ਇਟਲੀ ਦੀ ਪ੍ਰਧਾਨਮੰਤਰੀ ਵੱਲੋਂ ਨਹੀਂ ਜਾਰੀ ਕੀਤਾ ਗਿਆ ਰਾਮ ਮੰਦਿਰ ਨੂੰ ਲੈ ਕੇ ਵਧਾਈ ਦਿੰਦਾ ਵੀਡੀਓ, Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਵੀਡੀਓ ਵਿਚ ਜੌਰਜੀਆ ਮੇਲੋਨੀ ਆਪਣੇ ਜਨਮਦਿਨ ਮੌਕੇ ਲੋਕਾਂ ਨੂੰ ਵਧਾਈ ਦੇ ਰਹੀ ਸੀ ਨਾ ਕਿ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਭਾਰਤੀ ਹਿੰਦੂਆਂ ਨੂੰ ਵਧਾਈ ਦੇ ਰਹੀ ਸੀ।

Fact Check Italy PM georgia meloni birthday thanking video linked with Ram Temple Ayodhaya Pran Pratishta program

RSFC (Team Mohali)- ਸੋਸ਼ਲ ਮੀਡੀਆ 'ਤੇ ਇਟਲੀ ਦੀ ਪ੍ਰਧਾਨਮੰਤਰੀ ਜੌਰਜੀਆ ਮੇਲੋਨੀ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਨੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਮੌਕੇ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਸਭਤੋਂ ਪਹਿਲਾਂ ਭਾਰਤੀ ਹਿੰਦੂਆਂ ਨੂੰ ਵਧਾਈ ਦਿੱਤੀ। ਵਾਇਰਲ 12 ਸੈਕੰਡ ਦੇ ਵੀਡੀਓ ਵਿਚ ਜੌਰਜੀਆ ਮੇਲੋਨੀ ਨੂੰ ਇਤਾਲਵੀ ਭਾਸ਼ਾ ਵਿਚ ਬੋਲਦੇ ਸੁਣਿਆ ਜਾ ਸਕਦਾ ਹੈ।

ਟਵਿੱਟਰ ਅਕਾਊਂਟ Doonger Singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "प्राण प्रतिष्ठा के बाद सबसे पहली बधाई आ गई, इटली की @GiorgiaMeloni की तरफ से"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਵਿਚ ਜੌਰਜੀਆ ਮੇਲੋਨੀ ਆਪਣੇ ਜਨਮਦਿਨ ਮੌਕੇ ਲੋਕਾਂ ਨੂੰ ਵਧਾਈ ਦੇ ਰਹੀ ਸੀ ਨਾ ਕਿ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਭਾਰਤੀ ਹਿੰਦੂਆਂ ਨੂੰ ਵਧਾਈ ਦੇ ਰਹੀ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਜੌਰਜੀਆ ਮੇਲੋਨੀ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੱਭਣਾ ਸ਼ੁਰੂ ਕੀਤਾ। 

ਦੱਸ ਦਈਏ ਸਾਨੂੰ ਅਸਲ ਵੀਡੀਓ ਜੌਰਜੀਆ ਵੱਲੋਂ 15 ਜਨਵਰੀ 2024 ਨੂੰ ਸਾਂਝਾ ਕੀਤਾ ਮਿਲਿਆ। ਜੌਰਜੀਆ ਮੇਲੋਨੀ ਨੇ ਇਸ ਵੀਡੀਓ ਨੂੰ ਇਤਾਲਵੀ ਭਾਸ਼ਾ ਦੇ ਕੈਪਸ਼ਨ ਨਾਲ ਸਾਂਝਾ ਕੀਤਾ ਸੀ। ਜੌਰਜੀਆ ਨੇ ਵੀਡੀਓ ਨੂੰ "Grazie. Siete la mia forza!" ਲਿਖ ਕੇ ਸਾਂਝਾ ਕੀਤਾ ਜਿਸਦਾ ਪੰਜਾਬੀ ਅਨੁਵਾਦ ਸੀ, "ਧਨਵਾਦ, ਤੁਸੀਂ ਸਾਰੇ ਮੇਰੀ ਤਾਕਤ ਹੋ।"

 

 

ਦੱਸ ਦਈਏ ਕਿ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਅਤੇ ਵੀਡੀਓ ਨੂੰ ਲੈ ਕੇ ਸਾਨੂੰ ਕਈ ਰਿਪੋਰਟਾਂ ਮਿਲੀਆਂ। ਦੱਸ ਦਈਏ ਕਿ ਵੀਡੀਓ ਵਿਚ ਜੌਰਜੀਆ ਮੇਲੋਨੀ ਆਪਣੇ 47ਵੇਂ ਜਨਮਦਿਨ ਮੌਕੇ ਆਪਣੇ ਪ੍ਰਸ਼ੰਸਕਾਂ ਦਾ ਧਨਵਾਦ ਕਰ ਰਹੇ ਸਨ ਨਾ ਕਿ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਭਾਰਤੀ ਹਿੰਦੂਆਂ ਨੂੰ ਵਧਾਈ ਦੇ ਰਹੇ ਸਨ।

ਇਸ ਮਾਮਲੇ ਨੂੰ ਲੈ ਕੇ www.ilgazzettino.it ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਵਿਚ ਜੌਰਜੀਆ ਮੇਲੋਨੀ ਆਪਣੇ ਜਨਮਦਿਨ ਮੌਕੇ ਲੋਕਾਂ ਨੂੰ ਵਧਾਈ ਦੇ ਰਹੀ ਸੀ ਨਾ ਕਿ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਭਾਰਤੀ ਹਿੰਦੂਆਂ ਨੂੰ ਵਧਾਈ ਦੇ ਰਹੀ ਸੀ।

Our Sources:

Original Video By Giorgia Meloni Posted 15 Jan 2024

News Report Of  www.ilgazzettino.it