ਨਹੀਂ ਹੋ ਰਹੀ ਮਸਜਿਦ 'ਤੇ ਪੱਥਰਬਾਜ਼ੀ, ਜਾਣੋ ਇਸ ਭੜਕਾਊ ਪੋਸਟ ਦਾ ਅਸਲ ਸੱਚ- Spokesman Fact Check
ਵੀਡੀਓ ਮਸਜਿਦ 'ਤੇ ਪੱਥਰਬਾਜ਼ੀ ਦਾ ਨਹੀਂ ਬਲਕਿ ਇੱਕ ਹਿੰਦੂ ਤਿਓਹਾਰ ਦੇ ਜਸ਼ਨ ਨਾਲ ਸਬੰਧਿਤ ਹੈ ਜਿਸਦੇ ਵਿਚ ਲੋਕਾਂ ਵੱਲੋਂ ਇੱਕ ਦੂਜੇ 'ਤੇ ਗੋਬਰ ਦੇ ਗੋਹੇ ਸੁੱਟਿਆ ਜਾਂਦਾ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਦੀ ਭੀੜ੍ਹ ਨੂੰ ਇੱਕ ਦੂਜੀ ਭੀੜ੍ਹ 'ਤੇ ਕੁਝ ਸੁੱਟਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਆਂਧਰਾ ਪ੍ਰਦੇਸ਼ ਦੇ ਕੁਰਨੁਰ ਜ਼ਿਲ੍ਹਾ ਅਧੀਨ ਪੈਂਦੇ ਕੈਰੁੱਪਲਾ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਭਾਜਪਾ ਸਮਰਥਕਾਂ ਵੱਲੋਂ ਇੱਕ ਮਸਜਿਦ 'ਤੇ ਪੱਥਰਬਾਜ਼ੀ ਕੀਤੀ ਗਈ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
X ਅਕਾਊਂਟ ਕਵਿਤਾ ਯਾਦਵ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "AP: कुरनूल ज़िला के कैरुपुला गांव में भाजपा समर्थक एक पुरानी मस्जिद पर पत्थर फैंक रहे हैं। यह है मोदी का नया भारत? यदि अब भी आंखें न खोली तो ये आदमी भारत को पत्थरों और गुफाओं के युग में वापस ले जायेगा"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਮਸਜਿਦ 'ਤੇ ਪੱਥਰਬਾਜ਼ੀ ਦਾ ਨਹੀਂ ਬਲਕਿ ਇੱਕ ਹਿੰਦੂ ਤਿਓਹਾਰ ਦੇ ਜਸ਼ਨ ਨਾਲ ਸਬੰਧਿਤ ਹੈ ਜਿਸਦੇ ਵਿਚ ਲੋਕਾਂ ਵੱਲੋਂ ਇੱਕ ਦੂਜੇ 'ਤੇ ਗੋਬਰ ਦੇ ਗੋਹੇ ਸੁੱਟਿਆ ਜਾਂਦਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਵੀਡੀਓ ਤਿਉਹਾਰ ਦੇ ਜਸ਼ਨ ਦਾ ਹੈ"
ਸਾਨੂੰ ਇਸ ਵੀਡੀਓ ਸਣੇ ਇਸ ਮਾਮਲੇ ਦੀਆਂ ਕਈ ਵੀਡੀਓ ਇੱਕ ਇੰਸਟਾਗ੍ਰਾਮ ਅਕਾਊਂਟ ਵੱਲੋਂ ਸਾਂਝੀ ਮਿਲੀਆਂ। manaadoni ਨਾਂਅ ਦੇ ਅਕਾਊਂਟ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਸਾਂਝਾ ਕਰਦਿਆਂ ਤੇਲਗੂ ਭਾਸ਼ਾ ਵਿਚ ਕੈਪਸ਼ਨ ਲਿਖਿਆ ਗਿਆ, "కైరుప్పుల గ్రామం లో ఉగాది పండుగ సందర్భంగా ఘనంగా శ్రీ కాళికా వీరభద్ర స్వామి వారి నుగ్గులాట సమరం ( పిడకల సమరం )" ਇਸ ਕੈਪਸ਼ਨ ਦਾ ਗੂਗਲ ਅਨੁਵਾਦ ਪੰਜਾਬੀ ਭਾਸ਼ਾ ਵਿਚ ਹੈ, "ਕੈਰੂਪੁਲਾ ਪਿੰਡ 'ਚ ਉਗਾਦੀ ਤਿਉਹਾਰ ਦੇ ਮੌਕੇ 'ਤੇ ਸ਼੍ਰੀ ਕਾਲਿਕਾ ਵੀਰਭੱਦਰ ਸਵਾਮੀ ਦਾ ਨੁਗਗੁਲਤਾ ਸਮਾਰਮ (ਪਿਡਕਲਾ ਸਮਾਰਮ) ਮਨਾਇਆ ਗਿਆ।"
ਹੁਣ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਇਸ ਤਿਓਹਾਰ ਨੂੰ ਲੈ ਕੇ Newsflare ਦੀ 2 ਅਧਿਕਾਰਿਕ ਰਿਪੋਰਟਸ ਮਿਲੀਆਂ। ਇੱਕ ਰਿਪੋਰਟ ਪਿਛਲੇ ਸਾਲ ਦੀ ਜਿਸਦੇ ਵਿਚ ਸਮਾਨ ਵਾਇਰਲ ਵੀਡੀਓ ਵਾਲੇ ਦ੍ਰਿਸ਼ ਵੇਖੇ ਜਾ ਸਕਦੇ ਸਨ ਅਤੇ ਇੱਕ ਰਿਪੋਰਟ ਵਿਚ ਇਸ ਸਾਲ ਦਾ ਜਸ਼ਨ ਵੇਖਿਆ ਜਾ ਸਕਦਾ ਸੀ। ਰਿਪੋਰਟਸ ਨਾਲ ਜਾਣਕਾਰੀ ਦਿੱਤੀ ਗਈ ਸੀ, "ਦੱਖਣੀ ਭਾਰਤੀ ਪਿੰਡ ਕੈਰੁੱਪਲਾ ਵਿੱਚ, ਪਿਡਾਕਲਾ ਯੁੱਧ ਨਾਮਕ ਇੱਕ ਸਾਲਾਨਾ ਸਮਾਗਮ ਹੁੰਦਾ ਹੈ, ਜਿੱਥੇ ਸੈਂਕੜੇ ਲੋਕ ਇੱਕ ਦੂਜੇ 'ਤੇ ਗੋਹਾ ਸੁੱਟ ਕੇ ਇੱਕ ਰਸਮੀ ਲੜਾਈ ਵਿਚ ਸ਼ਾਮਲ ਹੁੰਦੇ ਹਨ। ਇਹ ਅਜੀਬ ਜਸ਼ਨ ਪਿੰਡਾਂ ਵਿੱਚ ਸਿਹਤ, ਖੁਸ਼ਹਾਲੀ ਅਤੇ ਬਰਸਾਤ ਲਿਆਉਣ ਲਈ ਮਨਾਇਆ ਜਾਂਦਾ ਹੈ। ਰੀਤੀ ਰਿਵਾਜ ਵਿਚ ਦੋ ਸਮੂਹ ਸ਼ਾਮਲ ਹੁੰਦੇ ਹਨ ਜੋ ਆਪੋ-ਆਪਣੇ ਦੇਵਤਿਆਂ ਦੇ ਨਾਮ 'ਤੇ ਲੜਦੇ ਹਨ - ਪਹਿਲਾ ਸਮੂਹ ਦੇਵੀ ਭਦਰਕਾਲੀ ਲਈ ਲੜਦਾ ਹੈ, ਅਤੇ ਦੂਜਾ ਭਗਵਾਨ ਵੀਰਭਦਰਸਵਾਮੀ ਲਈ।"
ਮਤਲਬ ਸਾਫ ਸੀ ਕਿ ਜਸ਼ਨ ਦੇ ਵੀਡੀਓ ਨੂੰ ਧਾਰਮਿਕ ਨਫਰਤ ਦੇ ਮਕਸਦ ਤੋਂ ਫੈਲਾਇਆ ਜਾ ਰਿਹਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਮਸਜਿਦ 'ਤੇ ਪੱਥਰਬਾਜ਼ੀ ਦਾ ਨਹੀਂ ਬਲਕਿ ਇੱਕ ਹਿੰਦੂ ਤਿਓਹਾਰ ਦੇ ਜਸ਼ਨ ਨਾਲ ਸਬੰਧਿਤ ਹੈ ਜਿਸਦੇ ਵਿਚ ਲੋਕਾਂ ਵੱਲੋਂ ਇੱਕ ਦੂਜੇ 'ਤੇ ਗੋਬਰ ਦੇ ਗੋਹੇ ਸੁੱਟਿਆ ਜਾਂਦਾ ਹੈ।
Result- Fake
Our Sources:
Instagram Post Of "manaadoni" Shared On 11 April 2024
News Report Of Newsflare Giving Information Regarding The Festival Published On 10 April 2024
News Report Of Newsflare Giving Information Regarding The Festival Published On 29 March 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ