ਇਹ ਵਾਇਰਲ ਵੀਡੀਓ ਬਦਰੀਨਾਥ ਦਾ ਨਹੀਂ ਬਲਕਿ ਕੋਲੰਬੀਆ ਵਿਚ ਆਏ ਹੜ੍ਹ ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਬਦਰੀਨਾਥ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਵੀਡੀਓ ਨੂੰ ਭਾਰਤ ਦਾ ਦੱਸਕੇ ਗੁੰਮਰਾਹ ਕੀਤਾ ਜਾ ਰਿਹਾ ਹੈ।
Claim
ਸੋਸ਼ਲ ਮੀਡੀਆ 'ਤੇ ਭਿਆਨਕ ਹੜ੍ਹ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰਾਖੰਡ ਦੇ ਬਦਰੀਨਾਥ ਤੋਂ ਸਾਹਮਣੇ ਆਇਆ ਹੈ।
ਫੇਸਬੁੱਕ ਯੂਜ਼ਰ ਜੋਗਿੰਦਰ ਰਾਜਪੂਤ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬਦਰੀਨਾਥ ਮਹਾਪੁਰ ਵਿਖੇ ਹੜ੍ਹ ਦਾ ਮੰਜਰ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਬਦਰੀਨਾਥ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਵੀਡੀਓ ਨੂੰ ਭਾਰਤ ਦਾ ਦੱਸਕੇ ਗੁੰਮਰਾਹ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।
"ਉੱਤਰਾਖੰਡ ਪੁਲਿਸ ਦਾ ਖੰਡਨ"
ਸਾਨੂੰ ਇਸ ਵੀਡੀਓ ਨੂੰ ਲੈ ਕੇ ਉੱਤਰਾਖੰਡ ਪੁਲਿਸ ਦਾ ਟਵੀਟ ਮਿਲਿਆ। ਪੁਲਿਸ ਨੇ ਟਵੀਟ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਦਾਅਵੇ ਨੂੰ ਫਰਜ਼ੀ ਦੱਸਿਆ। ਟਵੀਟ ਕਰਦਿਆਂ ਉੱਤਰਾਖੰਡ ਪੁਲਿਸ ਨੇ ਲਿਖਿਆ, "विभिन्न सोशल मीडिया हैंडल्स पर कुछ असामाजिक तत्व एक #FakeVideo पोस्ट कर घटना श्री बदरीनाथ धाम की होने का दावा कर रहे हैं। यह वीडियो पूर्णतया #Fake है, ऐसी कोई घटना यहां नहीं हुई है। इस प्रकार के वीडियो पोस्ट करने वालों के खिलाफ सख्त कार्यवाही की जायेगी।"
ਹੁਣ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਦੱਸ ਦਈਏ ਕਿ ਵਾਇਰਲ ਹੋ ਰਿਹਾ ਵੀਡੀਓ ਕੋਲੰਬੀਆ ਦਾ ਹੈ।
ਸਾਨੂੰ ਇਹ ਵੀਡੀਓ 5 ਮਈ 2024 ਦਾ ਸਾਂਝਾ ਮਿਲਿਆ। ਫੇਸਬੁੱਕ ਯੂਜ਼ਰ "Medellin Denuncia y noticias" ਨੇ ਵਾਇਰਲ ਵੀਡੀਓ ਦਾ ਸਾਫ ਵਰਜ਼ਨ ਸਾਂਝਾ ਕਰਦਿਆਂ ਲਿਖਿਆ, "ਸਾਂਤਾ ਬਾਰਬਰਾ ਦੀ ਨਗਰਪਾਲਿਕਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਸ਼ਨੀਵਾਰ, 4 ਮਈ ਨੂੰ ਆਇਆ ਹੜ੍ਹ"
ਇਸ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓ ਵਰਗੇ ਸਮਾਨ ਦ੍ਰਿਸ਼ ਵੇਖੇ ਜਾ ਸਕਦੇ ਹਨ।
ਕੀ ਸੀ ਪੂਰਾ ਮਾਮਲਾ?
ਦੱਸ ਦਈਏ ਕਿ ਮਾਮਲਾ ਕੋਲੰਬੀਆ ਦੇ ਐਂਟੀਓਕਿਆ ਰਾਜ ਦੇ ਮੋਂਟੇਬੇਲੋ ਦਾ ਹੈ ਜਿਥੇ ਹੜ੍ਹ ਕਾਰਨ 30 ਘਰ ਤਬਾਹ ਹੋ ਗਏ। ਇਸ ਮਾਮਲੇ ਨੂੰ ਲੈ ਕੇ elcolombiano ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ ਤੇ Noticias Caracol ਮੀਡੀਆ ਅਦਾਰੇ ਦੀ Youtube ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਬਦਰੀਨਾਥ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਵੀਡੀਓ ਨੂੰ ਭਾਰਤ ਦਾ ਦੱਸਕੇ ਗੁੰਮਰਾਹ ਕੀਤਾ ਜਾ ਰਿਹਾ ਹੈ।
Result: Misleading
Our Sources:
Tweet Of Uttarakhand's Police Shared On 28 August 2024
Facebook Post Of Medellin Denuncia y noticias Shared On 5 May 2024
News Report Of elcolombiano Published On 4 May 2024
Youtube News Report Of Noticias Caracol Published On 5 May 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ