ਫੈਸਲੇ ਤੋਂ ਨਰਾਜ਼ ਵਿਅਕਤੀ ਨੇ ਨਹੀਂ ਕੁੱਟਿਆ ਜਜ, ਵੀਡੀਓ ਟਾਈਪਿਸਟ ਤੇ ਮੁਨਸ਼ੀ ਦੀ ਲੜਾਈ ਦਾ ਹੈ, Fact Check ਰਿਪੋਰਟ 

ਸਪੋਕਸਮੈਨ Fact Check

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ  ਜਗਾਧਰੀ ਕੋਰਟ ਵਿਖੇ ਟਾਈਪਿਸਟ ਤੇ ਮੁਨਸ਼ੀ ਵਿਚਕਾਰ ਹੋਈ ਝੜਪ ਦਾ ਹੈ।

Fact Check Video Of Fight Between Munshi And Typist Viral With Fake Claim

Claim

ਸੋਸ਼ਲ ਮੀਡੀਆ 'ਤੇ ਇੱਕ ਝੜਪ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਰਿਆਣਾ ਦੇ ਜਗਾਧਰੀ ਕੋਰਟ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਵਿਅਕਤੀ ਨੇ ਫੈਸਲੇ ਤੋਂ ਨਰਾਜ਼ ਹੋ ਕੇ ਜਜ ਨਾਲ ਕੁੱਟਮਾਰ ਕੀਤੀ। 

X ਯੂਜ਼ਰ "Jitendra pratap singh" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "यमुनानगर जगाधरी हरियाणा, एक शख्स  डिस्टिक कोर्ट में जज साहब को ही मारने लगा क्योंकि वह न्याय से संतुष्ट नहीं था"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ  ਜਗਾਧਰੀ ਕੋਰਟ ਵਿਖੇ ਟਾਈਪਿਸਟ ਤੇ ਮੁਨਸ਼ੀ ਵਿਚਕਾਰ ਹੋਈ ਝੜਪ ਦਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। 

ਵੀਡੀਓ ਜਜ ਨਾਲ ਕੁੱਟਮਾਰ ਦਾ ਨਹੀਂ ਹੈ

ਸਾਨੂੰ ਮਾਮਲੇ ਨੂੰ ਲੈ ਕੇ Dainik Bhaskar ਦੀ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਇਸਤੇਮਾਲ ਕੀਤਾ ਗਿਆ ਸੀ। ਇਥੇ ਮੌਜੂਦ ਜਾਣਕਾਰੀ ਅਨੁਸਾਰ, "ਹਰਿਆਣਾ ਦੀ ਜਗਾਧਰੀ ਕੋਰਟ ਵਿਖੇ ਟਾਈਪਿਸਟ ਰਵੀ ਪ੍ਰਤਾਪ ਅਤੇ ਮੁਨਸ਼ੀ ਰਮੇਸ਼ ਚੰਦ ਵਿਚਾਲੇ ਹੱਥੋਪਾਈ ਹੋ ਗਈ। ਰਮੇਸ਼ ਚੰਦ ਨੇ ਦੱਸਿਆ ਕਿ ਉਸ ਨੇ ਟਾਈਪਿਸਟ ਰਵੀ ਪ੍ਰਤਾਪ ਵੱਲੋਂ ਕਲੇਮ ਟਾਈਪ ਕਰਵਾਇਆ ਸੀ ਜਿਸਦੇ 650 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ। ਸੈਕਟਰ-17 ਥਾਣੇ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।"

ਮਤਲਬ ਸਾਫ ਸੀ ਕਿ ਇਹ ਦੋਵੇਂ ਸ਼ਕਸ ਟਾਈਪਿਸਟ ਤੇ ਮੁਨਸ਼ੀ ਹਨ।

ਦੈਨਿਕ ਭਾਸਕਰ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ ਅਤੇ ਇੱਕ ਲੋਕਲ ਨਿਊਜ਼ ਚੈੱਨਲ NEWS ASIA 24/7 ਦੀ Youtube ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ  ਜਗਾਧਰੀ ਕੋਰਟ ਵਿਖੇ ਟਾਈਪਿਸਟ ਤੇ ਮੁਨਸ਼ੀ ਵਿਚਕਾਰ ਹੋਈ ਝੜਪ ਦਾ ਹੈ।

Result: Misleading

Our Sources:

News Report Of Dainik Bhaskar Published On 20 August 2024

Youtube News Report Of NEWS ASIA 24/7 Published On 21 August 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ