਦਿਆਂ ਲਿਖਿਆ, "????INDONESIA :#VIDEO MOMENT OF TRAGIC LANDSLIDE AT SEDUDO WATERFALL, IN NGANJUK REGENCY, EAST JAVA PROVINCE! A man was killed. The area was closed to Tourists, Feb 14."

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਇੰਡੋਨੇਸ਼ੀਆ ਦੇ ਸੇਡੁਡੋ ਝਰਨੇ ਦਾ ਦੱਸਿਆ ਗਿਆ ਅਤੇ ਇਸ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਵੀ ਦੱਸੀ ਗਈ।

ਹੁਣ ਅਸੀਂ ਅੱਗੇ ਵਧਦੇ ਹੋਏ ਮਾਮਲੇ ਨੂੰ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਦੀ ਪੁਸ਼ਟੀ ਕਰਦੀ "https://mustsharenews.com/" 'ਤੇ 16 ਫਰਵਰੀ 2023 ਦੀ ਪ੍ਰਕਾਸ਼ਿਤ ਰਿਪੋਰਟ ਮਿਲੀ। 

ਇਸ ਰਿਪੋਰਟ ਨੂੰ ਇੰਡੋਨੇਸ਼ੀਆ ਦੀ ਨਾਮਵਰ ਮੀਡੀਆ ਸੰਸਥਾ Detik News ਦੇ ਹਵਾਲੀਓਂ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਅਨੁਸਾਰ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਪ੍ਰਾਂਤ ਸਥਿਤ ਸੇਡੁਡੋ ਝਰਨੇ ਹੇਠਾਂ ਨਹਾ ਰਹੇ ਟੂਰਿਸਟਾਂ 'ਤੇ ਅਚਾਨਕ ਪਹਾੜ ਦਾ ਹਿੱਸਾ ਆ ਕੇ ਡਿੱਗ ਜਾਂਦਾ ਹੈ ਜਿਸਦੇ ਵਿਚ ਇੱਕ 43 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਇੰਡੋਨੇਸ਼ੀਆ ਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਚਮੋਲੀ ਦਾ ਨਹੀਂ ਸਗੋਂ ਇੰਡੋਨੇਸ਼ੀਆ ਦਾ ਫਰਵਰੀ 2023 ਦਾ ਮਾਮਲਾ ਹੈ। ਹੁਣ ਇੰਡੋਨੇਸ਼ੀਆ ਦੇ ਵੀਡੀਓ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।