BJP ਨੂੰ ਵੋਟ ਨਾ ਦੇਣ ਦੀ ਅਪੀਲ ਕਰਦਾ ਇਹ ਪ੍ਰਚਾਰ ਵੀਡੀਓ ਬੰਗਾਲ ਚੋਣਾਂ 2021 ਲਈ ਬਣਾਇਆ ਗਿਆ ਸੀ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਵੀਡੀਓ ਬੰਗਾਲ 2021 'ਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਮੁਹਿੰਮ ਨਾਲ ਜੁੜਿਆ ਵੀਡੀਓ ਹੈ ਜਿਸਨੂੰ ਹੁਣ ਕਰਨਾਟਕ ਦੀਆਂ ਹਾਲੀਆ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।

Fact Check Old video campaign no vote to bjp in bengal elections shared linked with recent karnataka elections 2023

RSFC (Team Mohali)- 10 ਮਈ 2023 ਨੂੰ ਹੋਣ ਵਾਲੀਆਂ ਕਰਨਾਟਕ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਾਫੀ ਜ਼ੋਰ ਲਾਇਆ ਹੋਇਆ ਹੈ। ਕਾਂਗਰਸ ਹੋਵੇ ਜਾਂ ਭਾਜਪਾ, ਹਰ ਪਾਰਟੀ ਨੇ ਕਰਨਾਟਕ ਦੇ ਲੋਕਾਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਇਨ੍ਹਾਂ ਚੋਣਾਂ ਦੇ ਸਬੰਧ ਵਿਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਨੂੰ “ਨੋ ਵੋਟ ਟੂ ਬੀਜੇਪੀ”,ਲਿਖੀ ਤਖ਼ਤੀ ਫੜ੍ਹੇ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਰਨਾਟਕ ਚੋਣਾਂ ਵਿਚ ਬੀਜੇਪੀ ਨੂੰ ਵੋਟ ਨਾ ਪਾਉਣ ਲਈ ਇੱਕ ਪ੍ਰਚਾਰ ਵੀਡੀਓ ਹੈ।

ਟਵਿੱਟਰ ਅਕਾਊਂਟ Deepak Khatri ਨੇ 23 ਅਪ੍ਰੈਲ 2023 ਨੂੰ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, "No Vote to BJP ❌ #KarnatakaElection2023"

ਇਹ ਟਵੀਟ ਹੇਠਾਂ ਦੇਖਿਆ ਜਾ ਸਕਦਾ ਹੈ।

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਵੀਡੀਓ ਬੰਗਾਲ 2021 'ਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਮੁਹਿੰਮ ਨਾਲ ਜੁੜਿਆ ਵੀਡੀਓ ਹੈ ਜਿਸਨੂੰ ਹੁਣ ਕਰਨਾਟਕ ਦੀਆਂ ਹਾਲੀਆ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।

ਪੜ੍ਹੋ ਸਪੋਕਸਮੈਨ ਦੀ ਪੜਤਾਲ;

ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਗੂਗਲ ਵਿਚ ਕੀਵਰਡ "No Vote To BJP Campaign" ਨਾਲ ਸਰਚ ਕਰਨਾ ਸ਼ੁਰੂ ਕੀਤਾ।

ਇਹ ਵੀਡੀਓ 2021 ਦਾ ਹੈ

ਸਾਨੂੰ 24 ਅਪ੍ਰੈਲ 2021 ਨੂੰ "ਨੋ ਵੋਟ ਟੂ ਬੀਜੇਪੀ" ਨਾਂਅ ਦੇ ਟਵਿੱਟਰ ਅਕਾਊਂਟ ਦੁਆਰਾ ਅੱਪਲੋਡ ਕੀਤਾ ਗਿਆ ਅਸਲੀ ਵੀਡੀਓ ਮਿਲਿਆ। ਇਹ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, "Bengalis across the world saying "No Vote To BJP". #NoVoteToBJP"

 

 

ਜੇਕਰ ਇਸ ਟਵਿੱਟਰ ਅਕਾਊਂਟ ਦੇ ਬਾਇਓ ਨੂੰ ਦੇਖਿਆ ਜਾਵੇ ਤਾਂ ਬਾਇਓ ਵਿਚ "#NoVoteToBJP in #BengalElection2021" ਲਿਖਿਆ ਹੋਇਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਵੀਡੀਓ ਬੰਗਾਲ ਚੋਣਾਂ ਲਈ ਤਿਆਰ ਕੀਤਾ ਗਿਆ ਸੀ।

ਸਾਨੂੰ 2 ਸਾਲ ਪਹਿਲਾਂ "ਨੋ ਵੋਟ ਟੂ ਬੀਜੇਪੀ" ਨਾਂਅ ਦੇ ਯੂਟਿਊਬ ਅਕਾਊਂਟ ਦੁਆਰਾ ਸ਼ੇਅਰ ਕੀਤੀ ਗਈ ਇਸ ਮੁਹਿੰਮ ਦਾ ਇੱਕ ਹੋਰ ਵੀਡੀਓ ਮਿਲਿਆ ਹੈ ਜਿਸਨੂੰ ਦੇਖਿਆ ਜਾ ਸਕਦਾ ਹੈ।

ਇਸ ਮੁਹਿੰਮ ਬਾਰੇ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਵੀਡੀਓ ਬੰਗਾਲ 2021 'ਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਮੁਹਿੰਮ ਨਾਲ ਜੁੜਿਆ ਵੀਡੀਓ ਹੈ ਜਿਸਨੂੰ ਹੁਣ ਕਰਨਾਟਕ ਦੀਆਂ ਹਾਲੀਆ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।