ਵਿਸ਼ਵ ਕੱਪ 2023 ਦੀ ਹਾਰ ਤੋਂ ਬਾਅਦ ਲਾਈਵ ਹੋਏ ਰੋਹਿਤ ਸ਼ਰਮਾ? ਵਾਇਰਲ ਇਹ ਵੀਡੀਓ ਪੁਰਾਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਇਹ ਵੀਡੀਓ 2020 ਦਾ ਹੈ ਜਦੋਂ ਰੋਹਿਤ ਸ਼ਰਮਾ ਨੇ ਸਾਬਕਾ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਲਾਈਵ ਗੱਲਬਾਤ ਕੀਤੀ ਸੀ।

Fact Check Old video of Rohit Sharma Live viral linked to CWC 2023 Final Defeat to India

RSFC (Team Mohali)- ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਇੱਕ ਲਾਈਵ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕਪਤਾਲ ਉਦਾਸ ਨਜ਼ਰ ਆ ਰਹੇ ਹਨ। ਹੁਣ ਇਸ ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਦਾ ਇਹ ਵੀਡੀਓ ਕ੍ਰਿਕੇਟ ਵਿਸ਼ਵ ਕੱਪ 2023 ਦੇ ਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਦਾ ਹੈ।

ਫੇਸਬੁੱਕ ਪੇਜ "Daily Post ਪੰਜਾਬ" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਵਰਲਡ ਕੱਪ ਫਾਇਨਲ ਮੈਚ ਵਿੱਚ ਹਾਰ ਤੋ ਬਾਅਦ ਰੋਹਿਤ ਸ਼ਰਮਾ ਦਾ ਵੀਡਿਓ ਹੋਇਆ ਵਾਇਰਲ, ਮੈਚ ਹਾਰ ਦਾ ਸੱਚ ਆਇਆ ਸਾਹਮਣੇ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ 2020 ਦਾ ਹੈ ਜਦੋਂ ਰੋਹਿਤ ਸ਼ਰਮਾ ਨੇ ਸਾਬਕਾ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਲਾਈਵ ਗੱਲਬਾਤ ਕੀਤੀ ਸੀ। ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਵਿਸ਼ਵ ਕੱਪ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਕਿ ਵਿਸ਼ਵ ਕੱਪ 'ਚ ਮਿਲੀ ਹਾਰ ਤੋਂ ਬਾਅਦ ਜੇਕਰ ਕਪਤਾਨ ਰੋਹਿਤ ਸ਼ਰਮਾ ਲਾਈਵ ਆਏ ਹੁੰਦੇ ਤਾਂ ਉਸ ਖਬਰ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਇਸ ਵਾਇਰਲ ਵੀਡੀਓ ਸਬੰਧਿਤ ਕੋਈ ਖਬਰ ਨਹੀਂ ਮਿਲੀ।

ਵਾਇਰਲ ਵੀਡੀਓ ਪੁਰਾਣਾ ਹੈ

ਅਸੀਂ ਅੱਗੇ ਵਧਦੇ ਹੋਏ ਇਸ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਵੀਡੀਓ 'ਐਨਟੀਵੀ ਸਪੋਰਟਸ' ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਅਪਲੋਡ ਮਿਲਿਆ। ਵੀਡੀਓ ਨੂੰ 12 ਮਈ 2020 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਜਾਣਕਾਰੀ ਮੁਤਾਬਕ, ਵਾਇਰਲ ਵੀਡੀਓ ਰੋਹਿਤ ਸ਼ਰਮਾ ਅਤੇ ਸੁਰੇਸ਼ ਰੈਨਾ ਦੀ ਲਾਈਵ ਗੱਲਬਾਤ ਦਾ ਹੈ।

ਦੱਸ ਦਈਏ ਕਿ ਇਸ ਵੀਡੀਓ ਵਿਚ ਰੋਹਿਤ ਸ਼ਰਮਾ ਨੇ ਸੁਰੇਸ਼ ਰੈਨਾ ਨਾਲ ਇੰਸਤਰਾਗ੍ਰਾਮ 'ਤੇ ਲਾਈਵ ਗੱਲਬਾਤ ਕਰਦਿਆਂ ਆਈਪੀਐਲ, ਭਾਰਤੀ ਕ੍ਰਿਕਟ ਟੀਮ, ਵਿਸ਼ਵ ਕੱਪ ਜਿੱਤਣ ਅਤੇ ਐਮਐਸ ਧੋਨੀ ਬਾਰੇ ਗੱਲ ਕੀਤੀ ਸੀ।

ਸਾਨੂੰ ਇਸ ਗੱਲਬਾਤ ਨੂੰ ਲੈ ਕੇ Times Of India ਦੀ ਖਬਰ ਵੀ ਮਿਲੀ। ਖਬਰ ਮੁਤਾਬਕ ਸੁਰੇਸ਼ ਰੈਨਾ ਨੇ ਰੋਹਿਤ ਸ਼ਰਮਾ ਨਾਲ ਲਾਈਵ ਗੱਲਬਾਤ ਕਰਦਿਆਂ ਕਿਹਾ ਕਿ ਹਜੇ ਵੀ ਉਨ੍ਹਾਂ ਅੰਦਰ ਕ੍ਰਿਕੇਟ ਬਚਿਆ ਹੋਇਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ 2020 ਦਾ ਹੈ ਜਦੋਂ ਰੋਹਿਤ ਸ਼ਰਮਾ ਨੇ ਸਾਬਕਾ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਲਾਈਵ ਗੱਲਬਾਤ ਕੀਤੀ ਸੀ। ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਵਿਸ਼ਵ ਕੱਪ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।