ਸਹੀ ਸਲਾਮਤ ਹਨ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ, ਮੌਤ ਦਾ ਵਾਇਰਲ ਦਾਅਵਾ ਫਰਜ਼ੀ ਹੈ- Fact Check ਰਿਪੋਰਟ
ਅਦਾਕਾਰ ਬਿੰਨੂ ਢਿੱਲੋਂ ਸਹੀ ਸਲਾਮਤ ਹਨ ਅਤੇ ਉਨ੍ਹਾਂ ਦੀ ਮੌਤ ਦਾ ਦਾਅਵਾ ਕਰਦਾ ਵਾਇਰਲ ਗ੍ਰਾਫਿਕ ਫਰਜ਼ੀ ਹੈ।
Claim
ਸੋਸ਼ਲ ਮੀਡਿਆ ‘ਤੇ ਪੰਜਾਬੀ ਮੀਡਿਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਹਵਾਲੀਓਂ ਇੱਕ ਗ੍ਰਾਫਿਕ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਫੇਸਬੁੱਕ ਯੂਜ਼ਰ "Gagi Dhaliwal" ਨੇ ਵਾਇਰਲ ਗ੍ਰਾਫਿਕ ਸਾਂਝਾ ਕਰਦਿਆਂ ਲਿਖਿਆ, "ਆਹੋ ਜਦੋਂ ਫ਼ਰੀਦਕੋਟ ਆਇਆ ਸੀ, ਉਦੋਂ ਸਾਹਾਂ ਤੇ ਹੀ ਸੀ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਅਦਾਕਾਰ ਬਿੰਨੂ ਢਿੱਲੋਂ ਸਹੀ ਸਲਾਮਤ ਹਨ ਅਤੇ ਉਨ੍ਹਾਂ ਦੀ ਮੌਤ ਦਾ ਦਾਅਵਾ ਕਰਦਾ ਵਾਇਰਲ ਗ੍ਰਾਫਿਕ ਫਰਜ਼ੀ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। ਦੱਸ ਦਈਏ ਕਿ ਜੇਕਰ ਅਦਾਕਾਰ ਬਿੰਨੂ ਦੀ ਮੌਤ ਹੋਈ ਹੁੰਦੀ ਤਾਂ ਹੁਣ ਤਕ ਇਸ ਖਬਰ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।
ਹੁਣ ਅਸੀਂ ਅੱਗੇ ਵਧਦਿਆਂ ਅਦਾਕਾਰ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ ਦਾ ਰੁੱਖ ਕੀਤਾ। ਦੱਸ ਦਈਏ ਕਿ ਅਦਾਕਾਰ ਨੇ ਕੁਝ ਘੰਟਿਆਂ ਪਹਿਲਾਂ ਤੇ ਬੀਤੇ ਦਿਨਾਂ ਪੋਸਟ ਸਾਂਝੇ ਕੀਤੇ ਹਨ ਜਿਨ੍ਹਾਂ ਤੋਂ ਸਾਫ ਹੁੰਦਾ ਹੈ ਕਿ ਅਦਾਕਾਰ ਸਹੀ ਸਲਾਮਤ ਹੈ।
ਹੁਣ ਅਸੀਂ ਇਸ ਗ੍ਰਾਫਿਕ ਦੀ ਭਾਲ ਮੀਡੀਆ ਅਦਾਰੇ Pro Punjab ਦੇ ਅਧਿਕਾਰਿਕ ਫੇਸਬੁੱਕ ਅਕਾਊਂਟ 'ਤੇ ਕੀਤੀ। ਸਾਨੂੰ ਇੱਕ ਪੋਸਟ ਮਿਲਿਆ ਜਿਸਨੂੰ ਸ਼ੇਅਰ ਕਰ ਪ੍ਰੋ ਪੰਜਾਬ ਟੀਵੀ ਨੇ ਸਪਸ਼ਟੀਕਰਨ ਦਿੰਦਿਆਂ ਲਿਖਿਆ ਸੀ, "ਸ਼ਰਾਰਤੀ ਅਨਸਰਾਂ ਨੇ Pro Punjab TV ਦੇ ਗ੍ਰਾਫਿਕ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਹੈ।"
ਦੱਸ ਦਈਏ ਕਿ ਅਸਲ ਗ੍ਰਾਫਿਕ ਵਿਚ ਪੰਜਾਬੀ ਅਦਾਕਾਰ ਰਣਦੀਪ ਭੰਗੂ ਦੀ ਅਚਨਚੇਤ ਮੌਤ ਬਾਰੇ ਦੱਸਿਆ ਗਿਆ ਸੀ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਵੀ ਫਰਜ਼ੀ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਅਦਾਕਾਰ ਬਿੰਨੂ ਢਿੱਲੋਂ ਸਹੀ ਸਲਾਮਤ ਹਨ ਅਤੇ ਉਨ੍ਹਾਂ ਦੀ ਮੌਤ ਦਾ ਦਾਅਵਾ ਕਰਦਾ ਵਾਇਰਲ ਗ੍ਰਾਫਿਕ ਫਰਜ਼ੀ ਹੈ।
Result: Fake
Our Sources
Social Media Accounts Of Binnu Dhillon
Meta Post Of Pro Punjab TV Published On 23 June 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ