ਹਿੰਦੂਆਂ 'ਤੇ ਅੱਤਿਆਚਾਰ ਦਾ ਕੋਈ ਮਸਲਾ ਨਹੀਂ, ਵੀਡੀਓ ਸਬਰੀਮਾਲਾ ਮੇਲੇ 'ਚ ਗੁਆਚੇ ਬੱਚੇ ਦਾ ਹੈ- Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਬਰੀਮਾਲਾ ਮੇਲੇ ਵਿਚ ਗੁਆਚ ਗਏ ਬੱਚੇ ਦਾ ਹੈ ਜਿਸਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

Fact Check Video of child seeking help to find his father viral with fake communal claim

ਸੋਸ਼ਲ ਮੀਡੀਆ 'ਤੇ ਇੱਕ ਬਸ 'ਚ ਬੈਠੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਬੱਚਾ ਬਸ ਦੀ ਖਿੜਕੀ 'ਤੇ ਆ ਕੇ ਰੋਂਦਾ ਤੇ ਅੱਪਾ ਚਿਲਾਉਂਦਾ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹਿੰਦੂ ਬੱਚੇ ਨੂੰ ਧਰਮ ਨੂੰ ਪੇਸ਼ ਕਰਨ 'ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਧਾਰਮਿਕ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਟਵਿੱਟਰ ਅਕਾਊਂਟ राजू राष्ट्रवादी NBD.RBL ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "वे गाजा के बच्चों को दिखाएंगे, वे सीरिया के बच्चों को दिखाएंगे लेकिन वे यह नहीं दिखाएंगे कि भारत के केरल में हिंदू बच्चे के साथ उसके धर्म का पालन करने पर कैसा व्यवहार किया जा रहा है.. अगर ये बच्चा किसी और मज़हब से होता तो पूरी दुनिया में हाहाकार मच गया होता..."

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਬਰੀਮਾਲਾ ਮੇਲੇ ਵਿਚ ਗੁਆਚ ਗਏ ਬੱਚੇ ਦਾ ਹੈ ਜਿਸਨੂੰ ਫਰਜ਼ੀ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਵੀਡੀਓ ਦੇ ਅੰਤ ਵਿਚ Asianet Newsable ਦੀ ਲੋਗੋ ਆਉਂਦਾ ਹੈ। ਅਸੀਂ ਇਹ ਵੀ ਪਾਇਆ ਕਿ ਬੱਚਾ ਵੀਡੀਓ ਵਿਚ ਅੱਪਾ ਚਿੱਲਾ ਰਿਹਾ ਹੈ ਜਿਸਨੂੰ ਦੱਖਣ ਭਾਸ਼ਾ ਵਿਚ ਪਿਓ ਲਈ ਵਰਤਿਆ ਜਾਂਦਾ ਹੈ।

ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

ਵਾਇਰਲ ਦਾਅਵਾ ਫਰਜ਼ੀ ਹੈ

ਸਾਨੂੰ ਇਹ ਅਸਲ ਵੀਡੀਓ Asianet Newsable ਦੇ ਅਧਿਕਾਰਿਕ Youtube ਅਕਾਊਂਟ 'ਤੇ ਸਾਂਝਾ ਮਿਲਿਆ। ਵੀਡੀਓ ਸਾਂਝਾ ਕਰਦਿਆਂ ਸਿਰਲੇਖ ਦਿੱਤਾ ਗਿਆ, "Sabarimala rush: Heart-wrenching video of crying child seeking help to find his father emerges"

ਵੀਡੀਓ ਨਾਲ ਜਾਣਕਾਰੀ ਦਿੱਤੀ ਗਈ, "ਸਬਰੀਮਾਲਾ 'ਚ ਪਿਛਲੇ ਪੰਜ ਦਿਨਾਂ ਤੋਂ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਭਾਰੀ ਭੀੜ ਕਾਰਨ ਬਹੁਤ ਸਾਰੇ ਸ਼ਰਧਾਲੂ ਸਬਰੀਮਾਲਾ ਮੰਦਰ ਅਤੇ ਭਗਵਾਨ ਅਯੱਪਾ ਦੇ ਦਰਸ਼ਨਾਂ ਤੋਂ ਬਿਨਾਂ ਪੰਡਾਲਮ ਤੋਂ ਵਾਪਸ ਪਰਤ ਰਹੇ ਹਨ। ਇਸ ਦੌਰਾਨ ਸਬਰੀਮਾਲਾ 'ਚ ਇਕ ਬੱਚੇ ਦੇ ਰੋਣ ਦਾ ਵੀਡੀਓ ਸਾਹਮਣੇ ਆਇਆ ਹੈ, ਜੋ ਆਪਣਾ ਰਾਹ ਭੁੱਲ ਗਿਆ ਸੀ। ਫੁਟੇਜ ਤੋਂ ਪਤਾ ਚੱਲਦਾ ਹੈ ਕਿ ਬੱਚਾ ਆਪਣੇ ਪਿਤਾ ਨੂੰ ਲੱਭ ਰਿਹਾ ਹੈ ਜੋ ਨੀਲੱਕਲ ਵਿਖੇ ਭੀੜ ਵਿੱਚ ਗੁਆਚ ਗਿਆ ਸੀ।"

ਸਾਨੂੰ ਆਪਣੀ ਸਰਚ ਦੌਰਾਨ ਕਈ ਮੀਡੀਆ ਰਿਪੋਰਟਸ ਵੀ ਮਿਲੀਆਂ ਜਿਨ੍ਹਾਂ ਵਿਚ ਕੇਰਲ ਦੇ ਪੁਲਿਸ ਮੁਲਾਜ਼ਮਾਂ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਾਫ ਬਿਆਨ ਦਿੱਤੇ ਸੀ ਕਿ ਇਹ ਵੀਡੀਓ ਸਬਰੀਮਾਲਾ ਮੇਲੇ 'ਚ ਗੁਆਚੇ ਬੱਚੇ ਦਾ ਹੈ।

ਇਸ ਜਾਣਕਾਰੀ ਤੋਂ ਸਾਫ ਹੁੰਦਾ ਹੈ ਕਿ ਮਾਮਲਾ ਮੇਲੇ 'ਚ ਗੁਆਚੇ ਬੱਚੇ ਦਾ ਹੈ ਜਿਸਨੂੰ ਫਰਜ਼ੀ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਬਰੀਮਾਲਾ ਮੇਲੇ ਵਿਚ ਗੁਆਚ ਗਏ ਬੱਚੇ ਦਾ ਹੈ ਜਿਸਨੂੰ ਫਰਜ਼ੀ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
 

Our Sources:

Original Source By "Asianet Newsable" Dated 12-Dec-2023