ਹਾਲੀਆ ਹੜ੍ਹ ਨੂੰ ਲੈ ਕੇ ਵਾਇਰਲ ਹੋਏ ਇਹ 5 ਗੁੰਮਰਾਹਕੁਨ ਦਾਅਵੇ, ਪੜ੍ਹੋ Fact Check ਰਿਪੋਰਟ
ਅੱਜ ਅਸੀਂ ਗੱਲ ਕਰਾਂਗੇ ਹੜ੍ਹਾਂ ਨੂੰ ਲੈ ਕੇ ਵਾਇਰਲ ਹੋਏ ਇਨ੍ਹਾਂ ਗੁੰਮਰਾਹਕੁਨ 5 ਦਾਅਵਿਆਂ ਨੂੰ ਲੈ ਕੇ...
RSFC (Team Mohali)- ਉੱਤਰ ਭਾਰਤ 'ਚ ਮਾਨਸੂਨ ਨੇ ਜਦੋਂ ਦਸਤਕ ਦਿੱਤੀ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਮਾਨਸੂਨ ਹੜ੍ਹਾਂ ਦੀ ਭਿਆਨਕ ਲੜ੍ਹੀ ਲੈ ਕੇ ਆਊਗਾ। ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਹੜ੍ਹਾਂ ਦੇ ਕਈ ਵੀਡੀਓਜ਼ ਵਾਇਰਲ ਹੋਣੇ ਸ਼ੁਰੂ ਹੋਏ। ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਨੇ ਬਾਰੀਕੀ ਨਾਲ ਇਨ੍ਹਾਂ ਸਾਰੇ ਵੀਡੀਓਜ਼ ਦੀ ਜਾਂਚ ਵੀ ਕੀਤੀ। ਸਾਡੀ ਪੜਤਾਲ ਵਿਚ ਕਈ ਵੀਡੀਓਜ਼ ਪੁਰਾਣੇ ਤੇ ਗੁੰਮਰਾਹਕੁਨ ਸਾਬਿਤ ਹੋਏ। ਅੱਜ ਅਸੀਂ ਗੱਲ ਕਰਾਂਗੇ ਹੜ੍ਹਾਂ ਨੂੰ ਲੈ ਕੇ ਵਾਇਰਲ ਹੋਏ ਇਨ੍ਹਾਂ ਗੁੰਮਰਾਹਕੁਨ 5 ਦਾਅਵਿਆਂ ਨੂੰ ਲੈ ਕੇ...
1. ਮੁਹਾਲੀ ਦੀ ਸੜਕ 'ਤੇ ਰੁੜ੍ਹ ਰਹੀਆਂ ਕਾਰਾਂ ਦਾ ਇਹ ਵੀਡੀਓ ਹਾਲ ਦਾ ਨਹੀਂ 2017 ਦਾ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਸੜਕ 'ਤੇ ਮੀਂਹ ਦੇ ਪਾਣੀ 'ਚ ਕਾਰਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਲੋਕਾਂ ਨੂੰ ਮੀਂਹ ਦਾ ਅਨੰਦ ਮਾਣਦੇ ਵੀ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਹੈ ਅਤੇ ਮੁਹਾਲੀ ਦਾ ਹੈ। ਇਸ ਵੀਡੀਓ ਨੂੰ ਪੰਜਾਬ ਵਿਚ ਹਾਲੀਆ ਬਣੀ ਹੜ੍ਹ ਦੀ ਸਥਿਤੀ ਨਾਲ ਜੋੜਕੇ ਵਾਇਰਲ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਦਾ ਨਹੀਂ ਬਲਕਿ 2017 ਦਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. ਤਾਸ਼ ਦੇ ਪੱਤਿਆਂ ਵਾਂਗ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ 2021 ਦਾ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿੱਚ ਇੱਕ 8 ਮਰਲਾ ਇਮਾਰਤ ਨੂੰ ਢਹਿਢੇਰੀ ਹੁੰਦੇ ਵੇਖਿਆ ਜਾ ਸਕਦਾ ਸੀ। ਹੁਣ ਦਾਅਵਾ ਕੀਤਾ ਗਿਆ ਕਿ ਮਾਮਲਾ ਹਾਲੀਆ ਹੈ ਅਤੇ ਸ਼ਿਮਲਾ ਦਾ ਹੈ ਜਿੱਥੇ ਭਾਰੀ ਮੀਂਹ ਕਾਰਣ ਭੁਚਾਲ ਆਉਣ ਬਾਅਦ ਇੱਕ ਇਮਾਰਤ ਢਹਿਢੇਰੀ ਹੋ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਦਾ ਨਹੀਂ ਬਲਕਿ 2021 ਦਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. ਮੁਹਾਲੀ ਵਿਚ ਮਗਰਮੱਛ ਦੇਖੇ ਜਾਣ ਦਾ ਦਾਅਵਾ ਸਿਰਫ਼ ਅਫਵਾਹ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਗਿਆ ਕਿ ਪੰਜਾਬ 'ਚ ਹਾਲੀਆ ਹੜ੍ਹ ਦੀ ਸਥਿਤੀ ਵਿਚ ਮੁਹਾਲੀ ਦੇ ਪਿੰਡ ਬਡਾਲੀ ਵਿਖੇ ਇੱਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ਵਿਚ ਦੇਖਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਸੀ ਅਤੇ ਇਸਦਾ ਪੰਜਾਬ ਵਿਚ ਬਣੇ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਸੋਸ਼ਲ ਮੀਡੀਆ 'ਤੇ ਗੱਡੀ ਦੇ ਰੁੜ੍ਹਨ ਦਾ ਵਾਇਰਲ ਇਹ ਵੀਡੀਓ ਪੁਰਾਣਾ ਹੈ
ਹੜ੍ਹ ਦੇ ਇਨ੍ਹਾਂ ਹਲਾਤਾਂ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਸਵਾਰੀਆਂ ਨਾਲ ਭਰੀ ਇੱਕ ਗੱਡੀ ਨੂੰ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਹਾਲੀਆ ਹੜ੍ਹ ਨਾਲ ਜੋੜਕੇ ਵਾਇਰਲ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਜੁਲਾਈ 2022 ਤੋਂ ਵਾਇਰਲ ਹੁੰਦਾ ਆ ਰਿਹਾ ਸੀ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਸੁਡਾਨ ਦਾ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. ਵਾਇਰਲ ਇਹ ਵੀਡੀਓ ਇੱਕ ਤਾਂ ਪੁਰਾਣਾ ਤੇ ਦੂਜਾ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਇੱਕ ਪੁਲ ਤੋਂ ਤੇਜ਼ ਅਲਾਰਮ ਵੱਜਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਅਤੇ ਪੁਲ ਹੇਠਾਂ ਪਾਣੀ ਦਾ ਬਹੁਤ ਤੇਜ਼ ਵਹਾਅ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਨੰਗਲ ਡੈਮ 'ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਸੀ ਅਤੇ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਉੱਮੀਦ ਕਰਦੇ ਹਾਂ ਤੁਹਾਂਨੂੰ ਪਸੰਦ ਚੰਗੀ ਲੱਗੀ ਹੋਵੇਗੀ ਸਾਡੀ ਇਹ Fact Check ਰਿਪੋਰਟ... ਪੜ੍ਹਦੇ ਰਹੋ Rozana Spokesman